Haryana News: ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੇ ਇੱਕ ਖੇਡ ਮੈਦਾਨ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ, ਜਿਸਨੇ ਸਾਰਿਆਂ ਦੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਰਾਸ਼ਟਰੀ ਪੱਧਰ ਦੇ ਐਥਲੀਟ ਦੀ ਅਭਿਆਸ ਦੌਰਾਨ ਮੌਤ ਹੋ ਗਈ। ਸੀਸੀਟੀਵੀ ਵਿੱਚ ਕੈਦ ਹੋਈ ਇਸ ਘਟਨਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਲਾਜ ਦੇ ਦੌਰਾਨ ਹੋਈ ਹਾਰਦਿਕ ਦੀ ਮੌਤ
ਰਿਪੋਰਟਾਂ ਦੇ ਅਨੁਸਾਰ, 16 ਸਾਲਾ ਰਾਸ਼ਟਰੀ ਪੱਧਰ ਦਾ ਖਿਡਾਰੀ, ਜਿਸਦੀ ਪਛਾਣ ਹਾਰਦਿਕ ਵਜੋਂ ਹੋਈ ਹੈ, ਲਖਨ ਮਾਜਰਾ ਦੇ ਖੇਡ ਮੈਦਾਨ ਵਿੱਚ ਇੱਕ ਬਾਸਕਟਬਾਲ ਕੋਰਟ 'ਤੇ ਇਕੱਲੇ ਪ੍ਰੈਕਟਿਸ ਕਰ ਰਹੇ ਸੀ। ਵੀਡੀਓ ਵਿੱਚ ਦੇਖ ਸਕਦੇ ਹੋ ਹਾਰਦਿਕ ਬਾਸਕਿਟਬਾਲ ਰਿੰਗ ਵਾਲੇ ਲੋਹੇ ਦੇ ਪੋਲ 'ਤੇ ਲਟਕਦਾ ਹੈ, ਉਦੋਂ ਹੀ ਅਚਾਨਕ ਲੋਹੇ ਦਾ ਖੰਭਾ ਸਿੱਧਾ ਉੱਤੇ ਡਿੱਗ ਜਾਂਦਾ ਹੈ।
ਖੰਭਾ ਹਾਰਦਿਕ ਦੀ ਛਾਤੀ 'ਤੇ ਡਿੱਗ ਪਿਆ
ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਖੰਭਾ ਹਾਰਦਿਕ ਦੀ ਛਾਤੀ 'ਤੇ ਡਿੱਗ ਪਿਆ। ਖੰਭੇ ਦੇ ਭਾਰ ਕਾਰਨ, ਹਾਰਦਿਕ ਇਸਨੂੰ ਹਟਾਉਣ ਵਿੱਚ ਅਸਮਰੱਥ ਸੀ ਅਤੇ ਦਰਦ ਨਾਲ ਤੜਪ ਰਿਹਾ ਸੀ। ਨੇੜੇ ਪ੍ਰੈਕਟਿਸ ਕਰ ਰਹੇ ਹੋਰ ਖਿਡਾਰੀ ਉਸ ਵੱਲ ਭੱਜੇ ਅਤੇ ਖੰਭਾ ਹਟਾਉਣ ਲੱਗੇ। ਹਾਰਦਿਕ ਨੂੰ ਤੁਰੰਤ ਰੋਹਤਕ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਦੋ ਦਿਨ ਪਹਿਲਾਂ ਵੀ ਵਾਪਰੀ ਸੀ ਅਜਿਹੀ ਘਟਨਾ
ਹਰਿਆਣਾ ਦੇ ਬਹਾਦਰਗੜ੍ਹ ਦੇ ਹੁਸ਼ਿਆਰ ਸਿੰਘ ਸਟੇਡੀਅਮ ਵਿੱਚ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਸੀ। ਇੱਕ 15 ਸਾਲਾ ਬਾਸਕਟਬਾਲ ਖਿਡਾਰੀ ਅਮਨ ਪ੍ਰੈਕਟਿਸ ਕਰ ਰਿਹਾ ਸੀ ਤਾਂ ਖਰਾਬ ਹੋਇਆ ਬਾਸਕਟਬਾਲ ਦਾ ਖੰਭਾ ਅਚਾਨਕ ਟੁੱਟ ਗਿਆ ਅਤੇ ਉਸ ਉੱਤੇ ਡਿੱਗ ਪਿਆ। ਉਸਨੂੰ ਰੋਹਤਕ ਦੇ ਪੀਜੀਆਈ ਹਸਪਤਾਲ ਲਿਜਾਇਆ ਗਿਆ, ਪਰ ਉਹ ਵੀ ਆਪਣੀ ਸੱਟਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ। ਹੈਰਾਨੀ ਦੀ ਗੱਲ ਹੈ ਕਿ ਦੋਵਾਂ ਖਿਡਾਰੀਆਂ ਦੀ ਮੌਤ ਦਾ ਕਾਰਨ ਜ਼ਮੀਨ 'ਤੇ ਖਰਾਬ ਹੋਏ ਖੰਭੇ ਹਨ। ਇਨ੍ਹਾਂ ਘਟਨਾਵਾਂ ਨੇ ਖੇਡ ਮੈਦਾਨ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।