ਚੰਡੀਗੜ੍ਹ: ਹਿਮਾਚਲ ਸਰਕਾਰ ਵੱਲੋਂ ਬਣਾਇਆ ਗਿਆ ਕੁੱਲੂ ‘ਚ ਬਿਆਸ ਨਦੀ ਦਾ ਪੁਲ ਬਾਰਸ਼ ਦੇ ਪਾਣੀ ਅੱਗੇ ਟਿਕ ਨਹੀਂ ਸਕਿਆ। ਪੰਜ ਮਹੀਨੇ ਪਹਿਲਾਂ ਕਰੋੜਾਂ ਦੀ ਲਾਗਤ ਨਾਲ ਬਣਿਆ ਪੁਲ ਨਦੀ ਦੇ ਤੇਜ਼ ਪਾਣੀ ਦੀ ਚਪੇਟ ‘ਚ ਆ ਗਿਆ। ਇਸ ਦਾ ਅੱਧਾ ਹਿੱਸਾ ਪਾਣੀ ਨਾਲ ਹੀ ਵਹਿ ਗਿਆ।

ਸੂਬਾ ਸਰਕਾਰ ਨੇ ਇਸ ਪੁਲ ਦਾ ਉਦਘਾਟਨ ਇਸੇ ਸਾਲ ਅਪਰੈਲ ਮਹੀਨੇ ‘ਚ ਕੀਤਾ ਸੀ। ਇਸ ਦੇ ਨਿਰਮਾਣ ‘ਤੇ ਦੋ ਕਰੋੜ ਰੁਪਏ ਖ਼ਰਚ ਕੀਤੇ ਗਏ ਸੀ। ਸਰਕਾਰ ਵੱਲੋਂ ਇਸ ਪੁਲ ਦੀ ਉਸਾਰੀ ਦਾ ਮਸਕਦ ਸੈਲਾਨੀਆਂ ਨੂੰ ਟ੍ਰੈਫਿਕ ਦੀਆਂ ਲੰਬੀਆਂ ਲਾਈਨਾਂ ਤੋਂ ਨਿਜਾਤ ਦੇਣਾ ਸੀ।


ਪੁਲ ਕੁੱਲੂ ਸ਼ਹਿਰ ਨੂੰ ਬਾਈਪਾਸ ਨਾਲ ਜੋੜਦਾ ਸੀ ਤਾਂ ਜੋ ਸ਼ਹਿਰ ਦਾ ਟ੍ਰੈਫਿਕ ਬਾਈਪਾਸ ‘ਤੇ ਡਾਈਵਰਟ ਕੀਤਾ ਜਾ ਸਕੇ। ਸਰਕਾਰ ਨੇ ਪੁਲ ਹੜ੍ਹ ਨੂੰ ਧਿਆਨ ‘ਚ ਰੱਖਦੇ ਹੋਏ ਇਸ ਦਾ ਨਿਰਮਾਣ ਨਹੀਂ ਕਰਵਾਇਆ। ਇਸ ਕਰਕੇ ਪੁਲ ਦਾ ਇੱਕ ਹਿੱਸਾ ਬਾਰਸ਼ ਦੇ ਤੇਜ਼ ਪਾਣੀ ਨਾਲ ਹੀ ਹੜ੍ਹ ਗਿਆ।