ਨਵੀਂ ਦਿੱਲੀ: 17ਵੀਆਂ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਤੋਂ ਚੱਲ ਰਹੀ ਹੈ। ਰੁਝਾਨ ਦੱਸ ਰਹੇ ਹਨ ਕਿ ਦੇਸ਼ ‘ਚ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਕੋਈ ਗੈਰ ਕਾਂਗਰਸੀ ਪਾਰਟੀ ਬਹੁਮਤ ਨਾਲ ਸਰਕਾਰ ਬਣਾਉਣ ਦੀ ਹਾਲਤ ‘ਚ ਆ ਗਈ ਹੈ। ਭਾਜਪਾ ਨੂੰ ਪਿਛਲੀ ਵਾਰ 282 ਸੀਟਾਂ ਮਿਲੀਆਂ ਸੀ। ਰੁਝਾਨਾਂ ਮੁਤਾਬਕ ਇਸ ਵਾਰ ਵੀ ਬੀਜੇਪੀ 272 ਤੋਂ ਜ਼ਿਆਦਾ ਸੀਟਾਂ ਹਾਸਲ ਕਰਦੀ ਨਜ਼ਰ ਆ ਰਹੀ ਹੈ।




ਜਵਾਹਰ ਲਾਲ ਨਹਿਰੂ ਨੇ ਲਗਾਤਾਰ ਤਿੰਨ ਵਾਰ ਤੇ ਇੰਦਰਾ ਗਾਂਧੀ ਨੇ ਲਗਾਤਾਰ ਦੋ ਵਾਰ ਕਾਂਗਰਸ ਨੂੰ ਬਹੁਮਤ ਨਾਲ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਸੀ। ਨਹਿਰੂ ਨੇ 1952, 1957 ਤੇ 1962 ਦੀਆਂ ਚੋਣਾਂ ਜਿੱਤਿਆ ਸੀ। ਉਧਰ, ਇੰਦਰਾ ਗਾਂਧੀ ਨੇ 1967 ਤੇ 1971 ਚੋਣਾਂ ‘ਚ ਬਹੁਮਤ ਨਾਲ ਜਿੱਤ ਹਾਸਲ ਕੀਤੀ ਸੀ।




11
ਅਪਰੈਲ ਤੋਂ 19 ਮਈ ਤਕ ਸੱਤ ਗੇੜਾਂ ‘ਚ 67.11% ਵੋਟਾਂ ਪਈਆਂ। ਲੋਕ ਸਭਾ ਚੋਣਾਂ ਦੇ ਇਤਿਹਾਸ ‘ਚ ਇਹ ਸਭ ਤੋਂ ਜ਼ਿਆਦਾ ਹੈ। ਇਸ ਵਾਰ 10 ਵਿੱਚੋਂ 9 ਐਗਜ਼ਿਟ ਪੋਲ ‘ਚ ਐਨਡੀਏ ਨੂੰ ਪੂਰਾ ਬਹੁਮਤ ਮਿਲਣ ਦੀ ਗੱਲ ਕਹੀ ਸੀ।