Navratri 2021: ਅੱਜ ਤੋਂ ਦੇਵੀ ਦੁਰਗਾ ਦੀ ਪੂਜਾ ਦਾ ਪਵਿੱਤਰ ਤਿਉਹਾਰ ਨਰਾਤੇ ਸ਼ੁਰੂ ਹੋ ਗਏ ਹਨ। ਨਵਰਾਤਰੀ ਨੂੰ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਪਵਿੱਤਰ ਮੌਕੇ 'ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਦੇਸ਼ਵਾਸੀਆਂ ਨੂੰ ਵਧਾਈ ਦਿੱਤੀ ਹੈ। ਪੀਐਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਇਹ ਨਵਰਾਤਰੇ ਸਭ ਦੇ ਜੀਵਨ 'ਚ ਸ਼ਕਤੀ, ਇੱਛਾ, ਚੰਗੀ ਸਿਹਤ ਤੇ ਸਮ੍ਰਿੱਧੀ ਲੈਕੇ ਆਉਂਣ।
ਪੀਐਮ ਮੋਦੀ ਨੇ ਸ਼ੇਅਰ ਕੀਤੀ ਆਪਣੀ ਤਸਵੀਰ
ਪੀਐਮ ਮੋਦੀ ਨੇ ਟਵਿਟਰ ਤੇ ਮਾਂ ਦੁਰਗਾ ਦੀ ਆਰਤੀ ਕਰਦਿਆਂ ਇਕ ਤਸਵੀਰ ਪੋਸਟ ਕੀਤੀ ਤੇ ਲਿਖਿਆ, 'ਸਾਰਿਆਂ ਨੂੰ ਨਵਰਾਤਰੀ ਦੀ ਵਧਾਈ। ਆਉਣ ਵਾਲੇ ਦਿਨ ਜਗਤ ਜਣਨੀ ਮਾਂ ਦੀ ਪੂਜਾ ਲਈ ਖੁਦ ਨੂੰ ਸਮਰਪਿਤ ਕਰਨ ਵਾਲੇ ਹਨ। ਨਵਰਾਤਰੀ ਸਾਰਿਆਂ ਦੇ ਜੀਵਨ 'ਚ ਸ਼ਕਤੀ, ਚੰਗੀ ਸਿਹਤ ਤੇ ਸਮ੍ਰਿੱਧੀ ਲੈਕੇ ਆਵੇ।'
ਇਕ ਹੋਰ ਟਵੀਟ 'ਚ ਪੀਐਮ ਮੋਦੀ ਨੇ ਮਾਂ ਸ਼ੈਲਪੁਰੀ ਨੂੰ ਪ੍ਰਾਰਥਨਾ ਦਾ ਇਕ ਵੀਡੀਓ ਵੀ ਸ਼ੇਅਰ ਕੀਤਾ ਹੈ ਤੇ ਲਿਖਿਆ ਹੈ, 'ਇਹ ਨਵਰਾਤਰੀ ਦਾ ਪਹਿਲਾ ਦਿਨ ਹੈ ਤੇ ਅਸੀਂ ਮਾਂ ਸ਼ੈਲਪੁਤਰੀ ਨੂੰ ਪ੍ਰਾਰਥਨਾ ਕਰਦੇ ਹਾਂ।'
9 ਦਿਨਾਂ ਤਕ ਹੁੰਦੀ ਹੈ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ
ਦੱਸ ਦੇਈਏ ਮਾਂ ਦੁਰਗਾ ਦੀ ਉਪਾਸਨਾ ਦਾ ਪਵਿੱਤਰ ਤਿਉਹਾਰ ਨਵਰਾਤਰੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਸਾਲ 'ਚ ਨਵਰਾਤਰੀ ਦੋ ਵਾਰ ਆਉਂਦੀ ਹੈ। ਇਕ ਵਾਰ ਚੇਤਰ ਨਰਾਤੇ ਤੇ ਦੂਜੇ ਸ਼ਾਰਦੀਯ ਨਰਾਤੇ। ਨਵਰਾਤਰੀ ਦੇ 9 ਦਿਨ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਵਿਧੀਬੱਧ ਤਰੀਕੇ ਨਾਲ ਪੂਜਾ ਕੀਤੀ ਜਾਂਦੀ ਹੈ। ਮਾਤਾ ਰਾਣੀ ਨੂੰ ਖੁਸ਼ ਕਰਨ ਲਈ ਉਨ੍ਹਾਂ ਦੇ ਭਗਤ ਵਰਤ ਵੀ ਰੱਖਦੇ ਹਨ।
15 ਅਕਤੂਬਰ ਨੂੰ ਮਨਾਇਆ ਜਾਵੇਗਾ ਦੁਸ਼ਹਿਰਾ
ਨਵਰਾਤਰੀ ਅੱਜ ਤੋਂ ਸ਼ੁਰੂ ਹੋਕੇ 14 ਅਕਤੂਬਰ ਤਕ ਰਹੇਗੀ। ਇਸ ਸਾਲ ਤ੍ਰਿਤੀਯ ਤੇ ਚਤੁਰਥੀ ਤਾਰੀਖ ਦੇ ਇਕੱਠੇ ਪੈਣ ਦੇ ਨਾਲ ਨਰਾਤੇ ਅੱਠ ਦਿਨ ਪੈ ਰਹੇ ਹਨ। 15 ਅਕਤੂਬਰ ਨੂੰ ਦੁਸ਼ਹਿਰਾ ਯਾਨੀ ਵਿਜੇਦਸ਼ਮੀ ਦਾ ਤਿਉਹਾਰ ਮਨਾਇਆ ਜਾਵੇਗਾ।