ਬਿਜਨੌਰ: ਕਾਂਗਰਸ ਨੇਤਾ ਤੇ ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕੇਂਦਰ ਦੀ ਬੀਜੇਪੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ ‘ਸਵੱਛ ਭਾਰਤ ਅਭਿਆਨ’ ਚਲਾਉਣ ਵਾਲਿਆਂ ਦੇ ਦਿਮਾਗ ‘ਚ ਜਾਤ ਤੇ ਧਰਮ ਦੇ ਆਧਾਰ ‘ਤੇ ਲੋਕਾਂ ਨੂੰ ਵੰਡਣ ਦੀ ਗੰਦਗੀ ਭਰੀ ਹੋਈ ਹੈ।


ਬੀਜੇਪੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ‘ਮੇਕ ਇੰਨ ਇੰਡੀਆ’ ਸਮਾਗਮ ‘ਤੇ ਤਨਜ਼ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਉਹ ਫਰਾਂਸ ਤੇ ਚੀਨ ਦੇ ਸਾਮਾਨ ਮੰਗਵਾ ਕੇ ਨੌਜਵਾਨਾਂ ਤੋਂ ਪਕੌੜੇ ਤਲਾਵੇਗੀ। ਸਿੱਧੂ ਨੇ ਚੋਣਾਂ ਦੇ ਤੀਜੇ ਫੇਜ਼ ਤਹਿਤ ਮੁਰਾਦਾਬਾਦ ਸੀਟ ‘ਤੇ ਹੋਣ ਵਾਲੀ ਵੋਟਿੰਗ ਲਈ ਕਾਂਗਰਸ ਉਮੀਦਵਾਰ ਦਾ ਪ੍ਰਚਾਰ ਕਰਨ ਦੌਰਾਨ ਇਹ ਸਭ ਕਿਹਾ।

ਇਸ ਦੇ ਨਾਲ ਹੀ ਮੋਦੀ ਦੇ ਵਿਕਾਸ ਦੇ ਦਾਅਵਿਆਂ ਦਾ ਮਜ਼ਾਕ ਉਡਾਉਂਦੇ ਹੋਏ ਸਿੱਧੂ ਨੇ ਕਿਹਾ ਕਿ ਲੱਗਦਾ ਹੈ ਕਿ 2014 ਤੋਂ ਪਹਿਲਾਂ ਦੇਸ਼ ‘ਚ ਸਿਰਫ ਇੱਕ ਰੇਲਵੇ ਸਟੇਸ਼ਨ ਤੇ ਇੱਕ ਚਾਹ ਦੀ ਦੁਕਾਨ ਸੀ।

ਸਿੱਧੂ ਨੇ ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, “ਨਾ ਖਾਵਾਂਗਾ ਤੇ ਨਾ ਖਾਣ ਦਵਾਂਗਾ’ ਦਾ ਦਾਅਵਾ ਕਰਨ ਵਾਲੇ ਵਿਅਕਤੀ ਨੇ ਅੰਬਾਨੀ ਨੂੰ 30 ਹਜ਼ਾਰ ਕਰੋੜ ਦਿੱਤੇ। ਇਸ ਦੇ ਨਾਲ ਹੀ 2014 ‘ਚ ਗੰਗਾ ਦਾ ਲਾਲ ਬਣ ਕੇ ਆਉਣ ਵਾਲੇ 2019 ‘ਚ ਰਾਫੇਲ ਨੂੰ ਲੈ ਕੇ ਬਦਨਾਮ ਹੋ ਕੇ ਜਾਣਗੇ।