1- ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਨੇ ਅੱਜ ਉਨ੍ਹਾਂ ਖਬਰਾਂ ਨੂੰ ਖਾਰਜ ਕਰ ਦਿੱਤਾ ਕਿ ਉਨ੍ਹਾਂ ਦੀ ਆਗਾਮੀ ਫਿਲਮ 'ਡੀਅਰ ਜ਼ਿੰਦਗੀ' ਤੋਂ ਪਾਕਿਸਤਾਨੀ ਅਭਿਨੇਤਾ ਅਲੀ ਜਫਰ ਨੂੰ ਹਟਾ ਕਿਸੇ ਹੋਰ ਕਲਾਕਾਰ ਨੂੰ ਜਗ੍ਹਾ ਦਿੱਤੀ ਗਈ ਹੈ। ਜਦਕਿ ਪਹਿਲਾਂ ਖਬਰਾਂ ਸਨ ਕਿ ਪਾਕਿ ਕਲਾਕਾਰਾਂ ਦੇ ਵਿਰੋਧ ਕਾਰਨ ਜਫਰ ਨੂੰ ਰਿਪਲੇਸ ਕੀਤਾ ਗਿਆ ਹੈ।
2- ਨੋਟਬੰਦੀ ਦੇ ਫੈਸਲੇ ਤੇ ਅਭਿਨੇਤਰੀ ਰਵੀਨਾ ਟੰਡਨ ਨੇ ਪੀਐਮ ਮੋਦੀ ਦੀ ਤਾਰੀਫ ਕਰਦੇ ਇਸਨੂੰ ਬੇਹਦ ਚੰਗਾ ਕਦਮ ਦੱਸਿਆ ਹੈ। ਰਵੀਨਾ ਨੇ ਕਿਹਾ ਇਹ ਫੈਸਲਾ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵੱਡਾ ਕਦਮ ਸਾਬਿਤ ਹੋਵੇਗਾ। ਜਿਸ ਨਾਲ ਲੋਕਾਂ ਨੂੰ ਹਾਲ ਲਈ ਪਰੇਸ਼ਾਨੀ ਹੋ ਰਹੀ ਹੈ ਪਰ ਸਾਰਿਆਂ ਨੂੰ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।

3- ਅਜੈ ਦੇਵਗਨ ਨੇ ਵੀ ਨੋਟਬੰਦੀ ਨੂੰ ਇਤਿਹਾਸਕ ਫੈਸਲਾ ਕਰਾਰਦਿਆਂ ਇਸ ਦੀ ਤਾਰੀਫ ਕੀਤੀ ਹੈ। ਅਜੈ ਮੁਤਾਬਕ ਉਨ੍ਹਾਂ ਦੀ ਫਿਲਮ 'ਸ਼ਿਵਾਏ' ਵੀ ਇਸ ਨਾਲ ਪ੍ਰਭਾਵਿਤ ਹੋਈ ਹੈ ਪਰ ਦੇਸ਼ ਹਿੱਤ 'ਚ ਇਹ ਫੈਸਲਾ ਲੋਕਾਂ ਨੂੰ ਸਵੀਕਾਰ ਕਰਨਾ ਚਾਹੀਦਾ ਹੈ।

4- ਬੀਜੇਪੀ ਸਾਂਸਦ ਕਿਰਨ ਖੇਰ ਦੇ ਅਭਿਨੇਤਾ ਪਤੀ ਅਨੁਪਮ ਖੇਰ ਨੇ ਕਿਹਾ ਕਿ ਜਦੋਂ ਉਹ ਦੇਸ਼ ਭਗਤੀ ਦੀ ਗੱਲ ਕਰਦੇ ਹਨ ਤਾਂ ਕੁੱਝ ਲੋਕਾਂ ਨੂੰ ਪੀੜ ਹੋਣ ਲੱਗਦੀ ਹੈ ਜਿਸ ਦੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਉਹ ਤਾਂ ਆਪਣਾ ਕੰਮ ਕਰਨਗੇ। ਕਿਉਂਕਿ ਦੇਸ਼ ਭਗਤੀ ਤਾਂ ਅੰਦਰ ਤੋਂ ਆਉਂਦੀ ਹੈ।

5- ਆਮਿਰ ਖਾਨ ਦੀ ਆਗਾਮੀ ਫਿਲਮ 'ਦੰਗਲ' ਦੇ ਗੀਤ 'ਹਾਨੀਕਾਰਕ ਬਾਪੂ' ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਜਿਸ ਵਿੱਚ ਆਮਿਰ ਖਾਨ ਦੀਆਂ ਆਪਣੀਆਂ ਧੀਆਂ ਨਾਲ ਅਲਗ ਹੀ ਕੈਮਿਸਟਰੀ ਵੇਖਣ ਨੂੰ ਮਿਲ ਰਹੀ ਹੈ। ਜਿਹਨਾਂ ਤੋਂ ਪਿਤਾ ਭਲਵਾਨੀ ਕਰਵਾਉਣ 'ਤੇ ਤੁਲੇ ਹਨ।

