ਨਵੀਂ ਦਿੱਲੀ: ਭਾਰਤ ਦੀਆਂ 17ਵੀਆਂ ਲੋਕ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਇਸ ‘ਚ ਹੁਣ ਤਕ ਐਨਡੀਏ ਬਹੁਮਤ ਨਾਲ ਸਰਕਾਰ ਬਣਾਉਣ ਲਈ ਤਿਆਰ ਹੈ। ਰੁਝਾਨ ਨੂੰ ਦੇਖ ਕੇ ਬੀਜੇਪੀ ਸਮਰੱਥਕ ਮੋਦੀ-ਮੋਦੀ ਦੇ ਨਾਅਰੇ ਲਾ ਰਹੇ ਹਨ।



ਕਿਤੇ ਲੋਕਾਂ ਨੇ ਗਿਣਤੀ ਵਾਲੀ ਥਾਂ ‘ਤੇ ਮੋਦੀ ਨੂੰ ਸੂਰਜ ਬਣਿਆ ਦਿਖਾਇਆ ਤੇ ਕਿਤੇ ਮੋਦੀ ਸਰਕਾਰ ਨੂੰ ਜੇਤੂ ਦਿਖਾਉਣ ਲਈ ਮੋਦੀ ਦੀ ਫੋਟੋ ਲਾ ਕੇ ਜਸ਼ਨ ਮਨਾਉਣਾ ਸ਼ੁਰੂ ਕੀਤਾ। ਜਿਵੇਂ-ਜਿਵੇਂ ਬੀਜੇਪੀ ਨੇ ਰੁਝਾਨ ‘ਚ ਬੜਤ ਬਣਾਈ ਨਾਲ-ਨਾਲ ਮੋਦੀ ਤੇ ਅਮਿਤ ਸ਼ਾਹ ਦੇ ਪੋਸਟਰ ਤੇ ਬੈਨਰ ਸੋਸ਼ਲ ਮੀਡੀਆ ‘ਤੇ ਛਾਉਣ ਲੱਗ ਗਏ।