ਦੇਸ਼ ਨੂੰ ਮਿਲੇ ਨਵੇਂ ਰਾਜਪਾਲ
ਏਬੀਪੀ ਸਾਂਝਾ | 30 Sep 2017 02:15 PM (IST)
ਨਵੀਂ ਦਿੱਲੀ: ਦੇਸ਼ ਦੇ ਪੰਜ ਰਾਜਾਂ ਵਿੱਚ ਸ਼ਨੀਵਾਰ ਨੂੰ ਨਵੇਂ ਰਾਜਪਾਲਾਂ ਦੀ ਨਿਯੁਕਤੀ ਕੀਤੀ ਗਈ ਹੈ। ਇਹ ਨਿਯੁਕਤੀ ਦੇਸ਼ ਦੇ ਰਾਸ਼ਟਰਪਤੀ ਵੱਲੋਂ ਕੀਤੀ ਗਈ ਹੈ। ਨਵੀਆਂ ਨਿਯੁਕਤੀਆਂ ਦੇ ਅਨੁਸਾਰ, ਅਸਾਮ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਤਾਮਿਲਨਾਡੂ ਦਾ ਰਾਜਪਾਲ ਬਣਾ ਦਿੱਤਾ ਹੈ। ਵਿਦਿਆਸਾਗਰ ਰਾਓ ਜੋ ਮਹਾਰਾਸ਼ਟਰ ਦੇ ਰਾਜਪਾਲ ਨੇ ਉਨ੍ਹਾਂ ਨੂੰ ਤਾਮਿਲਨਾਡੂ ਦਾ ਵਾਧੂ ਕਾਰਜਭਾਰ ਸੌਂਪਿਆ। ਐਡਮਿਰਲ (ਸੇਵਾਮੁਕਤ) ਦਵਿੰਦਰ ਕੁਮਾਰ ਜੋਸ਼ੀ ਨੂੰ ਜਗਦੀਸ਼ ਮੁਖੀ ਦੀ ਜਗ੍ਹਾ 'ਤੇ ਅੰਡੇਮਾਨ ਐਂਡ ਨਿਕੋਬਾਰ ਦਾ ਲੈਫਟੀਨੈਂਟ ਗਵਰਨਰ ਨਿਯੁਕਤ ਕੀਤਾ ਅਤੇ ਇਸ ਦੇ ਨਾਲ ਹੀ ਜਗਦੀਸ਼ ਮੁਖੀ ਨੂੰ ਅਸਮ ਭੇਜ ਦਿੱਤਾ ਗਿਆ ਹੈ। ਬ੍ਰਿਗੇਡੀਅਰ (ਸੇਵਾਮੁਕਤ) ਬੀ. ਡੀ. ਮਿਸ਼ਰਾ ਨੂੰ ਅਰੁਣਾਚਲ ਪ੍ਰਦੇਸ਼ ਦਾ ਤੇ ਗੰਗਾ ਪ੍ਰਸਾਦ ਨੂੰ ਮੇਘਾਲਿਆ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੱਤਿਆਪਾਲ ਮਲਿਕ ਬਿਹਾਰ ਦੇ ਨਵੇਂ ਰਾਜਪਾਲ ਹੋਣੇਗੇ।