ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਇਹ ਸੁਨਹਿਰੀ ਮੌਕਾ ਹੈ। ਦਰਅਸਲ, ਭਾਰਤੀ ਫੌਜ ਨੇ ਧਾਰਮਿਕ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਹਨ। ਇਨ੍ਹਾਂ ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 30 ਸਤੰਬਰ, 2019 ਤੋਂ ਸ਼ੁਰੂ ਹੋਵੇਗੀ। ਚਾਹਵਾਨ ਤੇ ਯੋਗ ਉਮੀਦਵਾਰ 29 ਅਕਤੂਬਰ 2019 ਤੱਕ ਅਪਲਾਈ ਕਰ ਸਕਦੇ ਹਨ। ਫੌਜ ਨੇ ਪੰਡਿਤ, ਗ੍ਰੰਥੀ, ਪਾਦਰੀ, ਮੌਲਵੀ (ਸੁੰਨੀ), ਪੰਡਿਤ (ਗੋਰਖਾ), ਮੌਲਵੀ (ਸ਼ੀਆ), ਬੋਧੀ ਭਿਕਸ਼ੂ ਲਈ ਭਰਤੀ ਖੋਲ੍ਹੀ ਹੈ।


ਯੋਗਤਾ


ਪੰਡਿਤ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ, ਉਮੀਦਵਾਰ ਨੂੰ ਹਿੰਦੂ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ, ਉਸ ਨੇ ਸੰਸਕ੍ਰਿਤ ਵਿੱਚ ਆਚਾਰੀਆ ਜਾਂ ਸ਼ਾਸਤਰੀ ਦਾ ਇੱਕ ਸਾਲ ਦਾ ਡਿਪਲੋਮਾ ਕੀਤਾ ਹੋਏ। ਗ੍ਰੰਥੀ ਦੀਆਂ ਅਸਾਮੀਆਂ ਲਈ ਉਮੀਦਵਾਰ ਸਿੱਖ ਕੌਮ ਦਾ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ ਉਸ ਨੇ ਪੰਜਾਬੀ ਵਿੱਚ ਗਿਆਨੀ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਚਾਹੀਦੀ ਹੈ।


ਪਾਦਰੀ ਦੇ ਅਹੁਦਿਆਂ ਲਈ, ਉਮੀਦਵਾਰ ਨੂੰ ਈਸਾਈ ਭਾਈਚਾਰੇ ਤੋਂ ਹੋਣਾ ਚਾਹੀਦਾ ਹੈ। ਉਸ ਦਾ ਇੱਕ ਪਾਦਰੀ ਵਜੋਂ ਸਥਾਨਕ ਬਿਸ਼ਪ ਵਿੱਚ ਰਜਿਸਟਰ ਹੋਣਾ ਲਾਜ਼ਮੀ ਹੈ। ਮੌਲਵੀ ਸੁੰਨੀ ਦੇ ਅਹੁਦੇ ਲਈ ਉਮੀਦਵਾਰ ਲਈ ਮੁਸਲਮਾਨ ਹੋਣਾ ਲਾਜ਼ਮੀ ਹੈ ਤੇ ਨਾਲ ਹੀ ਉਸ ਨੇ ਅਰਬੀ ਵਿੱਚ ਮੌਲਵੀ ਆਲਿਮ ਜਾਂ ਉਰਦੂ ਵਿੱਚ ਆਦਿਬ ਆਲਿਮ ਦੀ ਡਿਗਰੀ ਪ੍ਰਾਪਤ ਕੀਤੀ ਹੋਵੇ।


