NEET UG Results 2024: NEET UG 2024 ਦੀ ਪ੍ਰੀਖਿਆ ਤੇ ਇਸ ਦੇ ਨਤੀਜਿਆਂ ਨੂੰ ਲੈ ਕੇ ਵਿਵਾਦ ਜਾਰੀ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਵੀਰਵਾਰ (13 ਜੂਨ, 2024) ਨੂੰ ਇੱਕ ਅਹਿਮ ਟਿੱਪਣੀ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਡਰਨ ਦੀ ਲੋੜ ਨਹੀਂ। ਪਟੀਸ਼ਨ 'ਤੇ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕਿਹਾ, 'ਕਾਊਂਸਲਿੰਗ ਜਾਰੀ ਰਹੇਗੀ ਤੇ ਅਸੀਂ ਇਸ ਨੂੰ ਰੋਕ ਨਹੀਂ ਰਹੇ।' ਜਦੋਂ ਕੋਈ ਇਮਤਿਹਾਨ ਹੁੰਦਾ ਹੈ, ਤਾਂ ਸਭ ਕੁਝ ਚੰਗੀ ਤਰ੍ਹਾਂ ਕੀਤਾ ਜਾਂਦਾ ਹੈ। ਅਜਿਹੇ 'ਚ ਡਰਨ ਦੀ ਕੋਈ ਗੱਲ ਨਹੀਂ। ਅਦਾਲਤ ਨੇ ਕਿਹਾ ਕਿ ਪ੍ਰੀਖਿਆ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਫਿਲਹਾਲ ਸਹੀ ਤਰੀਕਾ ਨਹੀਂ।
ਕਿਸ ਨੇ ਕੀ ਦਲੀਲ ਦਿੱਤੀ?
ਕੇਂਦਰ ਸਰਕਾਰ ਦੇ ਵਕੀਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸਿੱਖਿਆ ਮੰਤਰਾਲੇ ਵੱਲੋਂ ਗਠਿਤ ਚਾਰ ਮੈਂਬਰੀ ਕਮੇਟੀ ਨੇ 1500 ਤੋਂ ਵੱਧ ਬੱਚਿਆਂ ਦੀ ਮੁੜ ਪ੍ਰੀਖਿਆ ਦਾ ਸੁਝਾਅ ਦਿੱਤਾ ਹੈ। ਜੇਕਰ ਇਹ ਲੋਕ ਦੁਬਾਰਾ ਪੇਪਰ ਨਹੀਂ ਦਿੰਦੇ ਤਾਂ ਗ੍ਰੇਸ ਨੰਬਰ ਹਟਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਰਕਾਰ ਨੇ ਅਦਾਲਤ ਨੂੰ ਦੱਸਿਆ ਕਿ ਜਿਨ੍ਹਾਂ 1,563 ਵਿਦਿਆਰਥੀਆਂ ਨੂੰ ਗ੍ਰੇਸ ਨੰਬਰ ਦਿੱਤੇ ਗਏ ਹਨ, ਉਨ੍ਹਾਂ ਨੂੰ 23 ਜੂਨ ਨੂੰ ਪ੍ਰੀਖਿਆ ਦੇਣ ਦਾ ਵਿਕਲਪ ਦਿੱਤਾ ਜਾਵੇਗਾ। ਇਸ ਦਾ ਨਤੀਜਾ 30 ਜੂਨ ਨੂੰ ਆਵੇਗਾ। ਐਮਬੀਬੀਐਸ, ਬੀਡੀਐਸ ਤੇ ਹੋਰ ਕੋਰਸਾਂ ਵਿੱਚ ਦਾਖ਼ਲੇ ਲਈ ਕਾਊਂਸਲਿੰਗ 6 ਜੁਲਾਈ ਤੋਂ ਸ਼ੁਰੂ ਹੋਵੇਗੀ।
