ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਕਹਿਰ ਅਜੇ ਵੀ ਜਾਰੀ ਹੈ। ਕਈ ਦੇਸ਼ਾਂ ਵਿੱਚ ਕੋਰੋਨਾ ਇੱਕ ਵਾਰ ਫਿਰ ਜ਼ੋਰ ਮਾਰ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਬ੍ਰਿਟੇਨ ਤੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ ਤੇ ਤੁਰੰਤ ਰੋਕ ਲਾਈ ਜਾਵੇ। ਮੁੱਖ ਮੰਤਰੀ ਕੇਜਰੀਵਾਲ ਨੇ ਇਹ ਟਵੀਟ ਬ੍ਰਿਟੇਨ ਵਿੱਚ ਕੋਰੋਨਾ ਦੀ ਨਵੀਂ ਲਹਿਰ ਮਗਰੋਂ ਕੀਤਾ ਹੈ। ਇਸ ਨਵੀਂ ਕੋਰੋਨਾ ਲਹਿਰ ਨੂੰ ਇੱਕ ਵੱਡੀ ਜੋਖ਼ਮ ਮੰਨਿਆ ਜਾ ਰਿਹਾ ਹੈ।


ਮੁੱਖ ਮੰਤਰੀ ਕੇਜਰੀਵਾਲ ਨੇ ਟਵੀਟ ਕੀਤਾ, "ਬ੍ਰਿਟੇਨ ਵਿੱਚ ਕੋਰੋਨਾ ਦੇ ਨਵੀਂ ਲਹਿਰ ਦਾ ਪਤਾ ਲੱਗਿਆ ਹੈ ਜੋ ਕਿ ਇੱਕ ਸੁਪਰ ਸਪਰੈਡਰ ਹੈ। ਮੈਂ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਯੂਕੇ ਤੋਂ ਸਾਰੀਆਂ ਉਡਾਣਾਂ ਉੱਤੇ ਤੁਰੰਤ ਪਾਬੰਦੀ ਲਗਾਈ ਜਾਵੇ।"

ਯੂਕੇ ਵਿੱਚ, ਕੋਰੋਨਾਵਾਇਰਸ ਦੇ ਨਵੀਂ ਲਹਿਰ ਨਾਲ ਵਾਇਰਸ ਦੀ ਦਰ ਅਚਾਨਕ ਵੱਧ ਗਈ ਹੈ। ਇਸ ਦੇ ਮੱਦੇਨਜ਼ਰ, ਐਤਵਾਰ ਤੋਂ ਲੌਕਡਾਊਨ ਨੂੰ ਸਖ਼ਤ ਪਾਬੰਦੀਆਂ ਨਾਲ ਲਾਗੂ ਕੀਤਾ ਗਿਆ ਹੈ। ਮੌਜੂਦਾ ਸਮੇਂ 'ਚ, ਬੈਲਜੀਅਮ ਅਤੇ ਨੀਦਰਲੈਂਡਜ਼ ਨੇ ਅਚਾਨਕ ਕੋਰੋਨਾ ਵਾਇਰਸ ਦੀ ਦਰ ਵੱਧਣ ਕਾਰਨ ਯੂਕੇ ਤੋਂ ਆਉਣ ਵਾਲੀਆਂ ਉਡਾਣਾਂ ਮੁਅੱਤਲ ਕਰ ਦਿੱਤੀਆਂ ਹਨ।