ਨਵੀਂ ਦਿੱਲੀ: ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਐਨਆਈਏ ਦੇ ਤਿੰਨ ਅਧਿਕਾਰੀਆਂ ‘ਤੇ ਟੈਰਰ ਫੰਡਿੰਗ ਮਾਮਲੇ ‘ਚ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ। ਤਿੰਨਾਂ ਅਧਿਕਾਰੀਆਂ ਨੇ ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਅੱਤਵਾਦੀ ਤੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਹਾਫਿਸ ਸਈਦ ਦੀ ਟੈਰਰ ਫੰਡਿੰਗ ਮਾਮਲੇ ‘ਚ ਰਿਸ਼ਵਤ ਮੰਗੀ ਸੀ।
ਵੱਡੀ ਗੱਲ ਇਹ ਹੈ ਕਿ ਰਿਸ਼ਵਤ ਮੰਗਣ ਵਾਲੇ ਤਿੰਨ ਅਧਿਕਾਰੀਆਂ ‘ਚ ਐਨਆਈਏ ਦੇ ਐਸਪੀ ਵੀ ਸ਼ਾਮਲ ਹਨ। ਉਧਰ, ਇਸ ‘ਚ ਇੱਕ ਅਧਿਕਾਰੀ ਸਮਝੌਤਾ ਬਲਾਸਟ ਮਾਮਲੇ ‘ਚ ਵੀ ਸ਼ਾਮਲ ਰਿਹਾ ਹੈ। ਐਨਆਈਏ ਨੇ ਵੀ ਮੰਨ ਲਿਆ ਹੈ ਕਿ ਅਜਿਹੀ ਸ਼ਿਕਾਇਤ ਐਨਆਈਏ ਨੂੰ ਮਿਲੀ ਹੈ। ਤਿੰਨ ਅਧਿਕਾਰੀਆਂ ਨੂੰ ਐਨਆਈਏ ਤੋਂ ਬਾਹਰ ਭੇਜ ਦਿੱਤਾ ਹੈ। ਮਾਮਲੇ ਦੀ ਜਾਂਚ ਡੀਆਈਜੀ ਪੱਧਰ ਦੇ ਅਧਿਕਾਰੀ ਤੋਂ ਕਰਵਾਈ ਜਾ ਰਹੀ ਹੈ।
ਐਨਾਈਏ ਪਾਕਿਸਤਾਨ ਨਾਲ ਜੁੜੇ ਅੱਤਵਾਦੀ ਸੰਗਠਨ ਫਲਾਹ-ਏ-ਇਨਸਾਨੀਅਤ ਫਾਊਂਡੇਸ਼ਨ ਤੋਂ ਭਾਰਤ ‘ਚ ਫੰਡਿੰਗ ਨੂੰ ਲੈ ਕੇ ਜਾਂਚ ਕਰ ਰਹੀ ਹੈ। ਐਫਆਈਐਫ ਦਾ ਸਬੰਧ ਹਾਫਿਜ ਸਈਦ ਦੇ ਅੱਤਵਾਦੀ ਸੰਗਠਨ ਨਾਲ ਹੈ। ਐਨਆਈ ਨੂੰ ਗ੍ਰਿਫ਼ਤਾਰ ਮੁਹੰਮਦ ਸਲਮਾਨ ਤੋਂ ਪੁੱਛਗਿੱਛ ‘ਚ ਪਤਾ ਲੱਗਿਆ ਸੀ ਕਿ ਹਰਿਆਣਾ ਤੇ ਰਾਜਸਥਾਨ ਦੇ ਕੁਝ ਮਦਰੱਸਿਆਂ ਲਈ ਪਾਕਿਸਤਾਨ ਤੋਂ ਪੈਸੇ ਆਏ ਸੀ।
ਐਨਆਈਏ ਮੁਤਾਬਕ ਵਿਦੇਸ਼ਾਂ ‘ਚ ਐਫਆਈਐਫ ਦੇ ਮੈਂਬਰਾਂ ਤੋਂ ਦਿੱਲੀ ਦੇ ਕਈ ਲੋਕਾਂ ਨੇ ਪੈਸੇ ਲਏ। ਇਨ੍ਹਾਂ ਪੈਸਿਆਂ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਲਈ ਕੀਤਾ।
ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ 'ਚ ਭ੍ਰਿਸ਼ਟਾਚਾਰ, ਟੈਰਰ ਫੰਡਿੰਗ ਕੇਸ 'ਚ ਮੰਗੀ ਕਰੋੜਾਂ ਦੀ ਰਿਸ਼ਵਤ
ਏਬੀਪੀ ਸਾਂਝਾ
Updated at:
20 Aug 2019 01:10 PM (IST)
ਨੈਸ਼ਨਲ ਇੰਵੈਸਟੀਗੇਸ਼ਨ ਏਜੰਸੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਐਨਆਈਏ ਦੇ ਤਿੰਨ ਅਧਿਕਾਰੀਆਂ ‘ਤੇ ਟੈਰਰ ਫੰਡਿੰਗ ਮਾਮਲੇ ‘ਚ ਰਿਸ਼ਵਤ ਮੰਗਣ ਦੇ ਇਲਜ਼ਾਮ ਲੱਗੇ ਹਨ। ਤਿੰਨਾਂ ਅਧਿਕਾਰੀਆਂ ਨੇ ਪਾਕਿਸਤਾਨ ‘ਚ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ ਦੇ ਅੱਤਵਾਦੀ ਤੇ ਮੁੰਬਈ ਹਮਲੇ ਦੇ ਮਾਸਟਰ ਮਾਇੰਡ ਹਾਫਿਸ ਸਈਦ ਦੀ ਟੈਰਰ ਫੰਡਿੰਗ ਮਾਮਲੇ ‘ਚ ਰਿਸ਼ਵਤ ਮੰਗੀ ਸੀ।
- - - - - - - - - Advertisement - - - - - - - - -