NCERT Books India Name Change: ਨੈਸ਼ਨਲ ਕੌਂਸਲ ਆਫ ਐਜ਼ੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ ਯਾਨੀ NCERT ਦੀਆਂ ਕਿਤਾਬਾਂ ਵਿੱਚ ਹੁਣ INDIA ਦੀ ਬਜਾਏ ਭਾਰਤ ਲਿਖਿਆ ਜਾਵੇਗਾ। NCERT ਨੇ ਕਿਤਾਬਾਂ ਵਿੱਚ ਲੋੜੀਂਦੇ ਬਦਲਾਅ ਸਬੰਧੀ ਪੈਨਲ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪੈਨਲ ਦੇ ਮੈਂਬਰਾਂ ਵਿੱਚੋਂ ਇੱਕ ਸੀਆਈ ਆਈਜ਼ੈਕ ਨੇ ਕਿਹਾ, ਇਹ ਪ੍ਰਸਤਾਵ ਕੁਝ ਮਹੀਨੇ ਪਹਿਲਾਂ ਰੱਖਿਆ ਗਿਆ ਸੀ ਤੇ ਹੁਣ ਇਸ ਨੂੰ ਸਵੀਕਾਰ ਕਰ ਲਿਆ ਗਿਆ ਹੈ।


NCERT ਪੈਨਲ ਦੀ ਇਹ ਸਿਫਾਰਸ਼ ਅਜਿਹੇ ਸਮੇਂ 'ਚ ਕੀਤੀ ਗਈ ਹੈ ਜਦੋਂ ਸਿਆਸੀ ਹਲਕਿਆਂ 'ਚ ਇੰਡੀਆ ਨਾਂ ਬਦਲ ਕੇ ਭਾਰਤ ਕਰਨ ਦੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਇੰਡੀਆ ਤੋਂ ਭਾਰਤ ਨਾਮ ਬਦਲਣ ਦੀ ਅਫਵਾਹ ਪਿਛਲੇ ਮਹੀਨੇ ਸਤੰਬਰ ਵਿੱਚ ਸ਼ੁਰੂ ਹੋਈ ਸੀ ਜਦੋਂ ਜੀ-20 ਸਮਾਗਮ ਦੌਰਾਨ ਭਾਰਤ ਦੇ ਰਾਸ਼ਟਰਪਤੀ ਦੇ ਨਾਮ ਭੇਜੇ ਗਏ ਸੱਦਾ ਪੱਤਰ ਵਿੱਚ 'ਪ੍ਰੈਜ਼ੀਡੈਂਟ ਆਫ ਇੰਡੀਆ' ਦੀ ਬਜਾਏ 'ਪ੍ਰੈਜ਼ੀਡੈਂਟ ਆਫ ਭਾਰਤ' ਲਿਖਿਆ ਗਿਆ ਸੀ।


ਇਹ ਵੀ ਪੜ੍ਹੋ: NCERT: ਇੰਡੀਆ ਨਹੀਂ ਹੁਣ ਭਾਰਤ ਲਿਖੋ... ਸਕੂਲਾਂ ਦੀਆਂ ਕਿਤਾਬਾਂ ‘ਚ ਬਦਲੇਗਾ ਨਾਮ? NCERT ਪੈਨਲ ਨੇ ਕੀਤੀ ਸਿਫਾਰਿਸ਼


ਇੰਡੀਆ ਤੇ ਭਾਰਤ ਬਾਰੇ ਸੰਵਿਧਾਨ ਕੀ ਕਹਿੰਦਾ ?
ਦੇਸ਼ ਦਾ ਨਾਂ ਇੰਡੀਆ ਦੀ ਬਜਾਏ ਭਾਰਤ ਰੱਖਿਆ ਜਾਣਾ ਚਾਹੀਦਾ ਹੈ ਜਾਂ ਨਹੀਂ, ਜਾਂ ਅਜਿਹਾ ਕਿਉਂ ਹੋਣਾ ਚਾਹੀਦਾ ਹੈ, ਇਸ ਬਹਿਸ ਵਿਚਕਾਰ, ਭਾਰਤ ਦਾ ਸੰਵਿਧਾਨ ਕੀ ਕਹਿੰਦਾ ਹੈ? ਸੰਵਿਧਾਨ ਦੇ ਅਨੁਛੇਦ 1(1) ਵਿੱਚ ਸਾਡੇ ਦੇਸ਼ ਦਾ ਨਾਮ 'ਇੰਡੀਆ ਭਾਵ ਭਾਰਤ ਜੋ ਰਾਜਾਂ ਦਾ ਸੰਘ ਹੋਵੇਗਾ' ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਸਤੰਬਰ 'ਚ ਇਸ ਬਹਿਸ ਨੂੰ ਹੋਰ ਤੇਜ਼ ਕੀਤਾ ਗਿਆ ਸੀ, ਜਦੋਂ ਜੀ-20 ਬੈਠਕ ਦੌਰਾਨ ਪੀਐਮ ਮੋਦੀ ਨੇ ਗੋਲ ਮੇਜ਼ 'ਤੇ ਆਪਣੇ ਨਾਂ ਦੇ ਅੱਗੇ ਇੰਡੀਆ ਦੀ ਥਾਂ ਭਾਰਤ ਲਿਖਿਆ ਸੀ।


ਇਹ ਵੀ ਪੜ੍ਹੋ: Children HIV Infection: ਸਰਕਾਰੀ ਹਸਪਤਾਲ ਦਾ ਕਾਰਾ! ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਨੂੰ ਐਚਆਈਵੀ, ਏਡਜ਼ ਤੇ ਹੈਪੇਟਾਈਟਸ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।