ਖਬਰ ਬਾਲੀਵੁੱਡ ਦੀ, ਸਿਰਫ ਦੋ ਮਿੰਟ 'ਚ
ਏਬੀਪੀ ਸਾਂਝਾ | 14 Nov 2016 03:32 PM (IST)
1....ਉੱਤਰ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਦੌਰਾਨ ਆਈਟਮ ਗਰਲ ਰਾਖੀ ਸਾਵੰਤ ਬਸਪਾ ਸੁਪਰੀਮੋ ਮਾਇਆਵਤੀ ਵਿਰੁੱਧ ਚੋਣ ਲੜੇਗੀ। ਮੋਦੀ ਸਰਕਾਰ ਦੇ ਮੰਤਰੀ ਤੇ ਆਰ.ਪੀ.ਆਈ. ਅਠਾਵਲੇ ਗੁੱਟ ਮੁਖੀ ਰਾਮਦਾਸ ਅਠਾਵਲੇ ਨੇ ਇਹ ਐਲਾਨ ਕੀਤਾ ਹੈ। 2...ਫ਼ਿਲਮ 'ਪਦਮਾਵਤੀ' ਲਈ ਦੀਪਿਕਾ ਪਾਦੂਕੋਣ ਤਿਆਰ ਹੈ। ਦੀਪਿਕਾ ਮੁਤਾਬਕ ਹਾਲੇ ਤਾਂ ਸਿਰਫ਼ ਸ਼ੁਰੂਆਤ ਲੱਗਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਅਜੇ ਬਹੁਤ ਕੁਝ ਕਰਨਾ ਹੈ। ਉਨ੍ਹਾਂ ਆਖਿਆ ਕਿ ਪਦਮਾਵਤੀ' ਦੀ ਚੁਨੌਤੀ ਸਵੀਕਾਰ ਕਰਨ ਲਈ ਉਹ ਤਿਆਰ ਹੈ। 3...ਬਾਲੀਵੁੱਡ ਅਭਿਨੇਤਾ ਅਮੀਰ ਖ਼ਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਆਗਾਮੀ ਫ਼ਿਲਮ 'ਦੰਗਲ' ਵਿੱਚ ਸਾਰੇ ਬਾਲ ਕਲਾਕਾਰਾਂ ਨੇ ਉਨ੍ਹਾਂ ਤੋਂ ਜ਼ਿਆਦਾ ਬੇਹਤਰ ਕੰਮ ਕੀਤਾ ਹੈ। ਅਮੀਰ ਨੇ ਕਿਹਾ ਜੇਕਰ ਫ਼ਿਲਮ ਬਾਰੇ ਰੇਟਿੰਗ ਦੇਣੀ ਹੋਵੇ ਤਾਂ ਮੈਂ ਬੱਚਿਆਂ ਨੂੰ 10 ਵਿੱਚੋਂ 10 ਨੰਬਰ ਦੇਵਾਂਗਾ। 4....ਮੁੰਬਈ ਵਿੱਚ ਕਰਵਾਏ ਗਏ ਲਕਸ ਗੋਲਡਨ ਰੋਜ਼ ਐਵਾਰਡਜ਼ ਦੌਰਾਨ ਬਾਲੀਵੁੱਡ ਦੀਆਂ ਤਮਾਮ ਅਭਿਨੇਤਰੀਆਂ ਨੇ ਸ਼ਿਰਕਤ ਕੀਤੀ। ਇਨ੍ਹਾਂ ਦੇ ਬੋਲਡ ਅੰਦਾਜ਼ ਨੇ ਸਭ ਦਾ ਧਿਆਨ ਆਪਣੇ ਵਾਲਾ ਖਿੱਚਿਆ। ਪ੍ਰੈਗਨੈਂਟ ਕਰੀਨਾ ਵੀ ਰੈੱਡ ਕਲਰ ਦੇ ਗਾਊਨ 'ਚ ਬੇਹੱਦ ਖ਼ੂਬਸੂਰਤ ਲੱਗ ਰਹੀ ਸੀ। 5...ਵੱਖ-ਵੱਖ ਤਰ੍ਹਾਂ ਦੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਅਮੋਲ ਗੁਪਤਾ ਆਪਣੀ ਆਗਾਮੀ ਫ਼ਿਲਮ 'ਸਨਿਫ' ਲੈ ਕੇ ਆ ਰਹੇ ਹਨ। ਇਸ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। 6....