ਮੈਂ ਨਹੀਂ ਐਮਰਾਨ ਹਾਸ਼ਮੀ 2: ਰਣਵੀਰ
ਏਬੀਪੀ ਸਾਂਝਾ | 16 Nov 2016 03:52 PM (IST)
ਮੁੰਬਈ: ਰਣਵੀਰ ਸਿੰਘ ਨੇ ਭਾਵੇਂ ਆਪਣੀ ਆਉਣ ਵਾਲੀ ਫਿਲਮ 'ਬੇਫਿਕਰੇ' ਵਿੱਚ ਅਣਗਿਣਤ ਕਿਸਿੰਗ ਕੀਤੀ ਹੋਵੇ, ਪਰ ਫਿਰ ਵੀ ਉਨ੍ਹਾਂ ਨੂੰ ਐਮਰਾਨ ਹਾਸ਼ਮੀ ਪਾਰਟ-2 ਨਹੀਂ ਕਿਹਾ ਜਾ ਸਕਦਾ। ਇਹ ਅਸੀਂ ਨਹੀਂ, ਰਣਵੀਰ ਨੇ ਖੁਦ ਗਾਣੇ ਦੇ ਲਾਂਚ ਮੌਕੇ ਕਿਹਾ। ਉਨ੍ਹਾਂ ਕਿਹਾ, "ਮੈਂ ਕਿਸੇ ਦਾ ਵੀ ਪਾਰਟ 2 ਨਹੀਂ ਬਣਨਾ ਚਾਹੁੰਦਾ, ਰਣਵੀਰ ਸਿੰਘ ਬਣਕੇ ਹੀ ਖੁਸ਼ ਹਾਂ।" ਇਸ ਦੇ ਨਾਲ ਹੀ ਰਣਵੀਰ ਨੇ ਐਮਰਾਨ ਦੀ ਸਿਫਤ ਵੀ ਕਰ ਦਿੱਤੀ। ਉਨ੍ਹਾਂ ਕਿਹਾ, ਐਮਰਾਨ ਇੱਕ ਬਿਹਤਰੀਨ ਅਦਾਕਾਰ ਹੈ। ਉਸ ਦੇ ਵਿੱਚ ਅਜੇ ਹੋਰ ਬਹੁਤ ਟੈਲੇਂਟ ਹੈ ਜੋ ਲੋਕਾਂ ਦੇ ਅੱਗੇ ਆਉਣਾ ਬਾਕੀ ਹੈ। ਆਪਣੀ ਸੀਰੀਅਲ ਕਿਸਰ ਇਮੇਜ਼ ਦੇ ਪਿੱਛੇ ਉਹ ਲੁੱਕ ਕੇ ਰਹਿ ਗਿਆ ਹੈ ਪਰ ਜਲਦ ਉਸ ਦਾ ਅਸਲੀ ਰੂਪ ਦਰਸ਼ਕ ਵੇਖਣਗੇ। ਰਣਵੀਰ ਨੇ ਇਹ ਵੀ ਕਹਿ ਦਿੱਤਾ ਕਿ ਉਹ ਐਮਰਾਨ ਨੂੰ ਅਦਾਕਾਰ ਬਣਨ ਤੋਂ ਪਹਿਲਾਂ ਦੇ ਜਾਣਦੇ ਹਨ। ਉਮੀਦ ਹੈ ਐਮਰਾਨ ਨੂੰ ਇਹ ਸੁਣ ਕੇ ਖੁਸ਼ੀ ਹੋਵੇਗੀ।