ਨਵੀਂ ਦਿੱਲੀ: ਲੋਕ ਸਭਾ ਚੋਣਾਂ ਚੱਲ ਰਹੀਆਂ ਹਨ ਤੇ ਸਿਆਸੀ ਪਾਰਟੀਆਂ ਦੇ ਸਟਾਰ ਪ੍ਰਚਾਰਕ ਕੋਈ ਕਸਰ ਨਹੀਂ ਛੱਡ ਰਹੇ। ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਫਾਲ ਮਾਮਲੇ ਸਬੰਧੀ ਪੀਐਮ ਮੋਦੀ ਨੂੰ ਵੱਡਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਉਨ੍ਹਾਂ ਨਾਲ ਬਹਿਸ ਕਰਨ, ਜੇ ਉਹ ਹਾਰ ਗਏ ਤਾਂ ਸਿਆਸਤ ਛੱਡ ਦੇਣਗੇ। ਦੱਸ ਦੇਈਏ ਹਾਲ ਹੀ ਵਿੱਚ ਚੋਣ ਕਮਿਸ਼ਨ ਨੇ ਸਿੱਧੂ 'ਤੇ 72 ਘੰਟਿਆਂ ਦੀ ਪਾਬੰਧੀ ਲਾਈ ਸੀ। ਅੱਜ ਬੈਨ ਖ਼ਤਮ ਹੋਣ ਬਾਅਦ ਉਹ ਰਾਜਸਥਾਨ ਦੇ ਝਾਲਾਵਾੜ ਵਿੱਚ ਚੋਣ ਪ੍ਰਚਾਰ ਕਰ ਰਹੇ ਸੀ। ਝਾਲਾਵਾੜ ਵਿੱਚ ਵੀ ਹੀ ਉਨ੍ਹਾਂ ਪੀਐਮ ਮੋਦੀ ਨੂੰ ਇਹ ਗੱਲ ਕਹੀ।
ਰਾਜਸਥਾਨ ਦੇ ਝਾਲਵਾੜ ਵਿੱਚ ਸਿੱਧੂ ਨੇ ਇੱਕ ਵੱਡੀ ਚੋਣ ਰੈਲੀ ਦੌਰਾਨ ਆਪਣੇ ਅੰਦਾਜ਼ ਵਿੱਚ ਮੋਦੀ ਨੂੰ ਰਾਫਾਲ ਮੁੱਦੇ 'ਤੇ ਖੂਬ ਘੇਰਿਆ। ਇਸ ਦੌਰਾਨ ਸਿੱਧੂ ਇਹ ਤਕ ਕਹਿ ਗਏ ਕਿ 2014 ਵਿੱਚ ਮੋਦੀ ਦੇਸ਼ ਦੇ 'ਲਾਲ' ਬਣ ਕੇ ਆਏ ਸਨ, ਪਰ 2019 ਵਿੱਚ ਰਾਫਾਲ ਦੇ 'ਦਲਾਲ' ਬਣ ਕੇ ਜਾਣਗੇ।
ਯਾਦ ਰਹੇ ਇਸ ਤੋਂ ਪਹਿਲਾਂ ਸਿੱਧੂ ਦੇ ਕਟਿਹਾਰ ਵਿੱਚ ਮੁਸਲਮਾਨਾਂ ਸਬੰਧੀ ਦਿੱਤੇ ਵਿਵਾਦਿਤ ਬਿਆਨ ਕਰਕੇ ਚੋਣ ਕਮਿਸ਼ਨ ਨੇ 72 ਘੰਟਿਆਂ ਲਈ ਉਨ੍ਹਾਂ ਦੇ ਚੋਣ ਪ੍ਰਚਾਰ 'ਤੇ ਪਾਬੰਧੀ ਲਾ ਦਿੱਤੀ ਸੀ। ਸਿੱਧੂ ਨੇ ਕਟਿਹਾਰ ਵਿੱਚ ਚੋਣ ਲੜ ਰਹੇ ਤਾਰਿਕ ਅਨਵਰ ਦੇ ਪੱਖ ਵਿੱਚ ਪ੍ਰਚਾਰ ਕਰਦਿਆਂ ਫਿਰਕੂ ਬਿਆਨ ਦਿੱਤਾ ਸੀ।
ਸਿੱਧੂ ਦਾ ਮੋਦੀ ਨੂੰ ਖੁੱਲ੍ਹਾ ਚੈਲੰਜ, ਜੇ ਹਾਰ ਗਏ ਤਾਂ ਛੱਡਣਗੇ ਸਿਆਸਤ
ਏਬੀਪੀ ਸਾਂਝਾ
Updated at:
27 Apr 2019 09:13 AM (IST)
ਕਾਂਗਰਸ ਦੇ ਸਟਾਰ ਪ੍ਰਚਾਰਕ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਰਾਫਾਲ ਮਾਮਲੇ ਸਬੰਧੀ ਪੀਐਮ ਮੋਦੀ ਨੂੰ ਵੱਡਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਪੀਐਮ ਮੋਦੀ ਉਨ੍ਹਾਂ ਨਾਲ ਬਹਿਸ ਕਰਨ, ਜੇ ਉਹ ਹਾਰ ਗਏ ਤਾਂ ਸਿਆਸਤ ਛੱਡ ਦੇਣਗੇ।
- - - - - - - - - Advertisement - - - - - - - - -