1….ਨੋਟਬੰਦੀ ਮਗਰੋਂ ਬੈਂਕ ਤੋਂ ਪੈਸੇ ਬਦਲਾਉਣ ਵਾਲਿਆਂ ਲਈ ਆਰ.ਬੀ.ਆਈ. ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਕੱਲ੍ਹ ਤੋਂ ਤੁਸੀਂ ਬੈਂਕ ‘ਚੋਂ ਸਿਰਫ 2000 ਰੁਪਏ ਹੀ ਬਦਲਾਅ ਸਕਦੇ ਹੋ। ਇਸ ਤੋਂ ਪਹਿਲਾਂ ਅੱਜ ਤੱਕ ਇਹ ਸੀਮਾ ਪ੍ਰਤੀ ਵਿਅਕਤੀ 4500 ਰੁਪਏ ਸੀ। ਆਰ.ਬੀ.ਆਈ. ਨੇ ਉਨ੍ਹਾਂ ਲੋਕਾਂ ਲਈ ਰਾਹਤ ਦਿੱਤੀ ਹੈ, ਜਿਨ੍ਹਾਂ ਦੇ ਘਰ ਵਿਆਹ ਹੋਣਾ ਹੈ। ਹੁਣ ਉਹ ਵਿਅਕਤੀ ਵਿਆਹ ਦਾ ਕਾਰਡ ਦਿਖਾ ਕੇ ਬੈਂਕ ਤੋਂ ਇੱਕੋ ਵੇਲੇ ਢਾਈ ਲੱਖ ਰੁਪਏ ਕੱਢਵਾ ਸਕਣਗੇ।

2...ਇਸ ਦੇ ਨਾਲ ਹੀ ਫਸਲ ਦੀ ਬਿਜਾਈ ਦੇ ਸਮੇਂ ਨੂੰ ਦੇਖਦਿਆਂ ਕਿਸਾਨਾਂ ਨੂੰ ਵੀ ਕੁਝ ਰਾਹਤ ਦਿੱਤੀ ਗਈ ਹੈ। ਨਵੇਂ ਅਦੇਸ਼ ਮੁਤਾਬਕ ਕਿਸਾਨ ਇੱਕ ਹਫਤੇ ‘ਚ 25000 ਰੁਪਏ ਕੱਢਵਾ ਸਕਣਗੇ ਤਾਂ ਕਿ ਕਿਸਾਨਾਂ ਨੂੰ ਫਸਲ ਦੀ ਬਿਜਾਈ ਕਰਨ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ।

3...ਅਗਲੇ ਹਫਤੇ ਤੋਂ ਦੇਸ਼ ਦੇ ਸਾਰੇ ਏ.ਟੀ.ਐਮ. ਮਸ਼ੀਨਾਂ ਵਿੱਚੋਂ 500 ਤੇ 2000 ਹਜ਼ਾਰ ਦੇ ਨਵੇਂ ਨੋਟ ਨਿਕਲਣਗੇ। ਸਰਕਾਰ ਮੁਤਾਬਕ ਜਲਦ ਹੀ ਏ.ਟੀ.ਐਮ. ਮਸ਼ੀਨਾਂ ਦੀ ਪ੍ਰੋਗਰਾਮਿੰਗ ਬਦਲੀ ਜਾਵੇਗੀ।

4….ਦਿੱਲੀ ਦੇ ਇੰਪੀਰਅਲ ਸਿਨੇਮਾ ਹਾਲ ਕੋਲ ਇੱਕ ਲਾਲ ਰੰਗ ਦੀ ਕਾਰ ਵਿੱਚ 69 ਲੱਖ ਦਾ ਕੈਸ਼ ਬਰਾਮਦ ਹੋਇਆ ਹੈ। ਸਾਰਾ ਕੈਸ਼ 100-100 ਰੁਪਏ ਦੇ ਨੋਟਾਂ ਵਿੱਚ ਹੈ। ਕਾਰ ਵਿੱਚ ਮੌਜੂਦ ਸ਼ਖਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਖਸ ਡਾਕਟਰ ਹੈ ਤੇ ਦਿੱਲੀ ਤੋਂ ਹੀ ਹੈ।

