ਜੰਮੂ: ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਅੱਜ ਜੰਮੂ-ਕਸ਼ਮੀਰ ਵਿੱਚ 40 ਥਾਵਾਂ ’ਤੇ ਛਾਪੇ ਮਾਰੇ ਗਏ। ਏਜੰਸੀ ਦੇ ਸੂਤਰਾਂ ਦਾ ਦਾਅਵਾ ਹੈ ਕਿ ਦਹਿਸ਼ਤਗਰਦਾਂ ਨੂੰ ਚੋਰੀ-ਛਿਪੇ ਧਨ ਦੀ ਮਦਦ ਦੇਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।
ਐਨਆਈਏ (NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ) ਦੀ ਟੀਮ ਨੇ ਐਤਵਾਰ ਸਵੇਰੇ ਅਨੰਤਨਾਗ ਜ਼ਿਲ੍ਹੇ ਵਿੱਚ ਛਾਪਾ ਮਾਰਿਆ। ਮਿਲੀ ਜਾਣਕਾਰੀ ਅਨੁਸਾਰ ਰਾਜ ਦੇ 40 ਸਥਾਨਾਂ 'ਤੇ ਐਨਆਈਏ (National Investigation Agency) ਦੇ ਛਾਪੇ ਚੱਲ ਰਹੇ ਹਨ। ਪੁਲਿਸ ਤੋਂ ਇਲਾਵਾ ਇਸ ਵਿੱਚ ਸੀਆਰਪੀਐਫ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।
ਰਾਸ਼ਟਰੀ ਸੁਰੱਖਿਆ ਏਜੰਸੀ (ਐਨਆਈਏ) ਨੇ ਐਤਵਾਰ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਕਸ਼ਮੀਰ ਦੇ 40 ਟਿਕਾਣਿਆਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਵਿੱਚ ਸ਼੍ਰੀਨਗਰ, ਗੰਦਰਬਲ, ਇੱਛਾਬਲ, ਸ਼ੋਪੀਆਂ, ਬਾਂਦੀਪੇਰਾ, ਰਾਮਬਨ, ਡੋਡਾ, ਕਿਸ਼ਤਵਾੜ, ਰਾਜੌਰੀ ਤੇ ਹੋਰ ਜ਼ਿਲ੍ਹੇ ਸ਼ਾਮਲ ਹਨ। ਐਨਆਈਏ ਦਾ ਇਹ ਛਾਪਾ ਦਹਿਸ਼ਤ ਫੰਡਿੰਗ ਸਮੇਤ ਕੁਝ ਨਵੇਂ ਮਾਮਲਿਆਂ ਦੇ ਸਬੰਧ ਵਿੱਚ ਹੈ।
ਇਨ੍ਹਾਂ ਛਾਪੇਮਾਰੀਆਂ ਲਈ ਜੰਮੂ-ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦਾ ਸਹਿਯੋਗ ਵੀ ਲਿਆ ਗਿਆ ਹੈ ਤਾਂ ਜੋ ਛਾਪੇਮਾਰੀ ਦੌਰਾਨ ਐਨਆਈਏ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਐਨਆਈਏ ਵੱਲੋਂ ਜਮਾਤ-ਏ-ਇਸਲਾਮੀ ਸੰਗਠਨ ਦੇ ਮੈਂਬਰਾਂ ਦੇ ਘਰਾਂ 'ਤੇ ਵੀ ਛਾਪੇਮਾਰੀ ਜਾਰੀ ਹੈ।
ਸਾਲ 2019 ਵਿੱਚ ਕੇਂਦਰ ਸਰਕਾਰ ਨੇ ਜਮਾਤ-ਏ-ਇਸਲਾਮੀ ਸੰਗਠਨ 'ਤੇ ਪਾਬੰਦੀ ਲਗਾਈ ਸੀ। ਐਨਆਈਏ ਦੇ ਇੱਕ ਅਧਿਕਾਰੀ ਅਨੁਸਾਰ, ਸ਼੍ਰੀਨਗਰ ਦੇ ਨੌਗਾਮ ਵਿੱਚ ਰਹਿਣ ਵਾਲੇ ਫਲ੍ਹਾ-ਏ-ਆਮ ਟਰੱਸਟ ਦੇ ਮੈਂਬਰਾਂ ਦੇ ਘਰਾਂ ਉੱਤੇ ਵੀ ਛਾਪੇਮਾਰੀ ਜਾਰੀ ਹੈ।
ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ਵਿੱਚ ਐਨਆਈਏ ਨੇ ਕਸ਼ਮੀਰ ਵਿੱਚ ਛਾਪੇਮਾਰੀ ਕੀਤੀ ਸੀ। ਐਨਆਈਏ ਦੀ ਟੀਮ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਦੋ ਥਾਵਾਂ ’ਤੇ ਛਾਪੇ ਮਾਰੇ ਅਤੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਇਸ ਤੋਂ ਪਹਿਲਾਂ ਪਿਛਲੇ ਐਤਵਾਰ ਨੂੰ ਛਾਪੇਮਾਰੀ ਦੌਰਾਨ ਟੀਮ ਨੇ ਪੰਜ ਲੋਕਾਂ ਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਸੀ।
ਐਨਆਈਏ ਦੀ ਟੀਮ ਨੇ ਜੰਮੂ -ਕਸ਼ਮੀਰ ਪੁਲਿਸ ਅਤੇ ਸੀਆਰਪੀਐਫ ਦੇ ਸਹਿਯੋਗ ਨਾਲ ਸੋਫੀ ਮੁਹੱਲਾ ਇੱਛਾਬਲ ਦੇ ਵਾਸੀ ਆਕੀਬ ਅਹਿਮਦ ਸੋਫੀ ਉਰਫ ਨਦੀਮ ਅਤੇ ਮੁਹੰਮਦ ਆਰਿਫ ਸੋਫੀ ਪੁੱਤਰ ਗੁਲਾਮ ਨਬੀ ਸੋਫੀ ਨੂੰ ਪੁੱਛਗਿੱਛ ਲਈ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕੀਤਾ ਹੈ।
ਟੀਮ ਨੇ ਸਰਕਾਰੀ ਮੈਡੀਕਲ ਕਾਲਜ ਗਾਂਜੀਵਰਾ ਦੇ ਲੜਕਿਆਂ ਦੇ ਹੋਸਟਲ ਦੇ ਸਾਹਮਣੇ ਸਥਿਤ ਜੀਓਗ੍ਰਾਫਿਕ ਪ੍ਰਿੰਟਿੰਗ ਪ੍ਰੈਸ 'ਤੇ ਵੀ ਛਾਪਾ ਮਾਰਿਆ ਤੇ ਆਰਿਫ ਹੁਸੈਨ ਕਾਦਰੀ ਪੁੱਤਰ ਪੀਰਜ਼ਾਦਾ ਤਾਹਿਰ ਵਾਸੀ ਖਵਾਜਾ ਮੀਰ ਅਲੀ ਸਾਹਿਬ, ਵਾਸੀ ਚੀਨੀ ਚੌਕ ਅਨੰਤਨਾਗ ਨੂੰ ਗ੍ਰਿਫਤਾਰ ਕੀਤਾ। ਇਸ ਦੌਰਾਨ ਐਨਆਈਏ ਟੀਮ ਵੱਲੋਂ ਨੌਜਵਾਨਾਂ ਤੋਂ ਇੱਕ ਲੈਪਟੌਪ ਤੇ ਹੋਰ ਦਸਤਾਵੇਜ਼ ਜ਼ਬਤ ਕਰ ਲਏ ਗਏ।
Election Results 2024
(Source: ECI/ABP News/ABP Majha)
ਜੰਮੂ–ਕਸ਼ਮੀਰ ’ਚ ਦਹਿਸ਼ਤਗਰਦਾਂ ਦੀ ਮਦਦ ਕਰਨ ਵਾਲਿਆਂ ’ਤੇ NIA ਵੱਲੋਂ 40 ਥਾਵਾਂ ’ਤੇ ਛਾਪੇ
ਏਬੀਪੀ ਸਾਂਝਾ
Updated at:
08 Aug 2021 11:02 AM (IST)
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਵੱਲੋਂ ਅੱਜ ਜੰਮੂ-ਕਸ਼ਮੀਰ ਵਿੱਚ 40 ਥਾਵਾਂ ’ਤੇ ਛਾਪੇ ਮਾਰੇ ਗਏ। ਏਜੰਸੀ ਦੇ ਸੂਤਰਾਂ ਦਾ ਦਾਅਵਾ ਹੈ ਕਿ ਦਹਿਸ਼ਤਗਰਦਾਂ ਨੂੰ ਚੋਰੀ-ਛਿਪੇ ਧਨ ਦੀ ਮਦਦ ਦੇਣ ਦੇ ਮਾਮਲੇ ਵਿੱਚ ਇਹ ਕਾਰਵਾਈ ਕੀਤੀ ਗਈ ਹੈ।
ਸੰਕੇਤਕ ਤਸਵੀਰ
NEXT
PREV
Published at:
08 Aug 2021 11:02 AM (IST)
- - - - - - - - - Advertisement - - - - - - - - -