ਮੁੰਬਈ: ਮਸ਼ਹੂਰ ਲੜੀਵਾਰ ਰਮਾਇਣ 'ਚ ਵਿਭੀਸ਼ਣ ਦੀ ਭੂਮਿਕਾ ਨਾਲ ਮਸ਼ਹੂਰ ਹੋਏ ਟੀਵੀ ਅਦਾਕਾਰ ਮੁਕੇਸ਼ ਰਾਵਲ ਦੀ ਭੇਦਭਰੇ ਹਲਾਤਾਂ 'ਚ ਮੌਤ ਹੋ ਗਈ ਹੈ। ਉਸ ਦੀ ਲਾਸ਼ ਰੇਲਵੇ ਲਾਈਨ ਤੋਂ ਮਿਲੀ ਹੈ। ਜਾਣਕਾਰੀ ਮੁਤਾਬਕ ਮੌਤ ਸਬਅਰਬਨ ਕਾਂਡੀਵਾਲੀ 'ਚ ਰੇਲਵੇ ਲਾਈਨ ਪਾਰ ਕਰਦਿਆਂ ਰੇਲ ਗੱਡੀ ਹੇਠ ਆਉਣ ਕਾਰਨ ਹੋਈ ਹੈ। ਮੁਕੇਸ਼ ਦੀ ਲਾਸ਼ ਮੰਗਲਵਾਰ ਸਵੇਰੇ ਮਿਲੀ ਸੀ, ਪਰ ਲਾਸ਼ ਦੀ ਸ਼ਨਾਖਤ ਕੱਲ੍ਹ ਉਸ ਦੇ ਪਰਿਵਾਰ ਵੱਲੋਂ ਕੀਤੀ ਗਈ ਹੈ।