ਪੰਡਿਤ (ਗੋਰਖਾ) ਦੀਆਂ ਅਸਾਮੀਆਂ ਲਈ, ਉਮੀਦਵਾਰ ਨੂੰ ਇੱਕ ਹਿੰਦੂ ਤੇ ਸੰਸਕ੍ਰਿਤ ਵਿੱਚ ਸ਼ਾਸਤਰੀ ਜਾਂ ਸ਼ਾਸਤਰੀ ਵਿਚ ਆਚਾਰੀਆ ਦਾ ਇੱਕ ਸਾਲ ਦਾ ਡਿਪਲੋਮਾ ਕੀਤਾ ਹੋਣਾ ਲਾਜ਼ਮੀ ਹੈ। ਮੌਲਵੀ (ਸ਼ੀਆ) ਦੀਆਂ ਅਸਾਮੀਆਂ ਲਈ ਉਮੀਦਵਾਰ ਦਾ ਮੁਸਲਮਾਨ ਹੋਣਾ ਲਾਜ਼ਮੀ ਹੈ ਤੇ ਉਸ ਨੇ ਅਰਬੀ ਵਿੱਚ ਮੌਲਵੀ ਆਲਿਮ ਜਾਂ ਉਰਦੂ ਵਿੱਚ ਆਦਿਬ ਆਲਿਮ ਦੀ ਡਿਗਰੀ ਵੀ ਹਾਸਲ ਕੀਤੀ ਹੋਏ।


ਬੋਧੀ ਭਿਕਸ਼ੂਆਂ ਦੀਆਂ ਅਸਾਮੀਆਂ ਲਈ ਅਰਜ਼ੀ ਦੇਣ ਲਈ ਉਮੀਦਵਾਰ ਨੂੰ ਬੁੱਧ ਧਰਮ ਨਾਲ ਸਬੰਧਿਤ ਹੋਣਾ ਲਾਜ਼ਮੀ ਹੈ। ਕਿਸੇ ਵੀ ਅਥਾਰਟੀ ਸੰਸਥਾ ਤੋਂ ਬੋਧੀ ਦਾ ਉਪਾਧੀ ਹੋਣਾ ਵੀ ਜ਼ਰੂਰੀ ਹੈ। ਜਾਂ ਖਨਪਾ ਵਿੱਚ ਪੀਐਚਡੀ ਤੇ ਬੋਧੀ ਭਿਕਸ਼ੂ ਦਾ ਇੱਕ ਸਰਟੀਫਿਕੇਟ ਹੋਣਾ ਜ਼ਰੂਰੀ ਹੈ।


ਉਮਰ ਹੱਦ


ਉਮੀਦਵਾਰ ਦੀ ਉਮਰ 25 ਤੋਂ 34 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਵੱਧ ਤੋਂ ਵੱਧ ਉਮਰ ਹੱਦ ਵਿੱਚ ਛੋਟ ਦਿੱਤੀ ਜਾਏਗੀ।


ਮਹੱਤਵਪੂਰਨ ਤਾਰੀਖ਼ਾਂ


ਅਰਜ਼ੀ ਅਰੰਭ ਹੋਣ ਦੀ ਮਿਤੀ- 30 ਸਤੰਬਰ, 2019
ਅਰਜ਼ੀ ਭੇਜਣ ਦੀ ਆਖ਼ਰੀ ਤਾਰੀਖ- 29 ਅਕਤੂਬਰ, 2019
ਅਰਜ਼ੀ ਦੀ ਫੀਸ- ਕਿਸੇ ਵੀ ਸ਼੍ਰੇਣੀ ਦੇ ਉਮੀਦਵਾਰ ਨੂੰ ਕੋਈ ਬਿਨੈ ਪੱਤਰ ਫੀਸ ਨਹੀਂ ਦੇਣੀ ਪਵੇਗੀ
ਪ੍ਰੀਖਿਆ ਦੀ ਮਿਤੀ- 23 ਫਰਵਰੀ 2019
ਪੋਸਟਾਂ ਦੀ ਗਿਣਤੀ- 152


ਇੰਝ ਕਰੋ ਅਪਲਾਈ


ਇੱਛੁਕ ਤੇ ਯੋਗ ਉਮੀਦਵਾਰ ਇੰਡੀਅਨ ਆਰਮੀ ਦੀ ਸਰਕਾਰੀ ਵੈਬਸਾਈਟ http://joinindianarmy.nic.in 'ਤੇ ਲੌਗਇਨ ਕਰਕੇ ਅਰਜ਼ੀ ਦੇ ਸਕਦੇ ਹਨ।