ਸ੍ਰੀਨਗਰ: ਪੁਲਵਾਮਾ ਹਮਲੇ ਦੀ ਜਾਂਚ ਕਰ ਰਹੀ ਐਨਆਈਏ ਨੇ ਵੱਡਾ ਖ਼ੁਲਾਸਾ ਕੀਤਾ ਹੈ। ਜੈਸ਼-ਏ-ਮੁਹੰਮਦ ਦੇ ਫਿਦਾਈਨ ਨੇ ਜਿਸ ਗੱਡੀ ਨਾਲ ਜਵਾਨਾਂ ਦੀ ਬੱਸ ’ਤੇ ਹਮਲਾ ਕੀਤਾ ਸੀ, NIA ਨੇ ਉਸ ਦੀ ਪਛਾਣ ਕਰ ਲਈ ਹੈ। ਇਸ ਕਾਰ ਦਾ ਮਾਲਕ ਵੀ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅੱਤਵਾਦੀ ਸੰਗਠਨ ਜੈਸ਼ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ’ਤੇ ਉਸ ਦੀ ਹਥਿਆਰਾਂ ਨਾਲ ਤਸਵੀਰਾਂ ਵੀ ਸਾਹਮਣੇ ਆਈਆਂ ਸੀ।

NIA ਮੁਤਾਬਕ ਮੌਕੇ ’ਤੇ ਮਿਲੀ ਗੱਡੀ ਦੇ ਮਲਬੇ ਦੀ ਜਾਂਚ ਫੌਰੈਂਸਿਕ ਤੇ ਆਟੋਮੋਬਾਈਲ ਮਾਹਰ ਤੋਂ ਕਰਵਾਈ ਗਈ। ਇਸ ਦੌਰਨ ਇੰਝਣ ਤੇ ਚੇਚਿਜ ਨੰਬਰ ਤੋਂ ਪਤਾ ਲੱਗਾ ਹੈ ਕਿ ਅੱਤਵਾਦੀ ਨੇ ਮਾਰੂਤੀ ਈਕੋ ਕਾਰ ਵਿੱਚ ਵਿਸਫੋਟਕ ਰੱਖ ਕੇ ਉਸ ਨੂੰ CRPF ਦੀ ਬੱਸ ਨਾਲ ਟਕਰਾ ਦਿੱਤਾ।

ਹਮਲੇ ਵਿੱਚ ਇਸਤੇਮਾਲ ਕਾਰ ਦੇ ਮਾਲਕ ਦਾ ਨਾਂ ਸੱਜਾਦ ਭੱਟ ਹੈ। ਉਹ ਅਨੰਤਨਾਗ ਦੇ ਬਿਜਬੇਹਾਰਾ ਦਾ ਰਹਿਣ ਵਾਲਾ ਹੈ। ਦੱਸਿਆ ਜਾਂਦਾ ਹੈ ਕਿ ਉਸ ਨੇ 10 ਦਿਨ ਪਹਿਲਾਂ, ਯਾਨੀ 4 ਫਰਵਰੀ ਨੂੰ ਹੀ ਗੱਡੀ ਖਰੀਦ ਕੇ ਅੱਤਵਾਦੀ ਨੂੰ ਮੁਹੱਈਆ ਕਰਵਾਈ ਸੀ। ਹਮਲੇ ਤੋਂ ਬਾਅਦ ਦਾ ਹੀ ਸੱਜਾਦ ਫਰਾਰ ਹੈ। NIA ਤੋ ਜੰਮੂ-ਕਸ਼ਮੀਰ ਪੁਲਿਸ ਦੀ ਟੀਮ ਨੇ 23 ਫਰਵਰੀ ਨੂੰ ਉਸ ਦੇ ਘਰ ਛਾਪਾ ਮਾਰਿਆ ਸੀ।