ਅਭਿਨੇਤਰੀ ਵਿੱਦਿਆ ਬਾਲਨ ਦਾ ਕਹਿਣਾ ਹੈ ਕਿ ਉਹ ਮਰਹੂਮ ਅਭਿਨੇਤਰੀ ਮੀਨਾ ਕੁਮਾਰੀ, ਸਾਬਕਾ ਪੀ.ਐਮ. ਇੰਦਰਾ ਗਾਂਧੀ ਤੇ ਸੰਗੀਤ ਜਗਤ ਦੀ ਹਸਤੀ ਐਮ.ਐਸ ਸੁਭੂਲਕਸ਼ਮੀ 'ਤੇ ਆਧਾਰਤ ਭੂਮਿਕਾਵਾਂ ਕਰਨਾ ਚਾਹੁੰਦੀ ਹੈ। ਇਨ੍ਹਾਂ ਵਿੱਚੋਂ ਮੀਨਾ ਕੁਮਾਰੀ ਦੀ ਬਾਓਪਿਕ ਦਾ ਆਫ਼ਰ ਮਿਲਣ ਉੱਤੇ ਫ਼ਿਲਮ ਨਾ ਕਰਨ ਦਾ ਉਨ੍ਹਾਂ ਨੂੰ ਅਫ਼ਸੋਸ ਹੈ। 7...ਐਸ਼ਵਰਿਆ ਰਾਏ ਬਚਨ ਨੇ ਪੀ.ਐਮ. ਨਰੇਂਦਰ ਮੋਦੀ ਵੱਲੋਂ ਲਏ ਗਏ ਕਰੰਸੀ ਬਦਲਣ ਦੇ ਮਾਮਲੇ ਵਿੱਚ ਐਨ.ਡੀ.ਟੀ.ਵੀ. ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, “ਮੈਂ ਮੋਦੀ ਜੀ ਨੂੰ ਇਸ ਵੱਡੇ ਕਦਮ ਲਈ ਵਧਾਈ ਦਿੰਦੀ ਹਾਂ। ਸ਼ੁਰੂਆਤ ਵਿੱਚ ਬਦਲਾਅ ਮੁਸ਼ਕਲ ਹੁੰਦਾ ਹੈ ਪਰ ਦੇਸ਼ ‘ਚੋਂ ਭ੍ਰਿਸ਼ਟਾਚਾਰ ਹਟਾਉਣ ਲਈ ਕੀਤੇ ਗਏ ਇਸ ਕਦਮ ਦੀ ਜਿੰਨੀ ਤਾਰੀਫ਼ ਕਰੋ ਘੱਟ ਹੈ।” 8...ਮਸ਼ਹੂਰ ਗਾਇਕ ਪ੍ਰੀਤ ਹਰਪਾਲ ਦਾ ਗੀਤ 'ਕੇਸ' ਰਿਲੀਜ਼ ਹੋਇਆ ਹੈ ਜਿਸ ਨੂੰ ਯੂ ਟਿਊਬ ਉੱਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ। ਗੀਤ ਨੂੰ 10 ਲੱਖ ਤੋਂ ਵੱਧ ਵਾਰ ਵੇਖਿਆ ਜਾ ਚੁੱਕਿਆ ਹੈ। ਵੀਡੀਓ ਵਿੱਚ ਪ੍ਰੀਤ ਦਾ ਨਵਾਂ ਅੰਦਾਜ਼ ਵੇਖਣ ਨੂੰ ਮਿਲ ਰਿਹਾ। 9...ਗਾਇਕ ਹਰਦੀਪ ਗਰੇਵਾਲ ਦਾ ਗੀਤ 'ਧਾਰਾ 26' ਰਿਲੀਜ਼ ਹੋ ਗਿਆ ਹੈ ਜਿਸ ਵਿੱਚ ਗਰੇਵਾਲ ਕਿਸੇ ਦੀ ਯਾਰ ਮਾਰ ਦੇ ਸ਼ਿਕਾਰ ਹੋਏ ਹਨ। ਹਰਦੀਪ ਆਪਣੇ ਗੀਤ '40 ਕਿੱਲੇ' ਨਾਲ ਚਰਚਾ ਵਿੱਚ ਆਏ ਸਨ। 10...ਮਸ਼ਹੂਰ ਮਲਿਆਲਮ ਅਦਾਕਾਰਾ ਰੇਖਾ ਮੋਹਨ ਦੀ ਲਾਸ਼ ਐਤਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਮਿਲੀ। ਕੇਰਲਾ ਦੇ ਪੋਸ਼ ਇਲਾਕੇ ਵਿੱਚ ਰੇਖਾ ਦਾ ਫਲੈਟ ਸੀ ਜਿੱਥੇ ਉਹ ਰਹਿੰਦੇ ਸਨ। ਉਨ੍ਹਾਂ ਦੇ ਪਤੀ ਬਿਜ਼ਨੈੱਸ ਦੇ ਸਿਲਸਿਲੇ ਵਿੱਚ ਮਲੇਸ਼ੀਆ ਗਏ ਹੋਏ ਸਨ।