1….ਸੂਚਨਾ ਤੇ ਪ੍ਰਸਾਰਨ ਮੰਤਰਾਲੇ ਨੇ ਹਿੰਦੀ ਨਿਊਜ਼ ਚੈਨਲ ਐਨ.ਡੀ.ਟੀ.ਵੀ. ਇੰਡੀਆ 'ਤੇ ਕਾਰਵਾਈ ਕਰਦੇ ਹੋਏ ਚੈਨਲ ਦੇ ਪ੍ਰਸਾਰਨ 'ਤੇ ਇੱਕ ਦਿਨ ਦੀ ਰੋਕ ਲਾਈ ਹੈ। ਪਠਾਨਕੋਟ ਅੱਤਵਾਦੀ ਹਮਲੇ ਦੀ ਕਵਰੇਜ਼ ਕਰਦੇ ਸਮੇਂ ‘ਸੰਵੇਦਨਸ਼ੀਲ’ ਜਾਣਕਾਰੀ ਟੀ.ਵੀ. ਉਤੇ ਦਿਖਾਉਣ ਨੂੰ ਲੈ ਕੇ ਇਹ ਕਾਰਵਾਈ ਹੋਈ ਹੈ। ਹਾਲਾਂਕਿ ਚੈਨਲ ਨੇ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਇਹ ਮਾਮਲਾ ‘ਪੱਖਪਾਤੀ ਵਿਆਖਿਆ’ ਉਪਰ ਆਧਾਰਤ ਹੈ ਕਿਉਂਕਿ ਜਿਹੜੀ ਜਾਣਕਾਰੀ ਉਸ ਨੇ ਦਿੱਤੀ, ਉਹ ਪਹਿਲਾਂ ਹੀ ਪ੍ਰਿੰਟ, ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਵਿੱਚ ਮੌਜੂਦ ਹੈ। ਦੂਜੇ ਪਾਸੇ ਬੀਈਏ ਤੇ ਐਡੀਟਰਜ਼ ਗਿਲਡ ਨੇ ਮੰਤਰਾਲੇ ਦੀ ਇਸ ਕਾਰਵਾਈ ਦੀ ਨਿੰਦਾ ਕਰਦੇ ਹੋਏ ਬੈਨ ਦਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਹੈ।


2…..ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮਹਾਗਠਬੰਧਨ ਦੇ ਸੰਕੇਤ ਦੇ ਕੇ ਨਵੀਂ ਸਰਗਰਮੀ ਪੈਦਾ ਕਰ ਦਿੱਤੀ ਹੈ। ਇਸ ਮਗਰੋਂ ਮੁੱਖ ਵਿਰੋਧੀ ਪਾਰਟੀ ਦੀ ਨੇਤਾ ਮਾਇਆਵਤੀ ਨੇ ਅੰਗਗੇਜ਼ੀ ਅਖਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਸਪਾ ਨੂੰ ਮਜਬੂਰ ਦੱਸਿਆ। ਮਾਇਆਵਤੀ ਮੁਤਾਬਕ ਸਪਾ ਕਮਜ਼ੋਰ ਹੋ ਚੁੱਕੀ ਹੈ ਜਿਸ ਕਾਰਨ ਗੱਠਜੋੜ ਚਾਹੁੰਦੀ ਹੈ।

3….ਭੋਪਾਲ ਜੇਲ੍ਹ ਤੋਂ ਸਿਮੀ ਦੇ 8 ਕਾਰਕੁਨਾਂ ਦੇ ਭੱਜਣ ਦੇ ਮਾਮਲੇ ਵਿੱਚ ਵੱਡਾ ਖੁਲਾਸਾ ਹੋਇਆ ਹੈ। 30 ਅਕਤੂਬਰ ਦੇ ਦਿਨ ਜੇਲ੍ਹ ਦੀ ਸੁਰੱਖਿਆ ਵਿੱਚ ਤਾਇਨਾਤ 160 ਜੇਲ੍ਹ ਪਹਿਰੇਦਾਰਾਂ ਵਿੱਚੋਂ 80 ਫੀਸਦੀ ਸੀ.ਐਮ., ਜੇਲ੍ਹ ਮੰਤਰੀ ਤੇ ਮੁੱਖ ਸਕੱਤਰ ਸਮੇਤ ਤਮਾਮ ਰਸੂਖਦਾਰਾਂ ਦੇ ਕੰਮ ਕਰ ਰਹੇ ਸਨ।