5…ਇਸ ਤੋਂ ਪਹਿਲਾਂ ਹਰਿਆਣਾ ਦੇ ਸੋਨੀਪਤ ਵਿੱਚ ਰੇਲਵੇ ਸਟੇਸ਼ਨ ਤੋਂ 67 ਲੱਖ ਰੁਪਏ ਜ਼ਬਤ ਕੀਤੇ ਗਏ। ਦੋ ਮੁੰਡਿਆਂ ਨੂੰ ਨੋਟਾਂ ਨਾਲ ਭਰੇ ਬੈਗ ਨਾਲ ਪਾਇਆ ਗਿਆ। ਇਨ੍ਹਾਂ ਵਿੱਚ 500 ਤੇ 1000 ਦੇ ਨੋਟਾਂ ਦੇ ਬੰਡਲਾਂ ਵਿੱਚ 67 ਲੱਖ ਰੁਪਏ ਸਨ। ਫੜੇ ਗਏ ਮੁੰਡਿਆਂ ਨੇ ਖੁਦ ਨੂੰ ਦਿੱਲੀ ਵਾਸੀ ਕੱਪੜਾ ਵਪਾਰੀ ਦੱਸਿਆ।

7….ਨੋਟਬੰਦੀ ਦੇ ਭਿਆਨਕ ਸਿੱਟੇ ਵੀ ਸਾਹਮਣੇ ਆ ਰਹੇ ਹਨ। ਆਗਰਾ ਵਿੱਚ ਬੈਂਕ ਦੇ ਬਾਹਰ ਕੁੱਟਮਾਰ ਹੋਈ। ਬਹਿਸ ਮਗਰੋਂ ਝੜਪ ਲੱਤਾਂ ਤੇ ਘਸੁੰਨਾਂ ਤੱਕ ਪਹੁੰਚ ਗਈ। ਦਿੱਲੀ ਦੇ ਰਹਿਣ ਵਾਲੇ ਸਊਦ ਉਰ ਰਹਿਮਾਨ ਪਿਛਲੇ 3 ਦਿਨ ਤੋਂ ਬੈਂਕ ਆਫ ਇੰਡੀਆ ਦੀ ਬ੍ਰਾਂਚ ਬਾਹਰ ਲਾਈਨ ਵਿੱਚ ਲੱਗ ਰਹੇ ਸਨ। ਇਸ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਦੇਸ਼ ਦੇ ਕਈ ਹੋਰ ਹਿੱਸਿਆ ਤੋਂ ਵੀ ਅਜਿਹੀਆਂ ਖਬਰਾਂ ਆਈਆਂ ਹਨ।

8….ਦਿੱਲੀ ਦੇ ਕਨਾਟ ਪਲੇਸ ਵਿੱਚ ਆਈ.ਸੀ.ਆਈ.ਸੀ.ਆਈ. ਬੈਕ ਵਿੱਚ ਸਿਆਹੀ ਨਾ ਪਹੁੰਚਣ ਕਾਰਨ ਲੋਕਾਂ ਨੂੰ ਦਿਕੱਤ ਦਾ ਸਾਹਮਣਾ ਕਰਨਾ ਪਿਆ। ਨੋਟ ਬਦਲੀ ਕਰਨ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਰਾਗਿਨੀ ਨਾਮ ਦੀ ਇੱਕ ਮਹਿਲਾ ਢਾਈ ਮਹੀਨੇ ਦੀ ਬੱਚੀ ਨੂੰ ਲੈ ਕੇ ਕਈ ਘੰਟੇ ਲਾਈਨ ਵਿੱਚ ਖੜ੍ਹੀ ਰਹੀ।

9...ਦਿੱਲੀ ਦੇ ਲਕਸ਼ਮੀ ਨਗਰ ਇਲਾਕੇ ਵਿੱਚ ਰਾਤ ਢਾਈ ਵਜੇ ਤੋਂ ਹੀ ਏ.ਟੀ.ਐਮ. ਬਾਹਰ ਲੰਬੀ ਲਾਈਨ ਵੇਖਣ ਨੂੰ ਮਿਲੀ। ਉੱਥੇ ਹੀ ਦਿੱਲੀ ਦੇ ਸ਼ਾਹੀਨ ਬਾਗ ਇਲਾਕੇ ਵਿੱਚ ਸਵੇਰ ਵੇਲੇ ਲੋਕ ਬੈਂਕ ਬਾਹਰ ਕੰਬਲ ਲੈ ਕੇ ਸੌਂਦੇ ਵਿਖਾਈ ਦਿੱਤੇ।

