ਮਾਓਵਾਦੀਆਂ ਨੂੰ ਨਜਿੱਠਣਗੇ ਅਤਿ ਆਧੁਨਿਕ ਡਰੋਨ
ਏਬੀਪੀ ਸਾਂਝਾ | 26 Feb 2018 08:09 AM (IST)
ਨਵੀਂ ਦਿੱਲੀ-ਮਾਓਵਾਦੀ ਅਤੇ ਅਤਿਵਾਦੀ ਗਤੀਵਿਧੀਆਂ ਨਾਲ ਨਜਿੱਠਣ ਲਈ ਸੈਂਟਰਲ ਰਿਜ਼ਰਵ ਪੁਲੀਸ ਫੋਰਸ (ਸੀਆਰਪੀਐਫ) ਨੇ 25 ਅਤਿ ਆਧੁਨਿਕ ਡਰੋਨ ਖ਼ਰੀਦਣ ਦੀ ਤਿਆਰੀ ਪੂਰੀ ਕਰ ਲਈ ਹੈ। ਸੀਆਰਪੀਐਫ ਦੇ ਡਿਪਟੀ ਇੰਸਪੈਕਟਰ ਜਨਰਲ ਰੈਂਕ ਦੇ ਅਧਿਕਾਰੀ ਨੇ ਆਈਏਐਨਐਸ ਨੂੰ ਦੱਸਿਆ ਕਿ ਇਸ ਸਬੰਧੀ ਟੈਂਡਰਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਉਮੀਦ ਹੈ ਕਿ ਤਿੰਨ ਜਾਂ ਚਾਰ ਮਹੀਨੇ ਵਿੱਚ ਇਹ ਡਰੋਨ ਦੇਸ਼ ਦੀ ਸਭ ਤੋਂ ਵੱਡੀ ਸੇਨਾ ਸੀਆਰਪੀਐਫ ਦਾ ਹਿੱਸਾ ਹੋਣਗੇ। ਉਨ੍ਹਾਂ ਕਿਹਾ ਕਿ ਡਰੋਨਾਂ ਦੀ ਖ਼ਰੀਦ ਲਈ ਬੋਲੀ ਸਬੰਧੀ ਕਾਨਫਰੰਸ 12 ਸਤੰਬਰ 2017 ਨੂੰ ਸੱਦੀ ਗਈ ਸੀ ਅਤੇ ਇਸ ਲਈ ਟੈਂਡਰ 16 ਅਕਤੂਬਰ 2017 ਨੂੰ ਖੋਲ੍ਹੇ ਗਏ ਸਨ ਜਿਨ੍ਹਾਂ ਨੂੰ ਛੇ ਮਹੀਨੇ ਦੀ ਮਾਨਤਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਕ ਡਰੋਨ ਦੀ ਕੀਮਤ ਲਗਪਗ 15 ਲੱਖ ਰੁਪਏ ਹੈ ਜੋ ਸੀਆਰਪੀਐਫ ਦੇ ਜਵਾਨਾਂ ਨੂੰ ਜੰਮੂ ਕਸ਼ਮੀਰ ਵਿੱਚ ਸਵੇਰ ਅਤੇ ਰਾਤ ਦੇ ਮੁਕਾਬਲਿਆਂ, ਜਾਂਚ ਅਤੇ ਹੋਰ ਅਪਰੇਸ਼ਨਾਂ ਸਮੇਤ ਛੱਤੀਗੜ੍ਹ ਦੇ ਮਾਉਵਾਦੀ ਪ੍ਰਭਾਵਿਤ ਜੰਗਲੀ ਇਲਾਕੇ, ਝਾਰਖੰਡ, ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਮਦਦਗਾਰ ਸਹਾਈ ਹੋਣਗੇ।