ਨਵੀਂ ਦਿੱਲੀ: ਨਵਾਂ ਸਾਲ ਕਈ ਬਦਲਾਅ ਲੈਕੇ ਆ ਰਿਹਾ ਹੈ। ਨਵੇਂ ਸਾਲ 'ਚ ਰੋਜ਼ਮਰ੍ਹਾ ਦੀ ਜ਼ਿੰਦਗੀ ਦੀਆਂ ਕਈ ਚੀਜ਼ਾਂ ਨਾਲ ਜੁੜੇ ਕੁਝ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਬਦਲਣ ਜਾ ਰਹੇ ਹਨ। ਆਉ ਜਾਣਦੇ ਹਾਂ ਨਵੇਂ ਸਾਲ ਦੇ ਕੁਝ ਵੱਡੇ ਬਦਲਾਅ:
ਨਵੇਂ ਸਾਲ 'ਚ ਸਮਾਰਟਫੋਨ 'ਤੇ ਕੰਮ ਨਹੀਂ ਕਰੇਗਾ WhatsApp!
ਪਹਿਲੀ ਜਨਵਰੀ, 2021 ਦੀ ਸ਼ੁਰੂਆਤ ਦੇ ਨਾਲ ਹੀ WhatsApp! ਕੁਝ ਸਮਾਰਟਫੋਨ ਚ ਕੰਮ ਕਰਨਾ ਬੰਦ ਕਰ ਸਕਦਾ ਹੈ। ਇਸ 'ਚ ਐਂਡਰਾਇਡ ਤੇ ਆਈਫੋਨ ਦੋਵੇਂ ਸ਼ਾਮਲ ਕੀਤੇ ਗਏ ਹਨ। ਹੁਣ ਪੁਰਾਣੇ ਵਰਜ਼ਨ ਦੇ ਸੌਫਟਵੇਅਰ ਨੂੰ WhatsApp ਕਿਸੇ ਵੀ ਹਾਲ 'ਚ ਸਪੋਰਟ ਨਹੀਂ ਕਰੇਗਾ। ਇਸ ਲਈ ਸਾਹਮਣੇ ਆਈ ਇਕ ਰਿਪੋਰਟ ਦੇ ਮੁਤਾਬਕ ਕੁਝ ਪੁਰਾਣੇ ਹੋ ਚੁੱਕੇ ਆਪਰੇਟਿੰਗ ਸਿਸਟਮ 'ਤੇ ਹੁਣ WhatsApp ਨਹੀਂ ਚੱਲੇਗਾ। iOS 9 'ਤੇ Android 4.0.3 ਆਪਰੇਟਿੰਗ ਸਿਸਟਮ ਤੋਂ ਪੁਰਾਣੇ ਵਰਜ਼ਨ 'ਤੇ ਹੁਣ WhatsApp ਨਹੀਂ ਚੱਲੇਗਾ।
ਬਦਲ ਜਾਣਗੇ ਮਿਊਚਲ ਫੰਡ 'ਚ ਨਿਵੇਸ਼ ਦੇ ਨਿਯਮ
SEBI ਨੇ ਮਿਊਚਲ ਫੰਡ ਨਿਵੇਸ਼ਕਾਂ ਦਾ ਚੰਗਾ ਖਿਆਲ ਰੱਖਿਆ ਹੈ। ਆਉਣ ਵਾਲੇ ਸਾਲ 'ਚ ਮਲਟੀਕੈਪ ਮਿਊਚਲ ਫੰਡ ਧਾਰਕ ਦੇ ਹਿੱਤਾਂ ਦਾ ਧਿਆਨ ਰੱਖਦਿਆਂ SEBI ਨੇ ਇਸ ਦੇ ਅਸੇਟ ਐਲੋਕੇਸ਼ਨ ਦੇ ਨਿਯਮਾਂ 'ਚ ਫੇਰ ਬਦਲ ਕਰ ਦਿੱਤਾ ਹੈ। ਹੁਣ ਲਾਗੂ ਹੋਣ ਜਾ ਰਹੇ ਨਵੇਂ ਨਿਯਮਾਂ ਦੇ ਮੁਤਾਬਕ ਮਲਟੀਕੈਪ ਮਿਊਚਲ ਫੰਡ ਦਾ 75 ਫੀਸਦ ਹਿੱਸਾ ਇਕੁਇਟੀ 'ਚ ਨਿਵੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸਿਰਫ਼ 65 ਫੀਸਦ ਹੀ ਇਕੁਇਟੀ 'ਚ ਨਿਵੇਸ਼ ਹੁੰਦਾ ਸੀ।
ਆਸਾਨੀ ਨਾਲ ਮਿਲੇਗਾ ਬਿਜਲੀ ਕੁਨੈਕਸ਼ਨ
ਆਉਣ ਵਾਲੇ ਸਾਲ 'ਚ ਬਿਜਲੀ ਉਪਭੋਗਤਾਵਾਂ ਲਈ ਕੇਂਦਰ ਸਰਕਾਰ ਵੱਡੇ ਪੱਧਰ 'ਤੇ ਕੰਮ ਕਰਨ ਜਾ ਰਹੀ ਹੈ। ਨਵੇਂ ਸਾਲ 'ਚ ਬਿਜਲੀ ਮੰਤਰਾਲਾ ਗਾਹਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦਿਆਂ ਨਿਯਮ ਲਾਗੂ ਕਰ ਰਿਹਾ ਹੈ।
GST ਰਿਟਰਨ ਦੇ ਨਿਯਮ 'ਚ ਹੋਵੇਗਾ ਬਦਲਾਅ
ਆਉਣ ਵਾਲੇ ਸਾਲ 'ਚ ਸਰਕਾਰ ਦਾ ਧਿਆਨ ਛੋਟੇ ਕਾਰੋਬਾਰੀਆਂ 'ਤੇ ਹੋ ਸਕਦਾ ਹੈ। ਸਰਕਾਰ ਉਨ੍ਹਾਂ ਦੇ ਹਿੱਤਾਂ ਦਾ ਧਿਆਨ ਰੱਖਦਿਆਂ ਸੇਲਸ ਰਿਟਰਨ ਦੇ ਕੁਝ ਨਿਯਮਾਂ 'ਚ ਬਦਲਾਅ ਕਰ ਸਕਦੀ ਹੈ। ਮੌਜੂਦਾ ਸਮੇਂ ਕਾਰੋਬਾਰੀਆਂ ਨੂੰ ਹਰ ਮਹੀਨੇ ਜੀਐਸਟੀ ਰਿਟਰਨ ਭਰਨਾ ਪੈਂਦਾ ਹੈ। ਆਉਣ ਵਾਲੇ ਸਾਲ 'ਚ ਇਸ ਨੂੰ ਸਾਲਾਨਾ ਪੰਜ ਕਰੋੜ ਤਕ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਨੂੰ ਸਿਰਫ਼ ਚਾਰ ਵਾਰ ਜੀਐਸਟੀ ਰਿਟਰਨ ਭਰਨੀ ਪਵੇਗੀ।
ਨਵੇਂ ਸਾਲ 'ਚ ਮਹਿੰਗੀ ਹੋਵੇਗੀ ਕਾਰ
ਜੇਕਰ ਤੁਸੀਂ ਨਵੇਂ ਸਾਲ 'ਚ ਕਾਰ ਖਰੀਦਣ ਦਾ ਮਨ ਬਣਾਇਆ ਹੈ ਤਾਂ ਇਹ ਫੈਸਲਾ ਤੁਹਾਡੇ 'ਤੇ ਭਾਰੀ ਪੈ ਸਕਦਾ ਹੈ। ਆਉਣ ਵਾਲੇ ਸਾਲ 'ਚ ਫੋਰਡ ਇੰਡੀਆ, Kia ਮੋਟਰਸ ਤੇ ਮਾਰੂਤੀ ਸੁਜ਼ੂਕੀ ਆਪਣੀਆਂ ਗੱਡੀਆਂ ਦੇ ਭਾਅ 'ਚ ਇਜ਼ਾਫਾ ਕਰਨ ਵਾਲੇ ਹਨ।
ਘੱਟ ਪ੍ਰੀਮੀਅਮ 'ਚ ਮਿਲਣਗੇ ਟਰਮ ਪਲਾਨ:
ਨਵਾਂ ਸਾਲ ਇਕ ਨਵੀਂ ਉਮੀਦ ਲੈਕੇ ਆ ਰਿਹਾ ਹੈ। ਇਕ ਸੌਖਾ ਤੇ ਸਸਤਾ ਜੀਵਨ ਬੀਮਾ ਦੀ ਉਮੀਦ ਲਾਕੇ ਲੋਕ ਨਵੇਂ ਸਾਲ 'ਚ ਘੱਟ ਪ੍ਰੀਮੀਅਮ ਵਾਲਾ ਸਟੈਂਡਰਡ ਰੈਗੂਲਰ ਹੈਲਥ ਇੰਸ਼ੋਰੈਂਸ ਪਲਾਨ ਦੇ ਸਾਹਮਣੇ ਤੋਂ ਮਗਰੋਂ IRDAI ਨੇ ਬੀਮਾ ਕੰਪਨੀਆਂ ਨੂੰ ਇਕ ਸਟੈਂਡਰਡ ਟਰਮ ਲਾਈਫ ਇੰਸ਼ੋਰੈਂਸ ਲਿਆਉਣ ਦੇ ਨਿਰਦੇਸ਼ ਦਿੱਤੇ ਹਨ।
ਬਦਲਣਗੇ ਚੈਕ ਭੁਗਤਾਨ ਦੇ ਨਿਯਮ
ਨਵੇਂ ਸਾਲ 'ਚ ਸਰਕਾਰ ਬੈਂਕ ਫ੍ਰੌਡ ਰੋਕਣ ਲਈ ਇਕ ਵੱਡੀ ਕੋਸ਼ਿਸ਼ ਕਰਨ ਦੀ ਸ਼ੁਰੂਆਤ ਕਰ ਰਹੀ ਹੈ। ਜਿਸ ਤਹਿਤ ਹੁਣ ਨਵੇਂ ਸਾਲ 'ਚ ਚੈਕ ਨਾਲ ਪੇਮੈਂਟ ਕਰਦੇ ਸਮੇਂ ਜੇਕਰ ਰਾਸ਼ੀ 50,000 ਰੁਪਏ ਤੋਂ ਜ਼ਿਆਦਾ ਹੈ ਤਾਂ ਇਹ ਪੌਜ਼ੇਟਿਵ ਪੇਅ ਸਿਸਟਮ ਜ਼ਰੀਏ ਪੇਮੈਂਟ ਹੋਵੇਗਾ।
ਕਾਲ ਕਰਨ ਲਈ ਨਵੇਂ ਨਿਯਮ
ਨਵੇਂ ਸਾਲ 'ਚ ਹੁਣ ਕਿਸੇ ਵੀ ਲੈਂਡਲਾਇਨ ਤੋਂ ਦੇਸ਼ ਦੇ ਕਿਸੇ ਕੋਨੇ 'ਚ ਮੋਬਾਇਲ ਫੋਨ 'ਤੇ ਕਾਲ ਕਰਨ ਤੋਂ ਪਹਿਲਾਂ ਜ਼ੀਰੋ ਲਾਉਣਾ ਜ਼ਰੂਰੀ ਹੋ ਜਾਵੇਗਾ। ਇਸ ਲਈ ਇਸ ਸਾਲ 29 ਮਈ, 2020 ਨੂੰ TRAI ਨੇ ਸਿਫਾਰਸ਼ ਕੀਤੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