ਬੇਟਾ-ਬੇਟੀ 'ਚ ਫਰਕ ਨੂੰ ਖਤਮ ਕਰਨ ਲਈ ਮਹਿਲਾ ਐਮਪੀ ਦਾ ਨਵਾਂ ਕਦਮ
ਏਬੀਪੀ ਸਾਂਝਾ | 31 Jan 2018 10:26 AM (IST)
ਜੈਪੁਰ- ਭਾਜਪਾ ਦੀ ਇਕ ਮਹਿਲਾ ਪਾਰਲੀਮੈਂਟ ਮੈਂਬਰ ਨੇ ਵੱਡੀ ਮਿਸਾਲ ਪੇਸ਼ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਟੀ ਨੂੰ ਘੋੜੀ ‘ਤੇ ਬਿਠਾ ਕੇ ਬੇਟੇ-ਬੇਟੀ ਵਿੱਚ ਫਰਕ ਨਾ ਕਰਨ ਦਾ ਸੰਦੇਸ਼ ਦਿੱਤਾ ਹੈ। ਰਾਜਸਥਾਨ ਦੀ ਇਕੱਲੀ ਮਹਿਲਾ ਐਮ ਪੀ ਤੇ ਝੁੰਝੁਨੂ ਤੋਂ ਪਾਰਲੀਮੈਂਟ ਮੈਂਬਰ ਸੰਤੋਸ਼ ਅਹਲਾਵਤ ਦੀ ਬੇਟੀ ਗਾਰਗੀ ਦਾ ਵਿਆਹ ਛੇ ਫਰਵਰੀ ਨੂੰ ਹੈ। ਇਸ ਤੋਂ ਪਹਿਲਾਂ ਕੱਲ੍ਹ ਰਾਤ ਗਾਰਗੀ ਦੀ ਬਿੰਦੌਰੀ ਕੱਢੀ ਗਈ। ਇਸ ਦੌਰਾਨ ਗਾਰਗੀ ਨੂੰ ਘੋੜੀ ‘ਤੇ ਬਿਠਾ ਕੇ ਸੂਰਜਗੜ੍ਹ ਕਸਬੇ ਵਿੱਚ ਘੁਮਾਇਆ ਗਿਆ। ਅਹਲਾਵਤ ਦੇ ਮੁਤਾਬਕ ਉਨ੍ਹਾਂ ਨੇ ਇਹ ਕਦਮ ਬੇਟੇ-ਬੇਟੀ ਦਾ ਫਰਕ ਮਿਟਾਉਣ ਦਾ ਸੰਦੇਸ਼ ਦੇਣ ਲਈ ਚੁੱਕਿਆ ਹੈ। ਬਿੰਦੌਰੀ ਇੱਕ ਤਰ੍ਹਾਂ ਬੇਟੇ ਦੀ ਸਵਾਰੀ ਕੱਢਣ ਦੀ ਪਰੰਪਰਾ ਹੈ। ਪਾਰਲੀਮੈਂਟ ਮੈਂਬਰ ਸੰਤੋਸ਼ ਅਹਲਾਵਤ ਦੀ ਬੇਟੀ ਗਾਰਗੀ ਨੂੰ ਲਾੜੇ ਵਾਂਗ ਸਜਾਇਆ ਗਿਆ ਅਤੇ ਘੋੜੀ ‘ਤੇ ਬਿਠਾ ਕੇ ਬਿੰਦੌਰੀ ਕੱਢੀ ਗਈ। ਜ਼ਿਲਾ ਪ੍ਰੀਸ਼ਦ ਮੈਂਬਰ ਰਾਜੇਸ਼ ਅਹਲਾਵਤ ਨੇ ਚਿੜਾਵਾ ਰੋਡ ਨਿਵਾਸ ਤੋਂ ਬਿੰਦੌਰੀ ਰਵਾਨਾ ਹੋਈ ਅਤੇ ਅਹਲਾਵਤ ਦੇ ਘਰ ਪਹੁੰਚੀ। ਇਸ ਮੌਕੇ ਐਮ ਪੀ ਸੰਤੋਸ਼ ਅਹਲਾਵਤ ਨੇ ਕਿਹਾ ਕਿ ਬੇਟੀ ਚਾਹੁੰਦੀ ਸੀ ਕਿ ਮੈਂ ਪਾਰਲੀਮੈਂਟ ਦੀ ਮੈਂਬਰ ਰਹਿੰਦੇ ਹੋਏ ਬੇਟਾ-ਬੇਟੀ ਦੀ ਬਰਾਬਰੀ ਲਈ ਇਕ ਮੁਹਿੰਮ ਸ਼ੁਰੂ ਕਰਾਂ ਤੇ ਮੈਂ ਸ਼ੁਰੂਆਤ ਘਰ ਤੋਂ ਕੀਤੀ ਹੈ।