ਇਸ ਬਾਰੇ ਨੀਸ਼ਮ ਨੇ ਟਵੀਟ ਕਰਕੇ ਲਿਖਿਆ, 'ਭਾਰਤੀ ਕ੍ਰਿਕੇਟ ਫੈਨਜ਼ ਜੇ ਆਪ ਫਾਈਨਲ ਮੈਚ ਵੇਖਣ ਨਹੀਂ ਆ ਰਹੇ ਹਨ ਤਾਂ ਤੁਹਾਨੂੰ ਅਪੀਲ ਹੈ ਕਿ ਤੁਸੀਂ ਟਿਕਟ ਨੂੰ ਆਫੀਸ਼ੀਅਲ ਸਾਈਟ 'ਤੇ ਦੁਬਾਰਾ ਵੇਚ ਦਿਓ। ਮੈਂ ਜਾਣਦਾ ਹਾਂ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਇਸ ਤੋਂ ਮੁਨਾਫ਼ਾ ਕਮਾ ਸਕਦੇ ਹੋ ਪਰ ਤੁਸੀਂ ਦੂਸਰੇ ਦੇਸ਼ ਦੇ ਕ੍ਰਿਕੇਟ ਫੈਨਜ਼ ਬਾਰੇ ਵੀ ਸੋਚੋ।'
ਦੱਸ ਦੇਈਏ ਭਾਰਤੀ ਕ੍ਰਿਕੇਟ ਫੈਨਜ਼ ਨੇ ਭਾਰੀ ਗਿਣਤੀ ਫਾਈਨਲ ਮੈਚ ਦੀਆਂ ਟਿਕਟਾਂ ਐਡਵਾਂਸ ਵਿੱਚ ਹੀ ਖਰੀਦ ਲਈਆਂ ਸੀ। ਉਮੀਦ ਸੀ ਕਿ ਭਾਰਤੀ ਟੀਮ ਫਾਈਨਲ ਮੈਚ ਵਿੱਚ ਪਹੁੰਚੇਗੀ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਮਾਯੂਸ ਭਾਰਤੀ ਕ੍ਰਿਕੇਟ ਫੈਨਜ਼ ਆਪਣੇ ਨੁਕਸਾਨ ਦੀ ਭਰਪਾਈ ਲਈ ਹੁਣ ਟਿਕਟਾਂ ਨੂੰ ਉੱਚੀਆਂ ਕੀਮਤਾਂ 'ਤੇ ਵੇਚ ਸਕਦੇ ਹਨ।