ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 75ਵੀਂ ਜਯੰਤੀ ਹੈ। 40 ਸਾਲ ਦੀ ਉਮਰ ‘ਚ ਭਾਰਤ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਬਣਨ ਵਾਲੇ ਰਾਜੀਵ ਗਾਂਧੀ ਨੇ ਆਪਣੀ ਮਾਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਦੀ ਸੰਭਾਲੀ ਸੀ। ਬੇਸ਼ੱਕ ਰਾਜੀਵ ਗਾਂਧੀ ਦਾ ਅੰਤ ਵੀ ਰਾਜਨੀਤੀ ‘ਚ ਆਉਣ ਤੋਂ ਬਾਅਦ ਦੁਖਦ ਹੀ ਹੋਇਆ। ਉਨ੍ਹਾਂ ਦੀ 21 ਮਈ 1991 ਦੀ ਰਾਤ 10:21 ਵਜੇ ਤਮਿਲਨਾਡੁ ਡੇ ਸ਼੍ਰੀਪੇਰੰਬਦੂਰ ‘ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਰਾਜੀਵ ਗਾਂਧੀ ਦਾ ਜਨਮ 20 ਅਗਸਤ 1944 ਨੂੰ ਮੁੰਬਈ ‘ਚ ਹੋਇਆ। ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਰਾਜੀਵ ਗਾਂਧੀ ਦੇ ਨਾਨਾ ਸੀ। ਰਾਜੀਵ ਗਾਂਧੀ ਦਾ ਬਚਪਨ ਦਿੱਲੀ ‘ਚ ਗੁਜ਼ਰਿਆ ਅਤੇ ਕੁਝ ਸਮੇਂ ਦੇ ਲਈ ਉਨ੍ਹਾਂ ਦੀ ਸਿਖੀਆ ਦੇਹਰਾਦੂਨ ਦੇ ਵੇਲਹਮ ਸਕੂਲ ‘ਚ ਹੋਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਨ ਸਕੂਲ ‘ਚ ਭੇਜਿਆ ਗਿਆ। ਸਕੂਲੀ ਸਿਖੀਆ ਤੋਂ ਬਾਅਦ ਰਾਜੀਬ ਗਾਂਧੀ ਅੱਗੇ ਦੀ ਪੜਾਈ ਲਈ ਕੈਂਬ੍ਰਿਜ ਦੇ ਟ੍ਰਿਨੀਟੀ ਕਾਲਜ ਗਏ। ਟ੍ਰਿਨੀਟੀ ਕਾਲੇਜ ਨੂੰ ਅਲਵਿਦਾ ਕਹਿ ਉਨ੍ਹਾਂ ਨੇ ਇੰਪੀਰਿਅਲ ਕਾਲੇਜ ਤੋਂ ਮਕੈਨਿਕਲ ਇੰਜੀਨੀਅਰਿੰਗ ਕੀਤੀ।