ਇਸ ਲਈ ਅਜਿਹੇ 'ਚ 30 ਜੂਨ ਤੋਂ ਬਾਅਦ ਨਵੀਂ ਰੈਂਕਿੰਗ ਦਾ ਖੁਲਾਸਾ ਹੋਵੇਗਾ। 1563 ਬੱਚਿਆਂ ਕੋਲ ਜਾਂ ਤਾਂ ਪੇਪਰ ਦੇਣ ਜਾਂ 4 ਗ੍ਰੇਸ ਨੰਬਰ ਛੱਡ ਕੇ ਨਵੀਂ ਰੈਂਕਿੰਗ ਸਵੀਕਾਰ ਕਰਨ ਦਾ ਵਿਕਲਪ ਹੈ। ਇਸ ਦਾ ਮਤਲਬ ਇਹ ਵੀ ਹੋਵੇਗਾ ਕਿ ਅੱਜ ਦੀ ਤਾਰੀਖ ਵਾਲੀ ਰੈਂਕਿੰਗ ਅਰਥਹੀਣ ਹੋ ਜਾਵੇਗੀ। ਅਜਿਹਾ ਇਸ ਲਈ ਕਿਉਂਕਿ ਨਵੇਂ ਰੈਂਕ 30 ਜੂਨ ਤੋਂ ਬਾਅਦ ਜਾਰੀ ਕੀਤੇ ਜਾਣਗੇ।
ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਕਿ ਪ੍ਰੀਖਿਆ 'ਚ ਧਾਂਦਲੀ ਦੇ ਦੋਸ਼ਾਂ ਦੇ ਮੱਦੇਨਜ਼ਰ ਇਸ ਨੂੰ ਰੱਦ ਕਰਨ ਦੀ ਬੇਨਤੀ ਕਰਨ ਵਾਲੀ ਪਟੀਸ਼ਨ ਸਮੇਤ ਸਾਰੀਆਂ ਅਰਜ਼ੀਆਂ 'ਤੇ 8 ਜੁਲਾਈ ਨੂੰ ਸੁਣਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: AAP Leader Amanatullah Khan: 'ਆਪ' ਆਗੂ ਨੂੰ ਪੁੱਤਰ ਸਣੇ ਇਸ ਮਾਮਲੇ 'ਚ ਮਿਲੀ ਵੱਡੀ ਰਾਹਤ, ਗ੍ਰਿਫ਼ਤਾਰੀ 'ਤੇ ਲਾਈ ਰੋਕ
ਕੀ ਕਿਹਾ ਸੀ ਪਟੀਸ਼ਨ 'ਚ?
ਫਿਜ਼ਿਕਸ ਵਾਲਾ ਦੇ ਸੀਈਓ ਅਲਖ ਪਾਂਡੇ ਨੇ 1,500 ਤੋਂ ਵੱਧ ਉਮੀਦਵਾਰਾਂ ਨੂੰ ਗ੍ਰੇਸ ਨੰਬਰ ਦੇਣ ਦੇ ਕਥਿਤ ਮਨਮਾਨੇ ਢੰਗ ਨਾਲ NTA ਖਿਲਾਫ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਅਦਾਲਤ ਵਿੱਚ ਜੇ. ਕਾਰਤਿਕ ਤੇ ਅਬਦੁੱਲਾ ਮੁਹੰਮਦ ਫੈਜ਼ ਨੇ ਵੀ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਸੁਪਰੀਮ ਕੋਰਟ ਨੂੰ NEET-UG 2024 ਦੀ ਪ੍ਰੀਖਿਆ ਪ੍ਰਕਿਰਿਆ ਤੇ ਨਤੀਜਿਆਂ ਦੀ ਜਾਂਚ ਲਈ ਆਪਣੀ ਨਿਗਰਾਨੀ 'ਚ ਮਾਹਿਰਾਂ ਦੀ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਗਈ ਹੈ।
