ਨਵੀਂ ਦਿੱਲੀ: ਨੋਟਬੰਦੀ ਦੇ ਐਲਾਨ ਮਗਰੋਂ ਨਕਦੀ ਲਈ ਇੱਕ ਏ.ਟੀ.ਐਮ. ਤੋਂ ਦੂਜੇ ਏ.ਟੀ.ਐਮ. ਦੀ ਖਾਕ ਛਾਣ ਰਹੇ ਹੈਰਾਨ-ਪ੍ਰੇਸ਼ਾਨ ਲੋਕਾਂ ਨੂੰ ਹੁਣ ਦਰ-ਦਰ ਭਟਕਣ ਦੀ ਜ਼ਰੂਰਤ ਨਹੀਂ ਹੈ।


ਹੁਣ ਇੱਕ ਅਜਿਹੀ ਵੈੱਬਸਾਈਟ ਲਾਂਚ ਹੋਈ ਹੈ। ਇਹ ਵੈੱਬਸਾਈਟ ਨੇੜਲੇ ਅਜਿਹੇ ਏਟੀਐਮਜ਼ ਬੂਥ ਦੀ ਜਾਣਕਾਰੀ ਦੇਵੇਗੀ ਜਿਨ੍ਹਾਂ ਵਿੱਚ ਪੈਸੇ ਹੋਣਗੇ। ਵੈੱਬਸਾਈਟ 'ਕੈਸ਼ਨੋਕੈਸ਼ ਡਾਟ ਕਾਮ' 'ਤੇ ਇਹ ਜਾਣਿਆ ਜਾ ਸਕਦਾ ਹੈ ਕਿ ਤੁਹਾਡੇ ਨੇੜੇ ਕਿਸ ਏਟੀਐਮ ਵਿੱਚ ਪੈਸੇ ਹਨ। ਕਿਹੜੇ ਏਟੀਐਮ ਬਾਹਰ ਲੰਮੀ ਕਤਾਰਾਂ ਲੱਗੀਆਂ ਹਨ ਤੇ ਕਿਹਾੜੇ ਏਟੀਐਮ ਵਿੱਚ ਪੈਸੇ ਨਹੀਂ ਹਨ।

ਇਸ ਲਈ ਤੁਹਾਨੂੰ ਵੈੱਬਸਾਈਟ ਵਿੱਚ ਦਿੱਤੀ ਗਈ ਥਾਂ ਵਿੱਚ ਆਪਣੇ ਇਲਾਕੇ ਦਾ ਪਿੰਨ ਕੋਡ ਭਰਨਾ ਪਏਗਾ। ਪਿੰਨ ਭਰਨ ਬਾਅਦ 'ਫਾਈਂਡ ਕੈਸ਼' ਦਾ ਬਟਨ ਦਬਾਉਂਦੇ ਹੀ ਤੁਹਾਨੂੰ ਨੇੜਲੇ ਸਾਰੇ ਏਟੀਐਮ ਮ ਸ਼ੀਨਾਂ ਦੀ ਮੌਜ਼ੂਦਾ ਸਥਿਤੀ ਸਾਹਮਣੇ ਆ ਜਾਏਗੀ।