ਰਣਬੀਰ ਬਣਨਗੇ ਪਟੌਦੀ ?
ਏਬੀਪੀ ਸਾਂਝਾ | 16 Nov 2016 05:58 PM (IST)
ਮੁੰਬਈ: ਅਦਾਕਾਰ ਰਣਬੀਰ ਕਪੂਰ ਨੂੰ ਪਰਦੇ 'ਤੇ ਮਨਸੂਰ ਅਲੀ ਪਟੌਦੀ ਦਾ ਕਿਰਦਾਰ ਨਿਭਾਉਣਾ ਚਾਹੀਦਾ ਹੈ। ਇਹ ਕਹਿਣਾ ਹੈ ਪਟੌਦੀ ਦੀ ਪਤਨੀ ਸ਼ਰਮੀਲਾ ਟੈਗੋਰ ਦਾ। ਹਾਲ ਹੀ ਵਿੱਚ ਇੱਕ ਈਵੈਂਟ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ। ਉਨ੍ਹਾਂ ਕਿਹਾ, "ਮੈਂ ਜ਼ਰੂਰ ਚਾਹਵਾਂਗੀ ਕਿ ਮਨਸੂਰ ਬਾਰੇ ਫਿਲਮ ਬਣਾਈ ਜਾਵੇ। ਉਨ੍ਹਾਂ ਦੀ ਜ਼ਿੰਦਗੀ ਬਾਰੇ ਦੱਸਣ ਨੂੰ ਬਹੁਤ ਕੁਝ ਹੈ। ਮੇਰੇ ਖਿਆਲ ਨਾਲ ਰਣਬੀਰ ਕਪੂਰ ਉਨ੍ਹਾਂ ਦੇ ਕਿਰਦਾਰ ਵਿੱਚ ਖੂਬ ਜਚਣਗੇ।" ਨਾਲ ਹੀ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਕਿ ਫਿਲਮ ਵਿੱਚ ਸ਼ਰਮੀਲਾ ਟੈਗੋਰ ਦੇ ਕਿਰਦਾਰ ਲਈ ਆਲੀਆ ਭੱਟ ਲਈ ਜਾ ਸਕਦੀ ਹੈ। ਮਨਸੂਰ ਸੈਫ ਦੇ ਸਵਰਗਵਾਸੀ ਪਿਤਾ ਹਨ ਤੇ ਭਾਰਤੀ ਕ੍ਰਿਕਟ ਦੇ ਮਸ਼ਹੂਰ ਕਪਤਾਨ ਸਨ।