ਨਵੀਂ ਦਿੱਲੀ: ਪੁਲਵਾਮਾ ਅੱਤਵਾਦੀ ਹਮਲੇ ਨੂੰ ਅੰਜ਼ਾਮ ਦੇਣ ਲਈ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੇ ਭਤੀਜੇ ਮੁਹੰਮਦ ਉਮਰ ਫਾਰੂਕ ਦੇ ਪਾਕਿਸਤਾਨ ਦੇ ਬੈਂਕ ਖਾਤੇ 'ਚ 10 ਲੱਖ ਰੁਪਏ ਭੇਜੇ ਗਏ ਸੀ। ਪਿਛਲੇ ਸਾਲ ਫਰਵਰੀ ਵਿੱਚ ਹੋਏ ਹਮਲੇ ਵਿੱਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸੀ। ਇਹ ਜਾਣਕਾਰੀ ਐਨਆਈਏ ਨੇ ਆਪਣੀ ਚਾਰਜਸ਼ੀਟ ਵਿੱਚ ਦਿੱਤੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਫਾਰੂਕ ਦੇ ਪਾਕਿਸਤਾਨ ਵਿੱਚ ਅਲਾਇਡ ਬੈਂਕ ਤੇ ਮੇਜਾਨ ਬੈਂਕ ਦੇ ਤਿੰਨ ਖਾਤਿਆਂ ‘ਚ ਹਮਲੇ ਤੋਂ ਕੁਝ ਦਿਨ ਪਹਿਲਾਂ ਉੱਥੇ ਦੀ ਕਰੰਸੀ ਵਿੱਚ 10 ਲੱਖ ਰੁਪਏ ਜਮ੍ਹਾ ਕਰਵਾਏ ਗਏ ਸੀ। ਉਹ ਆਤਮਘਾਤੀ ਹਮਲੇ ਦਾ ਮੁੱਖ ਦੋਸ਼ੀ ਸੀ, ਜੋ ਬਾਅਦ ਵਿਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਈਐਮ ਅੱਤਵਾਦੀ ਸਮੂਹ ਦੀ ਚੋਟੀ ਦੀ ਲੀਡਰਸ਼ਿਪ ਨੇ ਜਨਵਰੀ ਤੋਂ ਫਰਵਰੀ 2019 ਦਰਮਿਆਨ ਪੈਸੇ ਜਮ੍ਹਾਂ ਕਰਵਾਏ ਸੀ। ਮੰਗਲਵਾਰ ਨੂੰ ਜੰਮੂ ਦੀ ਵਿਸ਼ੇਸ਼ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿੱਚ ਐਨਆਈਏ ਨੇ ਕਿਹਾ ਕਿ ਅੱਤਵਾਦੀਆਂ ਨੇ ਵਿਸਫੋਟਕ ਤੇ ਮਾਰੂਤੀ ਈਕੋ ਕਾਰ ਨੂੰ ਹਮਲੇ ਵਿੱਚ ਇਸਤੇਮਾਲ ਕਰਨ ਲਈ ਖਰੀਦਣ ਲਈ ਲਗਪਗ ਛੇ ਲੱਖ ਰੁਪਏ ਖਰਚ ਕੀਤੇ ਸੀ।
ਉਨ੍ਹਾਂ ਕਿਹਾ ਕਿ ਪੈਸੇ ਦਾ ਵੱਡਾ ਹਿੱਸਾ ਅਮੋਨੀਅਮ ਨਾਈਟ੍ਰੇਟ ਸਮੇਤ ਤਕਰੀਬਨ 200 ਕਿਲੋਗ੍ਰਾਮ ਵਿਸਫੋਟਕ ਖਰੀਦਣ ਲਈ ਵਰਤਿਆ ਗਿਆ ਸੀ ਤੇ ਆਈਈਡੀ ਨਾਲ ਲੱਗੀ ਕਾਰ 14 ਫਰਵਰੀ 2019 ਨੂੰ ਸ੍ਰੀਨਗਰ ਵਿੱਚ ਸੀਆਰਪੀਐਫ ਦੇ ਕਾਫਲੇ ਨਾਲ ਟਕਰਾ ਗਈ।
ਦੱਸ ਦਈਏ ਕਿ ਪਿਛਲੇ ਸਾਲ ਹੋਏ ਪੁਲਵਾਮਾ ਅੱਤਵਾਦੀ ਹਮਲੇ ਦੇ ਮਾਮਲੇ ਵਿੱਚ ਜੰਮੂ ਦੀ ਵਿਸ਼ੇਸ਼ ਐਨਆਈਏ ਅਦਾਲਤ ਵਿੱਚ 19 ਦੋਸ਼ੀਆਂ ਖਿਲਾਫ 13,800 ਪੰਨਿਆਂ ਦਾ ਚਾਰਜਸ਼ੀਟ ਦਾਇਰ ਕੀਤੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਪੁਲਵਾਮਾ ਧਮਾਕੇ ਤੋਂ ਪਹਿਲਾਂ ਜੇਈਐਮ ਕਮਾਂਡਰ ਦੇ ਬੈਂਕ ਖਾਤੇ 'ਚ ਭੇਜੀ ਗਈ ਸੀ ਰਕਮ: ਐਨਆਈਏ
ਏਬੀਪੀ ਸਾਂਝਾ
Updated at:
27 Aug 2020 04:49 PM (IST)
ਰਾਸ਼ਟਰੀ ਜਾਂਚ ਏਜੰਸੀ ਦਾ ਕਹਿਣਾ ਹੈ ਕਿ ਪੁਲਵਾਮਾ ਹਮਲੇ ਤੋਂ ਪਹਿਲਾਂ ਮੁਹੰਮਦ ਉਮਰ ਫਾਰੂਕ ਦੇ ਖਾਤੇ ਵਿੱਚ 10 ਲੱਖ ਰੁਪਏ ਭੇਜੇ ਗਏ ਸੀ। ਮੁਹੰਮਦ ਉਮਰ ਫਾਰੂਕ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦਾ ਭਤੀਜਾ ਹੈ।
ਪੁਰਾਣੀ ਤਸਵੀਰ
- - - - - - - - - Advertisement - - - - - - - - -