ਬੈਲਜੀਅਮ ਵਿੱਚ 93 ਫ਼ੀਸਦੀ ਲੋਕ ਬਿਨਾ ਕੈਸ਼ ਦੇ ਖ਼ਰੀਦਾਰੀ ਕਰਦੇ ਹਨ। ਇਸ ਲਈ ਬਕਾਇਦਾ ਦੇਸ਼ ਵਿੱਚ ਕਾਨੂੰਨ ਹੈ। ਇਸ ਤਹਿਤ ਕੈਸ਼ ਪੇਮੈਂਟ ਦੀ ਲਿਮਟ ਸਿਰਫ਼ 3000 ਯੂਰੋ ਹੈ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 2 ਲੱਖ 25 ਹਜ਼ਾਰ ਰੁਪਏ ਤੱਕ ਜ਼ੁਰਮਾਨਾ ਲੱਗਦਾ ਹੈ।
ਫਰਾਂਸ ਵਿੱਚ ਕੈਸ਼ਲੈੱਸ ਪੇਮੈਂਟ 92 ਫ਼ੀਸਦੀ ਹੈ। ਇੱਥੇ ਵੀ 3000 ਰੁਪਏ ਹੀ ਨਕਦ ਲਏ ਜਾ ਸਕਦੇ ਹਨ। ਬਾਕੀ ਸਾਰੀ ਆਨਲਾਈਨ ਜਾਂ ਕਾਰਡ ਰਾਹੀਂ ਖ਼ਰੀਦਦਾਰੀ ਕੀਤੀ ਜਾਂਦੀ ਹੈ।
ਕੈਨੇਡਾ ਵਿੱਚ 2013 ਵਿੱਚ ਸਿੱਕੇ ਬਣਾਉਣ ਤੇ ਇਸ ਦੀ ਵੰਡ ਬੰਦ ਕਰ ਦਿੱਤੀ ਗਈ। ਇਸ ਨਾਲ ਹਰ ਸਾਲ ਦੇਸ਼ ਵਿੱਚ 11 ਮਿਲੀਅਨ ਡਾਲਰ ਦੀ ਬੱਚਤ ਹੋ ਰਹੀ ਹੈ।
ਕੈਨੇਡਾ ਅਜਿਹੇ ਦੇਸ਼ਾਂ ਦੀ ਸੂਚੀ ਵਿੱਚ ਹੈ ਜਿੱਥੇ ਪੈਸੇ ਦਾ ਲੈਣ ਦੇਣ ਬਹੁਤ ਘੱਟ ਹੁੰਦਾ ਹੈ। ਲੋਕ ਜ਼ਿਆਦਾਤਰ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਦਾ ਇਸਤੇਮਾਲ ਕਰਦੇ ਹਨ।
ਸਵੀਡਨ ਵਿੱਚ 2008 ਵਿੱਚ ਬੈਂਕ ਡਕੈਤੀ ਦੀਆਂ ਘਟਨਾਵਾਂ ਵਧ ਗਈਆਂ ਸਨ। ਇਸ ਤੋਂ ਬਾਅਦ ਸਰਕਾਰ ਵੱਲੋਂ ਕੀਤੀ ਸਖ਼ਤੀ ਤੋਂ ਬਾਅਦ ਇਹ ਘਟਨਾਵਾਂ 2011 ਵਿੱਚ ਸਿਰਫ਼ 16 ਹੀ ਰਹਿ ਗਈਆਂ। ਇਹ ਦੁਨੀਆ ਦਾ ਅਜਿਹਾ ਦੇਸ਼ ਹੈ, ਜਿੱਥੇ ਸਭ ਤੋਂ ਘੱਟ ਨਕਦੀ ਵਿੱਚ ਲੈਣ-ਦੇਣ ਹੁੰਦਾ ਹੈ।
ਆਸਟ੍ਰੇਲੀਆ ਵੀ ਹੌਲੀ-ਹੌਲੀ ਕੈਸ਼ਲੈੱਸ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਲ ਹੁੰਦਾ ਜਾ ਰਿਹਾ ਹੈ। ਇਸ ਦੇਸ਼ ਵਿੱਚ ਕੈਬ ਦੀ ਪੇਮੈਂਟ ਵੀ ਕਾਰਡ ਰਾਹੀਂ ਹੋ ਰਹੀ ਹੈ।
ਨੀਦਰਲੈਂਡ ਵਿੱਚ ਕਾਰ ਦੀ ਪਾਰਕਿੰਗ ਲਈ ਪੈਸੇ ਕਾਰਡ ਰਾਹੀਂ ਦਿੱਤੇ ਜਾਂਦੇ ਹਨ। ਇਸ ਦੇਸ਼ ਵਿੱਚ ਲੋਕ ਕੈਸ਼ ਰੱਖਣਾ ਪਸੰਦ ਨਹੀਂ ਕਰਦੇ।