CBI Arrested Navy Officer: ਸੀਬੀਆਈ ਨੇ ਰਿਸ਼ਵਤ ਬਦਲੇ ਪਣਡੁੱਬੀ ਯੋਜਨਾ ਤੋਂ ਸਬੰਧਤ ਗੁਪਤ ਜਾਣਕਾਰੀ ਲੀਕ ਕਰਨ ਦੇ ਇਲਜ਼ਾਮ ‘ਚ ਜਲ ਸੈਨਾ ਦੇ ਕਮਾਂਡਰ ਰੈਂਕ ਦੇ ਇਕ ਅਧਿਕਾਰੀ ਸਮੇਤ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਮੰਗਲਵਾਰ ਇਹ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਏਜੰਸੀ ਨੇ ਪਿਛਲੇ ਮਹੀਨੇ ਇਕ ਗੁਪਤ ਅਭਿਆਨ ਚਲਾਇਆ ਜਿਸ ਤਹਿਤ  ਫੌਜ ਦੇ ਦੋ ਸੇਵਾਮੁਕਤ ਅਧਿਕਾਰੀਆਂ, ਇਕ ਅਧਿਕਾਰੀ ਤੇ ਦੋ ਹੋਰ ਵਿਅਕਤੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਹੁਣ ਤਕ ਦਿੱਲੀ, ਮੁੰਬਈ, ਹੈਦਰਾਬਾਦ ਤੇ ਹੋਰ ਥਾਵਾਂ ਸਮੇਤ 19 ਥਾਵਾਂ ‘ਤੇ ਤਲਾਸ਼ੀ ਕੀਤੀ ਜਿਸ ‘ਚ ਮਹੱਤਵਪੂਰਨ ਦਸਤਾਵੇਜ਼ ਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਤੇ ਉਨਾਂ ਦੀ ਜਾਂਚ ਕੀਤੀ ਜਾ ਰਹੀ ਹੈ।


ਜਲ ਫੌਜ ਦੇ ਉਕਤ ਕਮਾਂਡਰਨੇ ਰਿਸ਼ਵਤ ਲੈਣ ਬਦਲੇ ਕਿੱਲੋ ਕਲਾਸ ਦੀਆਂ ਪਣਡੁੱਬੀਆਂ ਦੇ ਆਧੁਨਿਕੀਕਰਨ ਯੋਜਨਾ ਨਾਲ ਸਬੰਧੀ ਜਾਣਕਾਰੀ ਦੋ ਸੇਵਾ-ਮੁਕਤ ਅਧਿਕਾਰੀਆਂ ਨੇ ਸਾਂਝੀ ਕੀਤੀ ਸੀ। ਸੀਬੀਆਈ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਨੂੰ ਇਸ ਮਾਮਲੇ ਦੀ ਜਾਂਚ ਸੌਂਪੀ ਗਈ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨੇਵੀ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਇਸ ਜਾਂਚ ਵਿੱਚ ਏਜੰਸੀ ਨੂੰ ਭਾਰਤੀ ਜਲ ਸੈਨਾ ਵੱਲੋਂ ਪੂਰਾ ਸਹਿਯੋਗ ਮਿਲੇਗਾ।


ਰਿਟਾਇਰਡ ਅਫਸਰਾਂ ਲਈ ਕਿੱਲੋ ਕਲਾਸ ਸਬਮਰੀਨ ਮੌਡਰਨਾਇਜੇਸ਼ਨ ਪ੍ਰਜੈਕਟ ਨਾਲ ਜੁੜੀ ਗੁਪਤ ਜਾਣਕਾਰੀ ਲੀਕ ਕਰਨ ਦਾ ਇਹ ਮਾਮਲਾ ਪਿਛਲੇ ਮਹੀਨੇ ਸਾਹਮਣੇ ਆਇਆ ਸੀ। ਭਾਰਤੀ ਜਲ ਫੌਜ ਦੇ ਸੀਨੀਅਰ ਅਧਿਕਾਰੀਆਂ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਹੋਇਆਂ ਭਾਰਤ ਸਰਕਾਰ ਵੱਲੋਂ ਇਸ ‘ਚ ਦਖਲਅੰਦਾਜ਼ੀ ਕੀਤੀ ਗਈ। ਸਰਕਾਰ ਨੇ ਨੇਵੀ ਦੇ 5 ਵੱਡੇ ਅਫਸਰਾਂ ਨੂੰ ਇਸ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ। ਵਾਈਸ ਐਡਮਿਰਲ ਰੈਂਕ ਦੇ ਅਧਿਕਾਰੀ ਦੀ ਅਗਵਾਈ ‘ਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਸੀ।