ਨਵੀਂ ਦਿੱਲੀ: ਦੇਸ਼ 'ਚ ਪਿਛਲੇ ਸਾਲ ਮਾਰਚ ਮਹੀਨੇ ਤੋਂ ਕੋਰੋਨਾ ਕਾਰਨ ਤਮਾਮ ਬਦਲਾਅ ਦੇਖਣ ਨੂੰ ਮਿਲੇ ਸਨ। ਲੌਕਡਾਊਨ ਦੇ ਐਲਾਨ ਤੋਂ ਬਾਅਦ ਸਕੂਲ, ਕਾਲਜ, ਸਿਨੇਮਾ ਹਾਲ, ਪਬ, ਰੈਸਟੋਰੈਂਟ ਸਮੇਤ ਸਾਰੇ ਜਨਤਕ ਸਥਾਨਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਹੁਣ ਸਥਿਤੀ ਕਾਬੂ 'ਚ ਹੋਣ ਮਗਰੋਂ ਨਵੀਆਂ ਗਾਈਡਲਾਈਨਜ਼ ਜਾਰੀ ਕਰਕੇ ਅੱਜ ਤੋਂ ਸਕੂਲ, ਕਾਲਜ, ਸਿਨੇਮਾ ਘਰਾਂ ਖੋਲ੍ਹਣ ਦਾ ਐਲਾਨ ਕਰ ਦਿੱਤਾ ਗਿਆ ਹੈ।


ਦੱਸ ਦੇਈਏ ਕੋਰੋਨਾ ਦੇ ਮਾਮਲੇ ਅੱਜ ਵੀ ਸਾਹਮਣੇ ਆ ਰਹੇ ਹਨ। ਪਰ ਪਹਿਲਾਂ ਦੇ ਮੁਕਾਬਲੇ ਸਥਿਤੀ ਕਾਬੂ 'ਚ ਹੈ। ਦੇਸ 'ਚ ਟੀਕਾਕਰਨ ਪ੍ਰਕਿਰਿਆ ਵੀ ਸ਼ੁਰੂ ਹੋ ਚੁੱਕੀ ਹੈ। ਕੁਝ ਹੀ ਦਿਨਾਂ 'ਚ ਲੱਖਾਂ ਲੋਕਾਂ ਤਕ ਵੈਕਸੀਨ ਦਾ ਪਹਿਲਾ ਡੋਜ਼ ਵੀ ਪਹੁੰਚ ਚੁੱਕਾ ਹੈ। ਜਿਸ ਨੂੰ ਦੇਖਦਿਆਂ ਹੁਣ ਸੂਬਾ ਸਰਕਾਰਾਂ ਨੇ ਸਾਲ 2020 ਮਾਰਚ ਮਹੀਨੇ ਤੋਂ ਬੰਦ ਸਕੂਲ, ਸਿਨੇਮਾ ਘਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ।


ਪਹਿਲੀ ਤੋਂ ਸਾਰੇ ਸਕੂਲ ਆਰੰਭ


ਦਸਵੀਂ ਤੋਂ 12ਵੀਂ ਦੇ ਸਕੂਲ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਸਨ ਪਰ ਹੁਣ ਪਹਿਲੀ ਕਲਾਸ ਤੋਂ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਮਹਾਰਾਸ਼ਟਰ ਤੋਂ ਲੈਕੇ ਆਂਧਰਾ ਪ੍ਰਦੇਸ਼, ਹਰਿਆਣਾ, ਗੁਜਰਾਤ, ਪੰਜਾਬ ਸਾਰੇ ਸੂਬਿਆਂ ਦੀਆਂ ਸਰਕਾਰਾਂ ਦੀ ਇਜਾਜ਼ਤ ਤੋਂ ਬਾਅਦ ਆਫਲਾਈਨ ਜਮਾਤਾਂ ਦੀ ਸ਼ੁਰੂਆਤ ਅੱਜ ਤੋਂ ਹੀ ਹੋ ਗਈ ਹੈ।


100 ਫੀਸਦ ਸਮਰੱਥਾ ਨਾਲ ਖੁੱਲ੍ਹ ਸਿਨੇਮਾਘਰ


ਜੇਕਰ ਗੱਲ ਕਰੀਏ ਸਿਨੇਮਾ ਘਰਾਂ ਦੀ ਤਾਂ ਅੱਜ ਤੋਂ ਸਾਰੇ ਹਾਲ 100 ਫੀਸਦ ਕਪੈਸਿਟੀ ਨਾਲ ਖੋਲ੍ਹ ਦਿੱਤੇ ਗਏ ਹਨ। ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸਾਫ ਕਰ ਦਿੱਤਾ ਕਿ ਹੁਣ ਸਿਨੇਮਾ ਘਰਾਂ 'ਚ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੋਵੇਗੀ। ਲੋਕ ਆਪਣੀ ਬੁਕਿੰਗ ਕਰਾਕੇ ਵੱਡੇ ਪਰਦੇ 'ਤੇ ਫ਼ਿਲਮਾਂ ਦਾ ਆਨੰਦ ਲੈ ਸਕਦੇ ਹਨ। ਇਸ ਦੇ ਨਾਲ ਹੀ ਸਾਰੇ ਦਰਸ਼ਕਾਂ ਨੂੰ ਕੋਰੋਨਾ ਨਿਯਮਾਂ ਦਾ ਪਾਲਣ ਲਗਾਤਾਰ ਕਰਨ ਤੇ ਜ਼ੋਰ ਦਿੱਤਾ ਹੈ। 100 ਫੀਸਦ ਸਮਰੱਥਾ ਦੇ ਨਾਲ ਸਿਨੇਮਾ ਘਰ ਖੁੱਲ੍ਹ ਗਏ ਹਨ। ਪਰ ਤਹਾਨੂੰ ਸੋਸ਼ਲ ਡਿਸਟੈਂਸਿੰਗ ਸਮੇਤ ਮਾਸਕ ਪਹਿਨਣਾ ਜ਼ਰੂਰੀ ਹੋਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