ਸਰਕਾਰ ਤੇ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਜਵਾਬ ਮੰਗਿਆ ਗਿਆ
ਸੁਪਰੀਮ ਕੋਰਟ ਨੇ ਮੰਗਲਵਾਰ (11 ਜੂਨ, 2024) ਨੂੰ ਕਥਿਤ ਪ੍ਰਸ਼ਨ ਪੱਤਰ ਲੀਕ ਤੇ ਹੋਰ ਬੇਨਿਯਮੀਆਂ ਦੇ ਮੱਦੇਨਜ਼ਰ NEET-UG 2024 ਨੂੰ ਦੁਬਾਰਾ ਕਰਵਾਉਣ ਦੀ ਬੇਨਤੀ ਕਰਨ ਵਾਲੀ ਪਟੀਸ਼ਨ 'ਤੇ ਕੇਂਦਰ ਸਰਕਾਰ ਤੇ ਨੈਸ਼ਨਲ ਟੈਸਟਿੰਗ ਏਜੰਸੀ (NTA) ਤੋਂ ਜਵਾਬ ਮੰਗਿਆ ਸੀ। ਇਸ ਦੌਰਾਨ, ਵਿਵਾਦ ਦੇ ਵਿਚਕਾਰ, NTA ਨੇ ਜਵਾਬ ਦਿੱਤਾ ਹੈ।
NTA ਨੇ ਕੀ ਕਿਹਾ?
ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਡਾਇਰੈਕਟਰ ਜਨਰਲ ਸੁਬੋਧ ਕੁਮਾਰ ਸਿੰਘ ਨੇ ਹਾਲ ਹੀ ਵਿੱਚ ਕਿਹਾ ਸੀ, "720 ਵਿੱਚੋਂ 720 ਅੰਕ ਪ੍ਰਾਪਤ ਕਰਨ ਵਾਲੇ 67 ਉਮੀਦਵਾਰਾਂ ਵਿੱਚੋਂ 44 ਉਮੀਦਵਾਰਾਂ ਨੂੰ ਭੌਤਿਕ ਵਿਗਿਆਨ ਦੀ ਉੱਤਰ ਕੁੰਜੀ ਵਿੱਚ ਸੋਧ ਕਰਕੇ ਤੇ ਛੇ ਜਣਿਆ ਨੂੰ ਸਮੇਂ ਦੀ ਹਾਨੀ ਕਾਰਨ ਨੰਬਰ ਦਿੱਤੇ ਗਏ ਸਨ।
ਕੀ ਮੰਗ ਰਹੇ ਵਿਦਿਆਰਥੀ?
ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਪ੍ਰੀਖਿਆ ਵਿੱਚ ਧਾਂਦਲੀ ਕੀਤੀ ਗਈ ਸੀ। ਅਜਿਹੇ 'ਚ ਕਾਊਂਸਲਿੰਗ 'ਤੇ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਤੇ ਪੇਪਰ ਦੁਬਾਰਾ ਕਰਵਾਏ ਜਾਣੇ ਚਾਹੀਦੇ ਹਨ। NEET UG-2024 ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਇਸ ਵਿੱਚ ਬੇਨਿਯਮੀਆਂ ਹੋਈਆਂ ਹਨ। ਇਹ ਪਹਿਲੀ ਵਾਰ ਹੈ ਜਦੋਂ 67 ਵਿਦਿਆਰਥੀ ਟਾਪਰ ਰਹੇ ਹਨ।
ਇਹ ਵੀ ਪੜ੍ਹੋ: Mumbai Ice Cream Case: ਆਈਸਕ੍ਰੀਮ 'ਚੋਂ ਨਿਕਲੀ ਬੰਦੇ ਦੀ ਕੱਟੀ ਹੋਈ ਉਂਗਲ, ਉੱਡ ਗਏ ਹੋਸ਼, ਫਿਰ ਜੋ ਹੋਇਆ...