ਮੁੰਬਈ: ਮਸ਼ਹੂਰ ਮਲਿਆਲਮ ਅਦਾਕਾਰਾ ਰੇਖਾ ਮੋਹਨ ਦੀ ਲਾਸ਼ ਐਤਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਮਿਲੀ। ਕੇਰਲਾ ਦੇ ਪੌਸ਼ ਇਲਾਕੇ ਵਿੱਚ ਰੇਖਾ ਦਾ ਫਲੈਟ ਸੀ ਜਿੱਥੇ ਉਹ ਰਹਿੰਦੇ ਸਨ। ਉਨ੍ਹਾਂ ਦੇ ਪਤੀ ਬਿਜ਼ਨੈੱਸ ਦੇ ਸਿਲਸਿਲੇ ਵਿੱਚ ਮਲੇਸ਼ੀਆ ਗਏ ਹੋਏ ਹਨ। ਬੀਤੀ ਰਾਤ ਕਾਫੀ ਫੋਨ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼ੱਕ ਹੋਇਆ ਤੇ ਸਵੇਰੇ ਰੇਖਾ ਦੀ ਲਾਸ਼ ਮਿਲੀ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਪੋਸਟ ਮਾਰਟਮ ਤੋਂ ਬਾਅਦ ਹੀ ਮੌਤ ਦੀ ਵਜ੍ਹਾ ਸਾਹਮਣੇ ਆਏਗੀ। ਰੇਖਾ ਨੇ ਕਈ ਫਿਲਮਾਂ ਤੇ ਟੀਵੀ ਸ਼ੋਅ ਵਿੱਚ ਕੰਮ ਕੀਤਾ ਸੀ। ਉਹ 45 ਸਾਲਾਂ ਦੀ ਸਨ।