Prabir Purkayastha: ਦਿੱਲੀ ਪੁਲਿਸ ਨੇ ਮੰਗਲਵਾਰ (3 ਅਕਤੂਬਰ) ਨੂੰ ਡਿਜੀਟਲ ਨਿਊਜ਼ ਵੈੱਬਸਾਈਟ ਨਿਊਜ਼ਕਲਿਕ ਦੇ ਫੰਡਿੰਗ ਮਾਮਲੇ ਵਿੱਚ ਇਸ ਦੇ ਸੰਸਥਾਪਕ ਪ੍ਰਬੀਰ ਪੁਰਕਾਯਸਥ ਅਤੇ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਦੇ ਸਪੈਸ਼ਲ ਸੈੱਲ ਨੇ ਵਿਦੇਸ਼ੀ ਫੰਡਿੰਗ ਦੀ ਜਾਂਚ ਦੇ ਸਿਲਸਿਲੇ 'ਚ ਛਾਪੇਮਾਰੀ ਤੋਂ ਬਾਅਦ ਨਿਊਜ਼ ਪੋਰਟਲ ਨਿਊਜ਼ਕਲਿਕ ਦੇ ਦਫਤਰ ਨੂੰ ਸੀਲ ਕਰ ਦਿੱਤਾ ਹੈ।
ਪੁਲਿਸ ਨੇ ਕਿਹਾ, “ਸਪੈਸ਼ਲ ਸੈੱਲ ਵਿੱਚ ਦਰਜ UAPA ਮਾਮਲੇ ਦੇ ਸਬੰਧ ਵਿੱਚ ਕੀਤੀ ਗਈ ਛਾਪੇਮਾਰੀ, ਜ਼ਬਤ ਅਤੇ ਹਿਰਾਸਤ ਦੇ ਸਬੰਧ ਵਿੱਚ ਹੁਣ ਤੱਕ ਦੋ ਦੋਸ਼ੀਆਂ ਪ੍ਰਬੀਰ ਪੁਰਕਾਯਸਥ ਅਤੇ ਅਮਿਤ ਚੱਕਰਵਰਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁੱਲ 37 ਪੁਰਸ਼ ਸ਼ੱਕੀਆਂ ਤੋਂ ਪੁੱਛਗਿੱਛ ਕੀਤੀ ਗਈ ਅਤੇ 9 ਮਹਿਲਾ ਸ਼ੱਕੀਆਂ ਤੋਂ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਡਿਜੀਟਲ ਡਿਵਾਈਸਾਂ ਅਤੇ ਦਸਤਾਵੇਜ਼ਾਂ ਆਦਿ ਨੂੰ ਜਾਂਚ ਲਈ ਜ਼ਬਤ/ਇਕੱਠਾ ਕੀਤਾ ਗਿਆ ਹੈ।
ਦਰਅਸਲ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੰਗਲਵਾਰ ਨੂੰ ਅੱਤਵਾਦ ਵਿਰੋਧੀ ਕਾਨੂੰਨ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਦੇ ਤਹਿਤ ਦਰਜ ਇੱਕ ਮਾਮਲੇ ਵਿੱਚ ਨਿਊਜ਼ਕਲਿਕ ਅਤੇ ਇਸ ਦੇ ਪੱਤਰਕਾਰਾਂ ਅਭਿਸਾਰ ਸ਼ਰਮਾ ਅਤੇ ਉਰਮਿਲੇਸ਼ ਅਤੇ ਹੋਰਾਂ ਨਾਲ ਜੁੜੇ 30 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।
ਇਹ ਵੀ ਪੜ੍ਹੋ: Kalpana Chawla Father Death: ਕਲਪਨਾ ਚਾਵਲਾ ਦੇ ਪਿਤਾ ਬਨਾਰਸੀ ਲਾਲ ਚਾਵਲਾ ਦਾ ਦੇਹਾਂਤ, 94 ਸਾਲ ਦੀ ਉਮਰ 'ਚ ਲਏ ਆਖਰੀ ਸਾਹ
ਸਰਕਾਰ ਨੇ ਕੀ ਕਿਹਾ?
ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਭੁਵਨੇਸ਼ਵਰ ਵਿੱਚ ਕਿਹਾ ਕਿ ਦੇਸ਼ ਦੀਆਂ ਜਾਂਚ ਏਜੰਸੀਆਂ ਆਜ਼ਾਦ ਹਨ ਅਤੇ ਉਹ ਕਾਨੂੰਨ ਦੇ ਮੁਤਾਬਕ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ, ''ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਜਾਂਚ ਏਜੰਸੀ ਉਸ ਸਬੰਧ 'ਚ ਕੰਮ ਕਰਦੀਆਂ ਹਨ। ਕਿਤੇ ਵੀ ਇਹ ਨਹੀਂ ਲਿਖਿਆ ਹੈ ਕਿ ਜੇਕਰ ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਪ੍ਰਾਪਤ ਕੀਤੇ ਹਨ ਜਾਂ ਕੋਈ ਇਤਰਾਜ਼ਯੋਗ ਕੰਮ ਕੀਤਾ ਹੈ, ਤਾਂ ਜਾਂਚ ਏਜੰਸੀ ਇਸ ਦੀ ਜਾਂਚ ਨਹੀਂ ਕਰ ਸਕਦੀ।
ਨਿਊਜ਼ਕਲਿੱਕ ਦੇ ਖਿਲਾਫ ਦੋਸ਼ ਲੱਗਿਆ ਹੈ ਕਿ ਇਸ ਨੂੰ ਚੀਨ ਦੇ ਸਮਰਥਨ 'ਚ ਪ੍ਰਚਾਰ ਕਰਨ ਲਈ ਪੈਸੇ ਮਿਲੇ ਹਨ। ਵੈੱਬਸਾਈਟ ਹਾਲ ਹੀ 'ਚ ਭਾਰਤ 'ਚ ਚੀਨ ਪੱਖੀ ਪ੍ਰਚਾਰ ਲਈ ਅਮਰੀਕੀ ਕਰੋੜਪਤੀ ਨੇਵਿਲੇ ਰਾਏ ਸਿੰਘਮ ਤੋਂ ਕਥਿਤ ਤੌਰ 'ਤੇ ਪੈਸੇ ਲੈਣ ਨੂੰ ਲੈ ਕੇ ਸੁਰਖੀਆਂ 'ਚ ਸੀ।
ਇਹ ਵੀ ਪੜ੍ਹੋ: Earthquake: ਭੂਚਾਲ ਨਾਲ ਕੰਬੇ ਪੰਜਾਬ, ਹਰਿਆਣਾ ਤੇ ਦਿੱਲੀ, 5.5 ਰਿਕਟਰ ਪੈਮਾਨੇ 'ਤੇ ਹਿੱਲੀ ਧਰਤੀ