6- ਅਭਿਨੇਤਰੀ ਜੈਕਲਿਨ ਫਰਨਾਡੀਜ਼ ਦੀਆਂ ਇਸ ਸਾਲ ਤਿੰਨ ਫਿਲਮਾਂ ਰਿਲੀਜ਼ ਹੋਈਆਂ ਹਨ। 'ਅ ਫਲਾਇੰਗ' ਜੱਟ, 'ਡਿਸ਼ੂਮ' ਅਤੇ 'ਹਾਊਸਫੁੱਲ 3' ਫਿਲਮਾਂ ਟੈਲੀਵੀਜ਼ਨ ਤੇ ਚੌਪ 5 ਫਿਲਮਾਂ ਦੀ ਪ੍ਰੀਮੀਅਰ ਲਿਸਟ 'ਚ ਥਾਂ ਬਣਾਉਣ 'ਚ ਸਫਲ ਰਹੀਆਂ ਜਿਸ ਲਿਹਾਜ ਨਾਲ ਉਹ ਸਾਲ ਦੀ ਮਹਿਲਾ ਐਂਟਰਟੇਨਰ ਰਹੀ ਹੈ।

7- ਅਭਿਨੇਤਰੀ ਪ੍ਰਿਅੰਕਾ ਚੋਪੜਾ ਭਾਰਤ ਅਤੇ ਅਮਰੀਕਾ ਵਿੱਚ ਆਪਣੇ ਕੰਮ ਨਾਲ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੈ। ਇਸੇ ਵਿਚਾਲੇ ਇੱਕ ਟੌਕ ਸ਼ੋਅ ਦੌਰਾਨ ਪ੍ਰਿਅੰਕਾ ਨੇ ਕਿਹਾ ਕਿ ਮੈਂ ਸਿਰਫ ਇੱਕ ਦੇਸ਼ ਤੋਂ ਖੁਸ਼ ਨਹੀਂ ਹਾਂ ਮੈਨੂੰ ਪੂਰੀ ਦੁਨੀਆ ਚਾਹੀਦੀ ਹੈ। ਮੈਂ ਪੂਰੀ ਦੁਨੀਆ 'ਚ ਕੰਮ ਕਰਨਾ ਚਾਹੁੰਦੀ ਹਾਂ।

8- ਕਰਨ ਜੌਹਰ ਦੇ ਟੌਕ ਸ਼ੋਅ 'ਕੌਫੀ ਵਿਦ ਕਰਨ' ਵਿੱਚ ਆਪਣੇ ਪਤੀ ਅਕਸ਼ੇ ਨਾਲ ਪਹੁੰਚੀ ਟਵਿੰਕਲ ਖੰਨਾ ਨੇ ਖੁਲਾਸਾ ਕੀਤਾ ਕਿ ਜਦੋਂ ਅਕਸ਼ੇ ਨੇ ਉਹਨਾਂ ਨੂੰ ਪ੍ਰਪੋਜ਼ ਕੀਤਾ ਤਾਂ ਉਹਨਾਂ ਦੀ ਮਾਂ ਡਿੰਪਲ ਕਪਾਡ਼ੀਆ ਨੇ ਅਕਸ਼ੇ ਨੂੰ ਗੇ ਸਮਝ ਲਿਆ ਸੀ ਜਿਸਦੇ ਬਾਅਦ ਵਿਆਹ ਲਈ ਉਹਨਾਂ ਸ਼ਰਤ ਰੱਖ ਦਿੱਤੀ।

9- ਸਪਰਸਟਾਰ ਸਲਮਾਨ ਖਾਨ ਇਹਨੀਂ ਦਿਨੀਂ ਆਪਣੇ ਭਾਣਜੇ ਆਹਿਲ 'ਤੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ। ਅਰਪਿਤਾ ਨੇ ਇੰਸਟਾਗਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਜਿਨਾਂ 'ਚ ਉਹਨਾਂ ਦਾ ਬੇਟਾ ਆਹਿਲ ਆਪਣੇ ਮਾਮੂ ਸਲਮਾਨ ਦੇ ਬ੍ਰੇਸਲੇਟ ਨਾਲ ਖੇਡਦਾ ਦਿਖਾਈ ਦੇ ਰਿਹਾ ਹੈ।

10- ਪੰਜਾਬੀ ਗਾਇਕ ਹਰਜੋਤ ਅਤੇ ਗਾਇਕਾ ਜੈਸਮੀਨ ਅਖਤਰ ਦਾ ਡਿਊਟ ਗੀਤ 'ਲਾਲ ਮਾਰੂਤੀ' ਰਿਲੀਜ਼ ਹੋਇਆ ਹੈ ਜਿਸ ਵਿੱਚ ਵਿਆਹ ਦੀਆਂ ਤਿਆਰੀਆਂ ਨੂੰ ਕੁੱਝ ਹਟਕੇ ਅੰਦਾਜ਼ ਵਿੱਚ ਵਖਾਇਆ ਗਿਆ ਹੈ। ਜਿਨਾਂ ਵਿੱਚ 'ਲਾਲ ਮਾਰੂਤੀ' ਵੀ ਆਉਂਦੀ ਹੈ।

11- ਗਾਇਕ ਬੈਨੀ ਏ ਵੀ ਲੰਮੇ ਸਮੇਂ ਪਿੱਛੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਵਾਪਸੀ ਕਰ ਰਹੇ ਹਨ ਜਿਨਾਂ ਦੇ ਗੀਤ 'ਯੋਧਾ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਜਿਸ ਵਿੱਚ ਬੈਨੀ ਬਿਲਕੁਲ ਬਦਲੇ ਨਜ਼ਰ ਆ ਰਹੇ ਹਨ।