ਸਰਕਾਰ ਇਨਕਮ ਟੈਕਸ ਦੀ ਆਮਦਨੀ ਸਕੀਮ ਦੀ ਤਰ੍ਹਾਂ ਸੋਨਾ ਦੇ ਲਈ ਵੀ ਐਮਨੇਸਟੀ ਸਕੀਮ ਲਿਆਉਣ ਦੀ ਪਲਾਨਿੰਗ ਕਰ ਰਹੀ ਹੈ। ਇਸ ਸਕੀਮ ‘ਚ ਤੁਹਾਨੂੰ ਇੱਕ ਤੈਅ ਸਮੇਂ ਤਕ ਆਪਣੇ ਸੋਨੇ ਦੀ ਜਾਣਕਾਰੀ ਦੇਣੀ ਹੋਵੇਗੀ। ਜਿਨ੍ਹਾਂ ਦਾ ਸੋਨਾ ਲਿਮੀਟ ਤੋਂ ਜ਼ਿਆਦਾ ਹੋਵੇਗਾ ਉਨ੍ਹਾਂ ‘ਤੇ ਟੈਕਸ ਲੱਗੇਗਾ।
ਸੂਤਰਾਂ ਮੁਤਾਬਕ ਟੈਕਸ 30% ਹੋ ਸਕਦਾ ਹੈ ਹਜੋ ਸੈਸ ਲਗਾਕੇ 33% ਹੋਵੇਗਾ। ਟੈਕਸ ਦੇਣ ਤੋਂ ਬਾਅਦ ਸੋਨਾ ਵੈਲਿਡ ਹੋ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਕਾਲਾ ਧਨ ਸੋਨੇ ਦੇ ਤੌਰ ‘ਤੇ ਕਾਫੀ ਜ਼ਿਆਦਾ ਹੈ। ਫਿਲਹਾਲ ਵਿੱਤ ਮੰਤਰਾਲਾ ਨੇ ਇਸ ਪ੍ਰਸਤਾਅ ਨੂੰ ਕੈਬਿਨਟ ਕੋਲ ਭੇਜਿਆ ਹੈ। ਜਿਸ ਦੀ ਮੰਜ਼ੂਰੀ ਤੋਂ ਬਾਅਦ ਨਿਯਮ ਲਾਗੂ ਹੋ ਜਾਵੇਗਾ।