Vikram Brar Arrested: ਭਾਰਤੀ ਸੁਰੱਖਿਆ ਏਜੰਸੀ (NIA) ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਵਿਕਰਮਜੀਤ ਸਿੰਘ ਬਰਾੜ ਨੂੰ ਯੂਏਈ (UAE) ਤੋਂ ਭਾਰਤ ਡਿਪੋਰਟ ਕੀਤੇ ਜਾਣ ਤੋਂ ਬਾਅਦ ਗ੍ਰਿਫਤਾਰ ਕੀਤਾ ਹੈ। NIA ਵਿਕਰਮਜੀਤ ਸਿੰਘ ਬਰਾੜ ਨੂੰ UAE ਤੋਂ ਭਾਰਤ ਲੈ ਕੇ ਆਈ ਹੈ।
ਵਿਕਰਮਜੀਤ ਸਿੰਘ ਬਰਾੜ ਟਾਰਗੇਟ ਕਿਲਿੰਗ ਅਤੇ ਫਿਰੌਤੀ ਸਮੇਤ 11 ਮਾਮਲਿਆਂ ਵਿੱਚ ਸੀ ਲੋੜੀਂਦਾ
ਵਿਕਰਮਜੀਤ ਬਰਾੜ 'ਤੇ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਹ ਟਾਰਗੇਟ ਕਿਲਿੰਗ ਅਤੇ ਫਿਰੌਤੀ ਸਮੇਤ 11 ਮਾਮਲਿਆਂ ਵਿੱਚ ਲੋੜੀਂਦਾ ਸੀ। ਦੱਸ ਦਈਏ ਕਿ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਪੁਲਿਸ ਦੀ ਬੇਨਤੀ 'ਤੇ ਉਸ ਦੇ ਵਿਰੁੱਧ 11 ਲੁੱਕਆਊਟ ਨੋਟਿਸ ਦਿੱਤੇ ਗਏ ਸਨ।
ਇਹ ਵੀ ਪੜ੍ਹੋ: ਮਾਸਟਰਸ ਕਰਨ ਗਈ ਸੀ ਅਮਰੀਕਾ, ਹੁਣ ਭੁੱਖ ਨਾਲ ਤੜਫ ਰਹੀ ਹੈਦਰਾਬਾਦ ਦੀ ਕੁੜੀ, ਮਾਂ ਨੇ ਵਿਦੇਸ਼ ਮੰਤਰੀ ਤੋਂ ਮੰਗੀ ਮਦਦ
ਲਾਰੇਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਨੂੰ ਵੀ ਲਿਆ ਹਿਰਾਸਤ 'ਚ
ਦੱਸ ਦੇਈਏ ਕਿ ਸਚਿਨ ਬਿਸ਼ਨੋਈ (Sachin bishnoi) ਦੇ ਰੂਪ ਵਿੱਚ ਸੁਰੱਖਿਆ ਏਜੰਸੀਆਂ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਸਚਿਨ ਬਿਸ਼ਨੋਈ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਅਤੇ ਲਾਰੈਂਸ ਬਿਸ਼ਨੋਈ ਦਾ ਰਿਸ਼ਤੇਦਾਰ ਦੱਸਿਆ ਜਾਂਦਾ ਹੈ। ਗੈਂਗਸਟਰ ਸਚਿਨ ਨੂੰ ਅਜ਼ਰਬੈਜਾਨ 'ਚ ਹਿਰਾਸਤ 'ਚ ਲਿਆ ਗਿਆ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਦੀ ਬਣਾਈ ਸੀ ਯੋਜਨਾ, ਫਰਜ਼ੀ ਪਾਸਪੋਰਟ ਦੀ ਮਦਦ ਨਾਲ ਭੱਜ ਗਿਆ ਸੀ ਅਜ਼ਰਬੈਜਾਨ
ਭਾਰਤੀ ਸੁਰੱਖਿਆ ਏਜੰਸੀ (NIA) ਜਲਦੀ ਹੀ ਅਜ਼ਰਬੈਜਾਨ ਤੋਂ ਸਚਿਨ ਵਿਸ਼ਨੋਈ ਦੀ ਹਵਾਲਗੀ ਕਰੇਗੀ। ਉਸ ਨੂੰ ਜਲਦੀ ਹੀ ਦਿੱਲੀ ਲਿਆਂਦਾ ਜਾਵੇਗਾ। ਦੋਸ਼ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਯੋਜਨਾ ਬਣਾਈ ਸੀ ਅਤੇ ਫਰਜ਼ੀ ਪਾਸਪੋਰਟ ਦੀ ਮਦਦ ਨਾਲ ਅਜ਼ਰਬੈਜਾਨ ਭੱਜ ਗਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: 'ਇੰਡੀਆ' ਦਾ ਅਵਿਸ਼ਵਾਸ ਪ੍ਰਸਤਾਵ ਪ੍ਰਧਾਨ ਮੰਤਰੀ ਨੂੰ ਮਨੀਪੁਰ 'ਤੇ ਬੋਲਣ ਲਈ ਮਜਬੂਰ ਕਰੇਗਾ : ਰਾਘਵ ਚੱਢਾ