19 ਸਾਲ ਲੜਕੀ ਨਾਲ ਤਿੰਨ ਜਾਣਿਆ ਨੇ ਕੀਤਾ ਜਬਰ ਜਨਾਹ, ਇੱਕ ਗ੍ਰਿਫਤਾਰ
ਏਬੀਪੀ ਸਾਂਝਾ | 07 Feb 2018 10:15 AM (IST)
ਚੰਡੀਗੜ੍ਹ-ਸੋਨੀਪਤ 'ਚ 19 ਸਾਲਾ ਲੜਕੀ ਨਾਲ ਡਰਾਈਵਰ ਸਮੇਤ 3 ਵਿਅਕਤੀਆਂ ਵਲੋਂ ਸਮੂਹਿਕ ਜਬਰ ਜਨਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 4 ਫਰਵਰੀ ਨੂੰ ਜਦੋਂ ਉਹ ਸੋਨੀਪਤ ਸ਼ਹਿਰ ਤੋਂ ਵਾਪਸ ਆ ਰਹੀ ਸੀ ਤਾਂ ਜਿਸ ਜੀਪ 'ਚ ਉਹ ਸਵਾਰ ਹੋਈ ਸੀ, ਦੇ ਡਰਾਈਵਰ ਸਮੇਤ 3 ਵਿਅਕਤੀ ਉਸ ਨੂੰ ਨੇੜੇ ਦੇ ਖੇਤਾਂ 'ਚ ਲੈ ਗਏ ਅਤੇ ਉਸ ਨਾਲ ਜਬਰ-ਜਨਾਹ ਕੀਤਾ। ਪੁਲਿਸ ਨੇ 3 ਦੋਸ਼ੀਆਂ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ 'ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਗੇ ਦੀ ਜਾਂਚ ਜਾਰੀ ਹੈ। ਕੁਝ ਦਿਨ ਪਹਿਲਾਂ ਜੀਂਦ ਜ਼ਿਲ੍ਹੇ 'ਚ 15 ਸਾਲਾ ਇਕ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੀ ਵਾਪਰੀ ਘਟਨਾ ਦੇ ਬਾਅਦ ਸੂਬੇ 'ਚ ਵਾਪਰੀ ਇਹ ਦੂਜੀ ਘਟਨਾ ਹੈ।