ਬੀਤੇ ਜ਼ਮਾਨੇ ਦੀ ਅਦਾਕਾਰਾ ਸ੍ਰੀਦੇਵੀ ਨੇ ਆਪਣੀ ਧੀ ਝਾਨਵੀ ਕਪੂਰ 'ਤੇ ਪਾਬੰਦੀ ਲਗਾ ਦਿੱਤੀ ਹੈ। ਜੀ ਹਾਂ, ਮੰਮੀ ਸ੍ਰੀਦੇਵੀ ਨੂੰ ਬਿਲਕੁਲ ਵੀ ਪਸੰਦ ਨਹੀਂ ਕਿ ਉਹਨਾਂ ਦੀ ਧੀ ਕਿਸੇ ਨੂੰ ਡੇਟ ਕਰੇ। ਖਬਰ ਹੈ ਕਿ ਸ੍ਰੀਦੇਵੀ ਨੇ ਝਾਨਵੀ ਨੂੰ ਬੁਆਏਫਰੈਂਡ ਬਨਾਉਣ ਤੋਂ ਇਨਕਾਰ ਕਰ ਦਿੱਤਾ ਹੈ। ਨਾਲ ਹੀ ਇਹ ਵੀ ਕਿਹਾ ਹੈ ਕਿ ਉਹ ਮੁੰਡਿਆਂ ਨਾਲ ਦੋਸਤੀ ਨਹੀਂ ਕਰੇਗੀ।



ਦਰਅਸਲ ਇਹ ਸਾਰਾ ਕੁਝ ਓਦੋਂ ਹੋਇਆ, ਜਦੋਂ ਅਗਸਤ ਵਿੱਚ ਝਾਨਵੀ ਦੀ ਆਪਣੀ ਬੁਆਏਫਰੈਂਡ ਸ਼ਿਖਰ ਪਹਾੜੀਆ ਨਾਲ ਕਿੱਸ ਕਰਦੇ ਹੋਏ ਦੀ ਤਸਵੀਰ ਲੀਕ ਹੋ ਗਈ ਸੀ। ਉਸ ਤੋਂ ਬਾਅਦ ਸ੍ਰੀਦੇਵੀ ਨੂੰ ਡਰ ਹੈ ਕਿ ਕਿਤੇ ਝਾਨਵੀ ਦਾ ਕਰੀਅਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਨਾ ਹੋ ਜਾਵੇ।

ਸੁਣਿਆ ਹੈ ਕਿ ਪਿਤਾ ਬੋਨੀ ਕਪੂਰ ਝਾਨਵੀ ਨੂੰ ਬਾਲੀਵੁੱਡ ਦੀ ਖਾਸ ਤਿਆਰੀ ਲਈ ਟ੍ਰੇਨਿੰਗ ਦਿਲਵਾ ਰਹੇ ਹਨ।