NIA Raid On PFI : ਕੇਂਦਰੀ ਏਜੰਸੀਆਂ ਦੀ ਕਾਰਵਾਈ ਦੇ ਖਿਲਾਫ ਆਪਣਾ ਤਿੱਖਾ ਵਿਰੋਧ ਪ੍ਰਗਟ ਕਰਦੇ ਹੋਏ ਪਾਪੂਲਰ ਫਰੰਟ ਆਫ ਇੰਡੀਆ (PFI) ਨੇ ਕੇਰਲ ਵਿੱਚ ਸਵੇਰ ਤੋਂ ਸ਼ਾਮ ਤੱਕ ਹੜਤਾਲ ਦਾ ਸੱਦਾ ਦਿੱਤਾ ਹੈ। ਪੀਐਫਆਈ ਕਾਰਕੁਨਾਂ ਨੇ ਐਨਆਈਏ ਦੀ ਅਗਵਾਈ ਹੇਠ ਵੱਖ-ਵੱਖ ਏਜੰਸੀਆਂ ਦੁਆਰਾ ਉਨ੍ਹਾਂ ਦੇ ਦਫ਼ਤਰਾਂ, ਨੇਤਾਵਾਂ ਦੇ ਘਰਾਂ ਅਤੇ ਹੋਰ ਅਹਾਤਿਆਂ 'ਤੇ ਛਾਪੇਮਾਰੀ ਦੇ ਵਿਰੋਧ ਵਿੱਚ ਵੀਰਵਾਰ ਨੂੰ ਕੇਰਲ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਇਹ ਛਾਪੇ ਪੀ.ਐੱਫ.ਆਈ. ਵੱਲੋਂ ਦੇਸ਼ 'ਚ ਅੱਤਵਾਦੀ ਗਤੀਵਿਧੀਆਂ ਨੂੰ ਕਥਿਤ ਸਮਰਥਨ ਦੇਣ ਦੇ ਸਬੰਧ 'ਚ ਮਾਰੇ ਗਏ ਸਨ।



 ਕੇਂਦਰ ਸਰਕਾਰ ਨੂੰ ਕਿਹਾ ਫਾਸੀਵਾਦੀ ਸਰਕਾਰ

ਪੀਐਫਆਈ ਦੇ ਇੱਕ ਮੈਂਬਰ ਨੇ ਕਿਹਾ ਕਿ ਇਸਦੀ ਰਾਜ ਕਮੇਟੀ ਨੇ ਪਾਇਆ ਕਿ ਸੰਗਠਨ ਦੇ ਨੇਤਾਵਾਂ ਦੀ ਗ੍ਰਿਫਤਾਰੀ "ਰਾਜ-ਪ੍ਰਯੋਜਿਤ ਅੱਤਵਾਦ" ਦਾ ਹਿੱਸਾ ਸੀ। ਪੀਐਫਆਈ ਦੇ ਸੂਬਾ ਜਨਰਲ ਸਕੱਤਰ ਏ ਅਬਦੁਲ ਸਥਾਰ ਨੇ ਕਿਹਾ, "ਰਾਸ਼ਟਰੀ ਸਵੈਮ ਸੇਵਕ ਸੰਘ (ਆਰਐਸਐਸ) ਦੁਆਰਾ ਨਿਯੰਤਰਿਤ ਫਾਸੀਵਾਦੀ ਸਰਕਾਰ ਦੁਆਰਾ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿਰੁੱਧ 23 ਸਤੰਬਰ ਨੂੰ ਰਾਜ ਵਿੱਚ ਹੜਤਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹੜਤਾਲ ਸਵੇਰੇ 6 ਵਜੇ ਤੋਂ ਸ਼ੁਰੂ ਹੋਵੇਗੀ, ਜੋ ਸ਼ਾਮ 6 ਵਜੇ ਤੱਕ ਚੱਲੇਗੀ।

ਕੇਰਲ 'ਚ ਵੀਰਵਾਰ ਨੂੰ ਵੀ ਹੋਇਆ ਪ੍ਰਦਰਸ਼ਨ 

ਇਸ ਤੋਂ ਪਹਿਲਾਂ ਵੀਰਵਾਰ ਸਵੇਰੇ ਜਿਵੇਂ ਹੀ ਦੇਸ਼ ਭਰ ਵਿੱਚ ਮੌਜੂਦ ਐਫਆਈਐਫਆਈ ਵਰਕਰਾਂ ਦੇ ਟਿਕਾਣਿਆਂ ’ਤੇ ਐਨਆਈਏ ਅਤੇ ਹੋਰ ਖੁਫ਼ੀਆ ਏਜੰਸੀਆਂ ਵੱਲੋਂ ਛਾਪੇ ਮਾਰਨ ਦੀ ਖ਼ਬਰ ਆਈ ਤਾਂ ਪੀਐਫਆਈ ਦੇ ਕਾਰਕੁਨਾਂ ਨੇ ਉਨ੍ਹਾਂ ਥਾਵਾਂ ਵੱਲ ਮਾਰਚ ਕੀਤਾ ,ਜਿੱਥੇ ਛਾਪੇਮਾਰੀ ਕੀਤੀ ਗਈ ਸੀ ਅਤੇ ਕੇਂਦਰ ਸਰਕਾਰ ਅਤੇ ਜਾਂਚ ਏਜੰਸੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪੀਐਫਆਈ ਦੇ ਇੱਕ ਸੂਤਰ ਨੇ ਇੱਥੇ ਦੱਸਿਆ ਕਿ ਤਿਰੂਵਨੰਤਪੁਰਮ, ਕੋਲਮ, ਕੋਟਾਯਮ, ਏਰਨਾਕੁਲਮ ਅਤੇ ਤ੍ਰਿਸ਼ੂਰ ਸਮੇਤ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਦਰਸ਼ਨ ਹੋਏ। 

 

ਸੂਤਰ ਨੇ ਕਿਹਾ, "ਇਹ ਛਾਪੇ ਮੁੱਖ ਤੌਰ 'ਤੇ (PFI) ਰਾਜ ਅਤੇ ਜ਼ਿਲ੍ਹਾ ਕਮੇਟੀਆਂ ਦੇ ਦਫਤਰਾਂ ਅਤੇ ਇਸ ਦੇ ਅਹੁਦੇਦਾਰਾਂ ਦੇ ਘਰਾਂ 'ਤੇ ਮਾਰੇ ਗਏ ਸਨ। ਹਾਲਾਂਕਿ ਸ਼ੁਰੂਆਤ 'ਚ ਅਸੀਂ ਸੋਚਿਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਕੀਤੀ ਹੈ ਪਰ ਬਾਅਦ 'ਚ ਸਾਨੂੰ ਪਤਾ ਲੱਗਾ ਕਿ ਇਹ ਕਾਰਵਾਈ ਈਡੀ ਵੱਲੋਂ ਨਹੀਂ, ਸਗੋਂ ਐਨਆਈਏ ਅਤੇ ਉਸ ਦੇ ਨਾਲ ਮੌਜੂਦ ਹੋਰ ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ।