ਮੁੰਬਈ: ਬਾਲੀਵੁੱਡ ਦੇ ਸੂਪਰਸਟਾਰ ਕਿੰਗ ਖਾਨ ਨੇ ਤਾਂ ਪਹਿਲਾਂ ਹੀ ਮੋਦੀ ਜੀ ਦੇ ਲਏ ਗਏ ਅਹਿਮ ਫੈਸਲੇ ਦੀ ਖੁੱਲ੍ਹ ਕੇ ਸਿਫਤ ਕਰ ਦਿੱਤੀ ਸੀ ਪਰ ਲੱਗਦਾ ਹੈ ਕਿ ਹੌਲੀ-ਹੌਲੀ ਦੂਜੇ ਦੋ ਵੱਡੇ ਖਾਨਾਂ ਨੂੰ ਵੀ ਹੋਸ਼ ਆ ਰਿਹਾ ਹੈ। ਹੁਣ ਆਮਿਰ ਤੇ ਸਲਮਾਨ ਵੀ ਨੋਟਾਂ 'ਤੇ ਬੈਨ ਨੂੰ ਲੈ ਕੇ ਬੋਲੇ ਹਨ।

    


ਆਮਿਰ ਖਾਨ ਨੇ ਕਿਹਾ ਹੈ ਕਿ ਇਹ ਬਿਲਕੁਲ ਸਹੀ ਫੈਸਲਾ ਹੈ। ਉਨ੍ਹਾਂ ਕਿਹਾ, "ਮੈਂ ਮੋਦੀ ਜੀ ਦੇ ਇਸ ਫੈਸਲੇ ਦਾ ਸਵਾਗਤ ਕਰਦਾ ਹਾਂ। ਲੋਕਾਂ ਨੂੰ ਬੇਸ਼ਕ ਅੱਜ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਕੁਝ ਸਮੇਂ ਬਾਅਦ ਸਭ ਕੁਝ ਪਹਿਲਾਂ ਤੋਂ ਬਿਹਤਰ ਹੋ ਜਾਏਗਾ। ਜੇ ਇਸ ਨਾਲ ਮੇਰੀ ਫਿਲਮ 'ਦੰਗਲ' 'ਤੇ ਵੀ ਅਸਰ ਪੈਂਦਾ ਹੈ, ਫਿਰ ਵੀ ਮੈਨੂੰ ਕੋਈ ਅਫਸੋਸ ਨਹੀਂ।"

ਦੂਜੀ ਤਰਫ ਬਿੱਗ ਬਾਸ ਸਲਮਾਨ ਖਾਨ ਨੇ ਵੀ ਆਪਣੇ ਅੰਦਾਜ਼ ਵਿੱਚ ਮੋਦੀ ਦੀ ਸਿਫਤ ਕੀਤੀ। 500 ਤੇ 1000 ਰੁਪਏ ਦੇ ਨੋਟਾਂ ਦੇ ਬੈਨ ਨੂੰ ਲੈ ਕੇ ਉਨ੍ਹਾਂ ਮੰਚ 'ਤੇ ਕਿਹਾ ਕਿ ਮੋਦੀ ਜੀ ਨੂੰ ਸਲੂਟ ਹੈ। ਸਲਮਾਨ ਵੈਸੇ ਵੀ ਮੋਦੀ ਦੇ ਹਰ ਫੈਸਲੇ ਤੋਂ ਸਹਿਮਤ ਤੇ ਖੁਸ਼ ਹੁੰਦੇ ਹਨ।