Jaish e Mohammed Terrorist: ਸੁਰੱਖਿਆ ਏਜੰਸੀਆਂ ਨੇ ਬੜੀ ਮੁਸਤੈਦੀ ਨਾਲ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਐਤਵਾਰ (21 ਮਈ) ਨੂੰ NIA ਨੇ ਜੈਸ਼-ਏ-ਮੁਹੰਮਦ ਦੇ ਇੱਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਅੱਤਵਾਦੀ ਦਾ ਨਾਂ ਮੁਹੰਮਦ ਉਬੈਦ ਮਲਿਕ ਹੈ, ਜੋ ਕੁਪਵਾੜਾ ਦਾ ਰਹਿਣ ਵਾਲਾ ਹੈ। ਉਬੈਦ ਪਾਕਿਸਤਾਨ 'ਚ ਬੈਠੇ ਜੈਸ਼ ਦੇ ਕਮਾਂਡਰ ਦੇ ਲਗਾਤਾਰ ਸੰਪਰਕ 'ਚ ਸੀ।
ਅੱਤਵਾਦੀ ਉਬੈਦ ਜੰਮੂ-ਕਸ਼ਮੀਰ 'ਚ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਗ੍ਰਿਫਤਾਰ ਅੱਤਵਾਦੀ ਪਾਕਿਸਤਾਨ 'ਚ ਬੈਠੇ ਆਪਣੇ ਕਮਾਂਡਰ ਨੂੰ ਫੌਜ ਅਤੇ ਸੁਰੱਖਿਆ ਬਲਾਂ ਦੀ ਗਤੀਵਿਧੀ ਨਾਲ ਜੁੜੀ ਜਾਣਕਾਰੀ ਭੇਜ ਰਿਹਾ ਸੀ।
NIA ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਅੱਤਵਾਦੀ ਪਾਕਿਸਤਾਨ 'ਚ ਬੈਠੇ ਜੈਸ਼ ਕਮਾਂਡਰ ਨੂੰ ਖਾਸ ਤੌਰ 'ਤੇ ਫੌਜ ਅਤੇ ਸੁਰੱਖਿਆ ਬਲਾਂ ਦੀ ਗਤੀਵਿਧੀ ਬਾਰੇ ਗੁਪਤ ਸੂਚਨਾਵਾਂ ਪਹੁੰਚਾ ਰਿਹਾ ਸੀ। NIA ਨੇ ਮੁਲਜ਼ਮ ਕੋਲੋਂ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਵਿੱਚ ਸ਼ਾਮਲ ਹੋਣ ਦੇ ਸਬੰਧ ਵਿੱਚ ਕਈ ਅਪਰਾਧਕ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ: New Parliament Building: ਰਾਸ਼ਟਰਪਤੀ ਨੂੰ ਕਰਨਾ ਚਾਹੀਦਾ ਹੈ ਨਵੇਂ ਸੰਸਦ ਭਵਨ ਦਾ ਉਦਘਾਟਨ, PM ਨੂੰ ਨਹੀਂ - ਰਾਹੁਲ ਗਾਂਧੀ
ਖੁਦ ਨੋਟਿਸ ਲੈਂਦਿਆਂ, ਏਜੰਸੀ ਨੇ 21 ਜੂਨ, 2022 ਨੂੰ ਜੰਮੂ-ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲੇ ਦੇ ਸਬੰਧ ਵਿੱਚ ਕੇਸ ਦਰਜ ਕੀਤਾ ਸੀ। ਐਨਆਈਏ ਨੂੰ ਖ਼ੁਫ਼ੀਆ ਜਾਣਕਾਰੀ ਮਿਲੀ ਸੀ ਕਿ ਡਰੋਨ ਰਾਹੀਂ ਬੰਬ ਧਮਾਕਾ ਕਰਨ ਲਈ ਸਮੱਗਰੀ ਭੇਜੀ ਗਈ ਸੀ। ਉਦੋਂ ਤੋਂ ਖੁਫੀਆ ਏਜੰਸੀਆਂ ਅਲਰਟ ਮੋਡ 'ਤੇ ਸਨ।
ਡਰੋਨ ਰਾਹੀਂ ਭੇਜੇ ਜਾ ਰਹੇ ਸਨ ਵਿਸਫੋਟਕ
ਐਨਆਈਏ (NIA) ਨੇ ਅੱਜ ਇਸ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। NIA ਦੀ ਜਾਂਚ ਮੁਤਾਬਕ ਜੰਮੂ-ਕਸ਼ਮੀਰ 'ਚ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਅਕਸਰ ਡਰੋਨਾਂ ਰਾਹੀਂ ਆਈਈਡੀ ਅਤੇ ਵਿਸਫੋਟਕ ਭੇਜੇ ਜਾਂਦੇ ਹਨ। ਸਥਾਨਕ ਪੱਧਰ 'ਤੇ ਵਿਸਫੋਟਕ ਸਮੱਗਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਇਹ ਸਾਹਮਣੇ ਆਇਆ ਹੈ ਕਿ ਹਮਲਿਆਂ ਵਿੱਚ ਮੁੱਖ ਤੌਰ 'ਤੇ ਘੱਟ ਗਿਣਤੀਆਂ ਅਤੇ ਸੁਰੱਖਿਆ ਬਲਾਂ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 77 ਆਈਪੀਐਸ-ਪੀਪੀਐਸ ਅਧਿਕਾਰੀ ਏਧਰੋਂ-ਓਧਰ, ਵੇਖੋ ਪੂਰੀ ਸੂਚੀ