ਕੋਲਕਾਤਾ: ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਅਸ਼ਲੀਲ ਵੀਡੀਓ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ 5 ਲੋਕਾਂ ਦੇ ਕੇਸ 'ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੇ ਉਨ੍ਹਾਂ ਵਿਰੁੱਧ ਗੈਂਗਰੇਪ ਤੇ ਮਨੁੱਖੀ ਤਸਕਰੀ ਦਾ ਦੋਸ਼ ਵੀ ਲਗਾਇਆ ਹੈ। ਉਨ੍ਹਾਂ ਦੇ ਵਿਰੁੱਧ ਨਵੇਂ ਦੋਸ਼ਾਂ ਨਾਲ ਸਬੰਧਤ ਧਾਰਾਵਾਂ ਜੋੜੀਆਂ ਗਈਆਂ ਹਨ।



ਇਕ ਮਹਿਲਾ ਅਦਾਕਾਰਾ ਨੂੰ ਜਾਲ 'ਚ ਫਸਾਇਆ ਸੀ
ਇਸ ਮਾਮਲੇ 'ਚ ਮੀਡੀਆ ਰਿਪੋਰਟਾਂ 'ਚ ਦੱਸਿਆ ਗਿਆ ਸੀ ਕਿ ਕਿਵੇਂ ਇਕ ਮਹਿਲਾ ਅਦਾਕਾਰਾ ਨੂੰ ਜਾਲ 'ਚ ਫਸਿਆ ਗਿਆ ਕਿ ਉਸ ਨੂੰ ਇਕ ਵੱਡੇ ਓਟੀਟੀ ਪਲੇਟਫ਼ਾਰਮ 'ਚ ਕੰਮ ਮਿਲ ਰਿਹਾ ਹੈ। ਬਾਅਦ 'ਚ ਪਤਾ ਲੱਗਿਆ ਕਿ ਉਸ ਦੀ ਵੀਡੀਓ ਪੋਰਨ ਵੈੱਬਸਾਈਟ ਉੱਤੇ ਪਈ ਹੈ। ਇਸ ਦੇ ਨਾਲ ਹੀ ਉਸ ਨੂੰ ਧਮਕੀ ਭਰੀਆਂ ਕਾਲਾਂ ਵੀ ਆ ਰਹੀਆਂ ਹਨ।

ਹੁਣ ਤਕ ਅਜਿਹੀਆਂ ਚਾਰ ਲੜਕੀਆਂ ਦੀ ਪਛਾਣ ਹੋਈ
ਪੁਲਿਸ ਦਾ ਕਹਿਣਾ ਹੈ ਕਿ ਹੁਣ ਤਕ 4 ਅਜਿਹੀਆਂ ਲੜਕੀਆਂ ਦੀ ਪਛਾਣ ਕੀਤੀ ਗਈ ਹੈ, ਜੋ ਇਸ ਗਿਰੋਹ ਦੇ ਜਾਲ 'ਚ ਫਸੀਆਂ ਸਨ। ਇਸ ਕੇਸ 'ਚ ਇਹ ਦੋਸ਼ ਵੀ ਸਾਹਮਣੇ ਆ ਰਹੇ ਹਨ ਕਿ ਸ਼ੂਟਿੰਗ ਤੋਂ ਪਹਿਲਾਂ ਮਹਿਲਾ ਅਦਾਕਾਰਾਵਾਂ ਨੂੰ ਨਸ਼ਾ ਦਿੱਤਾ ਜਾਂਦਾ ਸੀ।

ਬੇਹੋਸ਼ੀ ਦੀ ਹਾਲਤ 'ਚ ਕੀ ਹੋਇਆ, ਇਹ ਪਤਾ ਨਹੀਂ ਲੱਗਦਾ ਸੀ
ਸ਼ਿਕਾਇਤਕਰਤਾ ਨੂੰ ਬੇਹੋਸ਼ੀ ਦੀ ਹਾਲਤ 'ਚ ਉਸ ਨਾਲ ਕੀ ਹੋਇਆ, ਇਹ ਪਤਾ ਨਹੀਂ ਲੱਗਦਾ ਸੀ। ਸਿਰਫ਼ ਸਰੀਰ 'ਚ ਕਾਫ਼ੀ ਦਰਦ ਹੁੰਦਾ ਸੀ। ਇਸ ਤੋਂ ਬਾਅਦ ਪਤਾ ਲੱਗਦਾ ਸੀ ਕਿ ਸ਼ੂਟਿੰਗ ਖਤਮ ਹੋ ਗਈ ਹੈ। ਇਸ ਵਿਚਕਾਰ ਸ਼ਿਕਾਇਤਕਰਤਾ ਦਾ ਇਕ ਗੁਆਂਢੀ ਪੋਰਨ ਵੀਡੀਓ ਲੈ ਕੇ ਉਸ ਕੋਲ ਆਇਆ।

ਪੈਸੇ ਦੇਣ ਅਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ
ਸ਼ਿਕਾਇਤਕਰਤਾ ਮੁਤਾਬਕ ਉਸ 'ਤੇ ਪੈਸੇ ਦੇਣ ਅਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਬਣਾਇਆ ਗਿਆ। ਉਸ ਨੇ ਧਮਕੀ ਦਿੱਤੀ ਕਿ ਜੇ ਉਹ ਅਜਿਹਾ ਨਹੀਂ ਕਰੇਗੀ ਤਾਂ ਉਹ ਉਸ ਦੀ ਵੀਡੀਓ ਨੂੰ ਪੂਰੇ ਇਲਾਕੇ 'ਚ ਵਾਇਰਲ ਕਰ ਦੇਵੇਗਾ। ਪੁਲਿਸ ਨੇ ਦੋਸ਼ਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਧਮਕੀ ਦੇਣ ਵਾਲਾ ਦੋਸ਼ੀ ਵੀ ਉਨ੍ਹਾਂ ਪੰਜ ਫ਼ਿਲਮ ਬਣਾਉਣ ਵਾਲਿਆਂ ਦੇ ਸੰਪਰਕ 'ਚ ਸੀ ਜਾਂ ਫਿਰ ਉਸ ਨੇ ਵੱਖਰੇ ਤੌਰ 'ਤੇ ਬਲੈਕਮੇਲ ਕੀਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਹੋਰ ਲੜਕੀਆਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ।


 


 

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