Yogi Cabinet Expansion: ਯੋਗੀ ਕੈਬਿਨੇਟ ਦਾ ਅੱਜ ਯੂਪੀ ਵਿੱਚ ਵਿਸਥਾਰ ਕੀਤਾ ਜਾਵੇਗਾ। ਮੰਤਰੀ ਮੰਡਲ ’ਚ ਇਹ ਵਾਧਾ ਸ਼ਾਮੀਂ 5.30 ਵਜੇ ਹੋਵੇਗਾ। ਅਧਿਕਾਰੀਆਂ ਨੂੰ ਰਾਜ ਭਵਨ ਸੱਦ ਲਿਆ ਗਿਆ ਹੈ। ਯੋਗੀ ਕੈਬਨਿਟ ਵਿੱਚ 7 ਨਵੇਂ ਮੰਤਰੀ ਬਣਾਏ ਜਾਣਗੇ। ਭਾਜਪਾ ਦੇ ਸੂਬਾ ਪ੍ਰਧਾਨ ਸੁਤੰਤਰ ਦੇਵ ਸਿੰਘ ਨੇ ‘ਏਬੀਪੀ ਗੰਗਾ’ ਨਾਲ ਫ਼ੋਨ 'ਤੇ ਗੱਲਬਾਤ ਕਰਦਿਆਂ ਕੈਬਨਿਟ ਵਿਸਥਾਰ ਦੀ ਪੁਸ਼ਟੀ ਕੀਤੀ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਸ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਜਾ ਰਿਹਾ ਹੈ।
ਕੋਰੋਨਾ ਕਾਲ ਦੌਰਾਨ ਰਾਜ ਦੇ ਤਿੰਨ ਮੰਤਰੀਆਂ ਦੀ ਮੌਤ ਹੋ ਗਈ ਸੀ। ਕੈਬਨਿਟ ਮੰਤਰੀ ਚੇਤਨ ਚੌਹਾਨ, ਕਮਲ ਰਾਣੀ ਵਰੁਣ ਤੇ ਰਾਜ ਮੰਤਰੀ ਵਿਜੇ ਕਸ਼ਯਪ ਦੀ ਮੌਤ ਕਾਰਨ ਤਿੰਨ ਅਸਾਮੀਆਂ ਖਾਲੀ ਹੋ ਗਈਆਂ ਸਨ। ਇਸ ਤੋਂ ਬਾਅਦ ਕਈ ਵਾਰ ਕੈਬਨਿਟ ਵਿਸਥਾਰ ਨੂੰ ਲੈ ਕੇ ਚਰਚਾ ਹੋਈ ਪਰ ਹਰ ਵਾਰ ਮਾਮਲਾ ਸ਼ਾਂਤ ਹੋ ਗਿਆ। ਆਖ਼ਰਕਾਰ, ਅੱਜ ਕੈਬਨਿਟ ਦਾ ਵਿਸਥਾਰ ਹੋਣ ਜਾ ਰਿਹਾ ਹੈ।
ਯੋਗੀ ਸਰਕਾਰ ਦਾ ਇਹ ਦੂਜਾ ਵਜ਼ਾਰਤੀ ਵਿਸਥਾਰ
ਯੋਗੀ ਸਰਕਾਰ ਦਾ ਇਹ ਦੂਜਾ ਮੰਤਰੀ ਮੰਡਲ ਵਿਸਥਾਰ ਹੈ। ਇਸ ਤੋਂ ਪਹਿਲਾਂ 22 ਅਗਸਤ 2019 ਨੂੰ ਯੋਗੀ ਮੰਤਰੀ ਮੰਡਲ ਵਿੱਚ ਪਹਿਲੀ ਵਾਰ ਵਾਧਾ ਕੀਤਾ ਗਿਆ ਸੀ। ਬਹੁਤ ਸਾਰੇ ਨਵੇਂ ਚਿਹਰਿਆਂ ਨੂੰ ਜਗ੍ਹਾ ਦੇਣ ਦੇ ਨਾਲ, ਕੁਝ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ। ਕਈ ਮੰਤਰੀਆਂ ਦੇ ਵਿਭਾਗ ਵੀ ਬਦਲੇ ਗਏ। ਉਸ ਵੇਲੇ ਕੈਬਨਿਟ ਵਿੱਚ 56 ਮੈਂਬਰ ਸਨ। ਇਨ੍ਹਾਂ ਵਿੱਚੋਂ 3 ਦੀ ਮੌਤ ਹੋ ਚੁੱਕੀ ਹੈ।
ਇਨ੍ਹਾਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਮਿਲ ਸਕਦੀ ਜਗ੍ਹਾ