10….ਸਮਾਜਵਾਦੀ ਪਾਰਟੀ ਦਾ ਝਗੜਾ ਸੁਲਝਦਾ ਨਜ਼ਰ ਆ ਰਿਹਾ ਹੈ। ਪਾਰਟੀ ਤੋਂ ਕੱਢੇ ਗਏ ਰਾਮ ਗੋਪਾਲ ਯਾਦਵ ਦੀ ਪਾਰਟੀ ਵਿੱਚ ਵਾਪਸੀ ਹੋ ਗਈ ਹੈ। 23 ਅਕਤੂਬਰ ਨੂੰ ਉਨ੍ਹਾਂ ਨੂੰ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਕੱਲ੍ਹ ਰਾਜ ਸਭਾ ਵਿੱਚ ਨੋਟਬੰਦੀ ਤੇ ਰਾਮ ਗੋਪਾਲ ਨੇ ਹੀ ਪਾਰਟੀ ਦਾ ਪੱਖ ਰੱਖਿਆ ਸੀ। ਇਸ ਮਗਰੋਂ ਹੀ ਵਾਪਸੀ ਦੇ ਸੰਕੇਤ ਮਿਲ ਗਏ ਸਨ।

11….ਅੱਜ ਸਵੇਰ ਦਿੱਲੀ ਸਮੇਤ ਉੱਤਰ ਭਾਰਤ ਦੇ ਕਈ ਸ਼ਹਿਰਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਹ ਝਟਕੇ ਅੱਜ ਸਵੇਰੇ ਕਰੀਬ 4 ਵਜੇ ਲੱਗੇ ਹਨ। ਭੁਚਾਲ ਦਾ ਕੇਂਦਰ ਹਰਿਆਣਾ ਦੇ ਰੇਵਾੜੀ ਜਿਲ੍ਹੇ ਦਾ ਬਾਵਲ ਇਲਾਕਾ ਰਿਹਾ। ਇਸ ਦੀ ਤੀਬਰਤਾ 4.2 ਮਾਪੀ ਗਈ ਹੈ।

12….ਦੇਸ਼ ਵਿੱਚ ਬਣਿਆ ਸਭ ਤੋਂ ਵੱਡਾ ਡ੍ਰੋਨ ਯਾਨੀ ਮਨੁੱਖ ਰਹਿਤ ਜਹਾਜ਼ ਰੁਸਤਮ ਦੋ ਆਪਣੇ ਟੈਸਟ ਵਿੱਚ ਪਾਸ ਹੋ ਗਿਆ ਹੈ। ਬੰਗਲੁਰੂ ਤੋਂ 250 ਕਿਲੋਮੀਟਰ ਦੂਰ ਰੁਸਤਮ 2 ਦਾ ਸਫਲ ਪ੍ਰੀਖਣ ਕੀਤਾ ਗਿਆ ਜੋ ਹਥਿਆਰ ਅਤੋ ਮਿਸਾਈਲਾਂ ਲਿਜਾਣ ਵਿੱਚ ਸਮਰਥ ਹੈ।

13….ਓਡੀਸ਼ਾ ਵਿੱਚ ਜਾਪਾਨੀ ਬੁਖਾਰ ਨਾਲ ਮਰਨ ਵਾਲਿਆਂ ਦੀ ਗਿਣਤੀ 96 ਤੱਕ ਪਹੁੰਚ ਗਈ ਹੈ। ਜਦਕਿ ਓਡੀਸ਼ਾ ਸਰਕਾਰ ਜਾਪਾਨੀ ਬੁਖਾਰ ਦੇ ਕਾਬੂ ਵਿੱਚ ਹੋਣ ਦਾ ਦਾਅਵਾ ਕਰ ਰਹੀ ਹੈ।