ਜਿਸ ਸਮੇਂ ਉਹ ਕੈਂਬ੍ਰਿਜ ਸਕੂਲ ‘ਚ ਪੜਾਈ ਕਰ ਰਹੇ ਸੀ ਉਸ ਸਮੇਂ ਉਨ੍ਹਾਂ ਦੀ ਮੁਲਾਕਾਤ ਸੋਨੀਆ ਗਾਂਧੀ ਨਾਲ ਹੋਈ ਜੋ ਇਤਾਲਵੀ ਮੂਲ ਦੀ ਵਿਿਦਆਰਥੀ ਸੀ ਅਤੇ ਕੈਂਬ੍ਰਿਜ ‘ਚ ਅੰਗਰੇਜੀ ਦੀ ਪੜਾਈ ਕਰ ਰਹੀ ਸੀ ਦੇਨਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਆਪਣੇ ਘਰਦਿਆਂ ਨਾਲ ਗੱਲ ਕੀਤੀ ਅਤੇ ਫੇਰ ਦੋਵਾਂ ਨੇ 1968 ‘ਚ ਵਿਆਹ ਕੀਤਾ। ਸੋਨੀਆ ਅਤੇ ਰਾਜੀਵ ਦੇ ਦੋ ਬੱਚੇ ਹਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ।
ਰਾਜਨੀਤੀ ‘ਚ ਦਿਲਚਸਪੀ ਨਾ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਰਾਜਨੀਤੀ ‘ਚ ਆਉਣਾ ਪਿਆ। ਜਦੋਂ 1980 ‘ਚ ਸੰਜੇ ਗਾਂਧੀ ਦੀ ਵਿਮਾਨ ਹਾਦਸੇ ‘ਚ ਮੌਤ ਹੋ ਗਈ ਤਾਂ ਰਾਜੀਵ ਗਾਂਧੀ ਲਈ ਹਲਾਤ ਬਦਲ ਗਏ।ਕਾਂਗਰਸ ਸਮਰਥਕਾਂ ਅਤੇ ਹੋਰ ਰਾਜਨੀਤੀਕ ਲੋਕਾਂ ਨੇ ਉਨ੍ਹਾਂ ‘ਤੇ ਇੰਦਰਾ ਗਾਂਧੀ ਦਾ ਸਾਥ ਦੇਣ ਲਈ ਦਬਾਅ ਪਾਇਆ। ਜਿਸ ਤੋਂ ਬਾਅਦ ਉਨ੍ਹਾਂ ਨੇ ਸੰਜੇ ਗਾਂਧੀ ਦੀ ਅਮੇਠੀ ਸੰਸਦੀ ਖੇਤਰ ਤੋਂ ਪਹਿਲਾਂ ਵਾ ਜਿਮਣੀ ਚੋਣ ਲੜ੍ਹ ਪਹਿਲੀ ਵਾਰ ਸੰਸਦ ਮੈਂਬਰ ਬਣੇ। 1981 ‘ਚ ਉਨ੍ਹਾਂ ਨੂੰ ਯੁਵਾ ਕਾਂਗਰਸ ਦਾ ਪ੍ਰਧਾਨ ਵੀ ਬਣਾਇਆ ਗਿਆ।
ਇਸ ਤੋਂ ਬਾਅਦ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਵੀ ਕਤਲ ਕਰ ਦਿੱਤਾ ਗਿਆ ਅਤੇ ਰਾਜੀਵ ਨੇ ਕਾਂਗਰਸ ਦੀ ਪੂਰੀ ਕਮਾਨ ਆਪਣੇ ਹੱਥਾਂ ‘ਚ ਲੈ ਲਈ। ਉਹ 40 ਸਾਲ ਦੀ ਉਮਰ ‘ਚ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਦੇਸ਼ ਦੇ ਯੁਵਾ ਪ੍ਰਧਾਨ ਮੰਤਰੀ ਬਣੇ। 31 ਅਕਤੁਬਰ 1984 ਤੋਂ ਇੱਕ ਦਸੰਬਰ 1989 ਤਕ ਉਹ ਦੇਸ਼ ਦੇ ਪ੍ਰਧਾਨ ਮੰਤਰੀ ਰਹੇ।