ਹਾਲ ਹੀ ਵਿੱਚ, ਉੱਤਰ ਪ੍ਰਦੇਸ਼ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਅਤੇ ਉਨ੍ਹਾਂ ਦੀ ਟੀਮ ਦੇ ਸਹਿ-ਇੰਚਾਰਜ ਲਖਨਊ ਆਏ ਸਨ। ਸੂਤਰਾਂ ਅਨੁਸਾਰ, 3 ਦਿਨਾਂ ਤੱਕ ਚੱਲੀਆਂ ਬੈਠਕਾਂ ਦੇ ਦੌਰ ਵਿੱਚ ਇਹ ਫੈਸਲਾ ਕੀਤਾ ਗਿਆ ਸੀ। ਇਹ ਵਿਸਥਾਰ ਅਗਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤਾ ਜਾ ਰਿਹਾ ਹੈ, ਜਿਸ ਵਿੱਚ ਜਾਤੀ ਸਮੀਕਰਨਾਂ ਬਣਾਉਣ 'ਤੇ ਧਿਆਨ ਦਿੱਤਾ ਜਾਵੇਗਾ। ਸੂਤਰਾਂ ਅਨੁਸਾਰ ਜਿਤਿਨ ਪ੍ਰਸਾਦ, ਪਲਟੂ ਰਾਮ, ਸਾਬਕਾ ਕੈਬਨਿਟ ਮੰਤਰੀ ਚੇਤਨ ਚੌਹਾਨ ਦੀ ਪਤਨੀ ਸੰਗੀਤਾ ਚੌਹਾਨ, ਕੁਰਮੀ ਭਾਈਚਾਰੇ ਦੇ ਛਤਰਪਾਲ ਗੰਗਵਾਰ, ਅਨੁਪ੍ਰਿਆ ਪਟੇਲ ਦੇ ਪਤੀ ਆਸ਼ੀਸ਼ ਪਟੇਲ ਨੂੰ ਜਗ੍ਹਾ ਮਿਲ ਸਕਦੀ ਹੈ।
ਯੂਪੀ ਵਿੱਚ ਵੱਧ ਤੋਂ ਵੱਧ ਹੋ ਸਕਦੇ 60 ਮੰਤਰੀ
ਗੁੱਜਰ ਜਾਤੀ ਵਿੱਚੋਂ ਕਿਸੇ ਨੂੰ ਮੰਤਰੀ ਨਹੀਂ ਬਣਾਇਆ ਜਾ ਰਿਹਾ, ਇਸੇ ਲਈ ਐਮਐਲਸੀ ਭਾਵ ਵਿਧਾਨ ਪ੍ਰੀਸ਼ਦ ਮੈਂਬਰ ਬਣਾਇਆ ਜਾਵੇਗਾ। ਜਿਨ੍ਹਾਂ 7 ਜਣਿਆਂ ਦੇ ਮੰਤਰੀ ਬਣਨ ਦੀ ਸੰਭਾਵਨਾ ਹੈ, ਉਨ੍ਹਾਂ ਵਿੱਚੋਂ ਇੱਕ ਬ੍ਰਾਹਮਣ, 4 ਓਬੀਸੀ, ਇੱਕ ਐਸਸੀ ਤੇ ਇੱਕ ਐਸਟੀ ਹੈ। ਇੱਕ ਕੈਬਨਿਟ ਅਤੇ 6 ਰਾਜ ਮੰਤਰੀ ਹੋਣਗੇ। ਯੂਪੀ ਵਿੱਚ ਵੱਧ ਤੋਂ ਵੱਧ 60 ਮੰਤਰੀ ਬਣਾਏ ਜਾ ਸਕਦੇ ਹਨ। ਇਸ ਵੇਲੇ 23 ਕੈਬਨਿਟ ਮੰਤਰੀ, 9 ਸੁਤੰਤਰ ਚਾਰਜ ਤੇ 21 ਰਾਜ ਮੰਤਰੀ ਹਨ। ਕੁੱਲ 53 ਹਨ, 7 ਸਥਾਨ ਖਾਲੀ ਹਨ।
ਚੋਣਾਂ ਤੋਂ ਪਹਿਲਾਂ ਸਰਕਾਰ ਦੇ ਨਵੇਂ ਚਿਹਰੇ! ਅੱਜ ਉੱਤਰ ਪ੍ਰਦੇਸ਼ 'ਚ ਵੀ ਹੋਏਗਾ ਕੈਬਨਿਟ 'ਚ ਫੇਰਬਦਲ
ਏਬੀਪੀ ਸਾਂਝਾ
Updated at:
26 Sep 2021 03:32 PM (IST)
ਯੋਗੀ ਕੈਬਿਨੇਟ ਦਾ ਅੱਜ ਯੂਪੀ ਵਿੱਚ ਵਿਸਥਾਰ ਕੀਤਾ ਜਾਵੇਗਾ। ਮੰਤਰੀ ਮੰਡਲ ’ਚ ਇਹ ਵਾਧਾ ਸ਼ਾਮੀਂ 5.30 ਵਜੇ ਹੋਵੇਗਾ। ਅਧਿਕਾਰੀਆਂ ਨੂੰ ਰਾਜ ਭਵਨ ਸੱਦ ਲਿਆ ਗਿਆ ਹੈ।
ਮੁੱਖ ਮੰਤਰੀ ਯੋਗੀ (ਪੁਰਾਣੀ ਤਸਵੀਰ)
NEXT
PREV
Published at:
26 Sep 2021 03:32 PM (IST)
- - - - - - - - - Advertisement - - - - - - - - -