ਨੋਟਬੰਦੀ: RBI ਦਾ ਇੱਕ ਹੋਰ ਫਰਮਾਨ
ਏਬੀਪੀ ਸਾਂਝਾ | 16 Nov 2016 05:17 PM (IST)
ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਬੈਂਕ ਤੋਂ ਪੈਸੇ ਬਦਲਾਉਣ ਵਾਲਿਆਂ ਲਈ ਆਰਬੀਆਈ ਨੇ ਨਵਾਂ ਫਰਮਾਨ ਜਾਰੀ ਕੀਤਾ ਹੈ। ਹੁਣ ਕੋਈ ਵੀ ਵਿਅਕਤੀ 4500 ਰੁਪਏ ਤੋਂ ਵੱਧ ਦੇ ਨੋਟ ਤਬਦੀਲ ਨਹੀਂ ਕਰਵਾ ਸਕਦਾ। ਇਹ ਮੌਕਾ ਵੀ ਸਿਰਫ ਇੱਕ ਵਾਰ ਹੀ ਮਿਲੇਗਾ। ਬੈਂਕ ਤੋਂ 4500 ਰੁਪਏ ਬਦਲਾਉਣ ਤੋਂ ਬਾਅਦ ਬਾਕੀ ਪੈਸਾ ਉਸ ਵਿਅਕਤੀ ਦੇ ਖਾਤੇ 'ਚ ਜਮਾਂ ਕੀਤਾ ਜਾਏਗਾ। ਇਸ ਤੋਂ ਪਹਿਲਾਂ ਕੱਲ੍ਹ ਹੁਕਮ ਦਿੱਤੇ ਗਏ ਸਨ ਕਿ ਜਿਹੜਾ ਵਿਅਕਤੀ ਬੈਂਕ ਤੋਂ 4500 ਰੁਪਏ ਤਬਦੀਲ ਕਰਵਾਉਂਦਾ ਹੈ, ਉਸ ਦੇ ਹੱਥ 'ਤੇ ਸਿਆਹੀ ਦਾ ਨਿਸ਼ਾਨ ਲਗਾਇਆ ਜਾਏਗਾ। ਤਾਂ ਜੋ ਉਹ ਦੋਬਾਰਾ ਬੈਂਕ ਤੋਂ ਨੋਟ ਤਬਦੀਲ ਨਾ ਕਰਵਾ ਸਕੇ। ਪਰ ਹੁਣ ਆਰਬੀਆਈ ਨੇ ਹੋਰ ਸਖਤ ਰੁਖ ਅਪਣਾਇਆ ਹੈ। ਇਸ ਤੋਂ ਬਾਅਦ ਹੁਣ ਕੋਈ ਵੀ ਵਿਅਕਤੀ ਸਿਰਫ ਇੱਕ ਵਾਰ ਹੀ 4500 ਰੁਪਏ ਦੀ ਤਬਦੀਲੀ ਕਰਵਾ ਸਕੇਗਾ।