4….ਰਾਜਧਾਨੀ ਦਿੱਲੀ ਤੇ ਐਨ.ਸੀ.ਆਰ. ਵਿੱਚ ਸਾਹ ਲੈਣਾ ਔਖਾ ਹੋ ਗਿਆ ਹੈ। ਦੀਵਾਲੀ ਮਗਰੋਂ ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਆਮ ਨਾਲੋਂ 6 ਗੁਣਾ ਵੱਧ ਦਰਜ ਕੀਤਾ ਗਿਆ ਹੈ। ਇਸੇ ਵਿਚਾਲੇ ਨੈਸ਼ਨਲ ਗ੍ਰੀਨ ਟ੍ਰਿਬਊਨਲ ਨੇ 4 ਰਾਜਾਂ ਦਾ ਸਕੱਤਰਾਂ ਨੂੰ ਅਗਲੀ ਸੁਣਵਾਈ ਦੌਰਾਨ ਪੇਸ਼ ਹੋਣ ਲਈ ਕਿਹਾ ਹੈ।

5...ਸਾਬਕਾ ਸੈਨਿਕ ਦੀ ਖੁਦਕੁਸ਼ੀ ਮਾਮਲੇ 'ਤੇ ਸਿਆਸਤ ਜਾਰੀ ਹੈ। ਬੀਤੀ ਰਾਤ ਵੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਇੱਕ ਘੰਟੇ ਤੱਕ ਹਿਰਾਸਤ ਵਿੱਚ ਰੱਖਣ ਮਗਰੋਂ ਛੱਡਿਆ ਗਿਆ। ਇੰਡੀਆ ਗੇਟ ਵੱਲ ਕੈਂਡਲ ਮਾਰਚ ਕੱਢਣ ਸਮੇਂ ਇਹ ਕਾਰਵਾਈ ਕੀਤੀ ਗਈ। ਉਧਰ, ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਰਿਟਾਇਰ ਸੈਨਿਕ ਦੀ ਖੁਦਕੁਸ਼ੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਜ਼ਹਿਰ ਕਾਰਨ ਮੌਤ ਦੀ ਗੱਲ ਸਾਹਮਣੇ ਆਈ ਹੈ।

6….ਜੇ.ਐਨ.ਯੂ. ਵਿੱਚ ਦਿੱਲੀ ਦੇ ਸੀ.ਐਮ. ਕੇਜਰੀਵਾਲ ਨੇ ਵਿਵਾਦਮਈ ਬਿਆਨ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਸੱਤਾ ਲਈ ਬੀ.ਜੇ.ਪੀ. ਵਾਲੇ ਆਪਣੇ ਬਾਪ ਨੂੰ ਵੀ ਵੇਚ ਸਕਦੇ ਹਨ ਜੋ ਕਿਸੇ ਦੇ ਵੀ ਸੱਕੇ ਨਹੀਂ। ਕੇਜਰੀਵਾਲ ਨੇ ਜੇ.ਐਨ.ਯੂ. ਦੇ ਵਿਦਿਆਰਥੀਆਂ ਨੂੰ ਇੰਡੀਆ ਗੇਟ 'ਤੇ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਨਜੀਬ ਦੀ ਸੁਰੱਖਿਅਤ ਵਾਪਸੀ ਲਈ ਦੇਸ਼ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਜੇ.ਐਨ.ਯੂ. ਦਾ ਵਿਦਿਆਰਥੀ ਨਜੀਬ ਅਹਿਮਦ 15 ਅਕਤੂਬਰ ਤੋਂ ਲਾਪਤਾ ਹੈ। ਗੁਮਸ਼ੁਦਗੀ ਤੋਂ ਇੱਕ ਦਿਨ ਪਹਿਲਾਂ ਉਸ ਦਾ ਏ.ਬੀ.ਵੀ.ਪੀ. ਨਾਲ ਜੁੜੇ ਵਿਦਿਆਰਥੀਆਂ ਨਾਲ ਝਗੜਾ ਹੋਇਆ ਸੀ।

7….ਲਦਾਖ਼ ਵਿੱਚ ਭਾਰਤ ਏਅਰਫੋਰਸ ਨੇ ਆਪਣਾ ਸਭ ਤੋਂ ਵੱਡਾ ਟਰਾਂਸਪੋਰਟ ਏਅਰ ਕਰਾਫ਼ਟ ਗਲੋਬ ਮਾਸਟਰ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਦੀ ਸੀਮਾ ਦੇ ਬੇਹੱਦ ਕਰੀਬ ਛੋਟੀ ਹਵਾਈ ਪੱਟੀ ਮੇਚੋਕਾ ‘ਤੇ ਸਫਲ ਲੈਂਡ ਕਰਵਾ ਦਿੱਤਾ। ਸੀ-17 ਗਲੋਬ ਮਾਸਟਰ ਦੇ ਲੈਂਡਿੰਗ ਨਾਲ ਚੀਨ ਸੀਮਾ ਨਾਲ ਲੱਗਦੇ ਇਸ ਖੇਤਰ ਵਿੱਚ ਸੈਨਿਕਾਂ ਦੀ ਆਵਾਜਾਈ ਪਹਿਲਾਂ ਦੇ ਮੁਕਾਬਲੇ ਆਸਾਨ ਹੋ ਜਾਵੇਗੀ।