ਹੁਣ ਤੁਹਾਨੂੰ ਰਾਜੀਬ ਗਾਂਧੀ ਦੱਸਦੇ ਹਾਂ ਕਿ ਰਾਜੀਵ ਗਾਂਧੀ ਨੂੰ ਕਿਹੜੀਆਂ ਚੀਜ਼ਾਂ ਲਈ ਯਾਦ ਰਖਿਆ ਜਾਵੇਗਾ।
1. ਰਾਜੀਵ ਗਾਂਧੀ ਹੀ ਸੀ ਜਿਨ੍ਹਾਂ ਨੇ ਭਾਰਤ ‘ਚ ਦੂਰਸੰਚਾਰ ਕ੍ਰਾਂਤੀ ਲਿਆਂਦੀ। ਅੱਜ ਜੇਕਰ ਡਿਜੀਟਲ ਇੰਡੀਆ ‘ਤੇ ਚਰਚਾ ਹੁੰਦੀ ਹੈ ਤਾਂ ਉਸ ਦਾ ਸੰਕਲਪ ਉਹ ਰਾਜੀਵ ਗਾਂਧੀ ਆਪਣੇ ਜਮਾਨੇ ‘ਚ ਕਰ ਚੁੱਕੇ ਸੀ। ਉਨ੍ਹਾਂ ਨੇ ਡਿਜੀਟਲ ਇੰਡੀਆ ਦਾ ਆਰਕਿਟੇਕਟ ਅਤੇ ਸੂਚਨਾ ਤਕਨੀਕ ਅਤੇ ਦੂਰਸੰਚਾਰ ਕ੍ਰਾਂਤੀ ਦਾ ਜਨਕ ਕਿਹਾ ਜਾਂਦਾ ਹੈ।
2. ਪਹਿਲੇ ਦੇਸ਼ ‘ਚ ਵੋਟ ਦੇਣ ਦੀ ਉਮਰ ਸੀਮਾ 21 ਸਾਲ ਸੀ। ਪਰ ਰਾਜੀਵ ਗਾਂਧੀ ਨੇ 1989 ਦੇ ਸੰਵਿਧਾਨ ‘ਦੇ 61ਵੇਂ ਸ਼ੋਧ ਰਾਹੀਂ ਵੋਟ ਦੇਣ ਦੀ ਉਮਰ ਸੀਮਾ ਨੂੰ ਘੱਟਾ ਕੇ 18 ਸਾਲ ਕੀਤਾ।
3. ਦੇਸ਼ ‘ਚ ਪਹਿਲਾ ਕੰਪਿਊਟਰ ਆਮ ਜਨਤਾ ਦੀ ਪਹੁੰਚ ਤੋਂ ਪਰੇ ਸੀ। ਜਿਸ ਨੂੰ ਰਾਜੀਵ ਗਾਂਧੀ ਨੇ ਆਪਣੇ ਦੋਸਤ ਸੈਮ ਪਿਤ੍ਰੋਦਾ ਨਾਲ ਮਿਲਕੇ ਦੇਸ਼ ਦੇ ਕੰਪਿਊਟਰ ਕ੍ਰਾਂਤਿ ਲਿਆਉਣ ਦੀ ਦਿਸ਼ਾਂ ‘ਚ ਕੰਮ ਕੀਤਾ। ਉਨ੍ਹਾਂ ਨੂੰ ਲੋਕਾਂ ਤਕ ਕੰਪਿਊਟਰ ਪਹੁੰਚਾਉਣ ਲਈ ਇਸ ਦੇ ਸਾਮਾਨ ਟੈਕਟ ਨੂੰ ਘੱਟ ਕਰਨ ਦੀ ਪਹਿਲ ਕਕੀਤੀ। ਰੇਲਵੇ ‘ਚ ਟਿਕਰ ਜਾਰੀ ਹੋਣ ਦੀ ਕੰਪਿਊਟਰਰਈਜੇਸ਼ਨ ਇਸੇ ਵਿਵਸਥਾ ਦੀ ਦੇਣ ਹੈ।
4. ਪੰਜਾਈਤੀਰਾਜ ਨਾਲ ਜੁੜੀਆਂ ਸਮਬੂਤੀ ਨਾਲ ਵਿਕਾਸ ਕੰਮ ਕਰ ਸਕਣ। ਇਸ ਸੋਚ ਦੇ ਨਾਲ ਰਾਜੀਵ ਗਾਂਧੀ ਨੇ ਦੇਸ਼ ‘ਚ ਪੰਚਾਈਤੀ ਰਾਜ ਵਿਵਸਥਾ ਨੂੰ ਸਸ਼ਕਤ ਕੀਤਾ। 21 ਮਈ 1991 ‘ਚ ਰਾਜੀਵ ਗਾਂਧੀ ਦੇ ਕਤਲ ਦੇ ਇੱਕ ਸਾਲ ਬਾਅਦ ਉਨ੍ਹਾਂ ਦੈ ਸੋਚ ਨੂੰ ਸਾਕਾਰ ਕੀਤਾ ਅਤੇ 74ਵੇਂ ਸੰਵਿਧਾਨ ਕਾਨੂੰਨ ਰਾਹੀਂ ਪੰਜਾਈਤੀਰਾਜ ਦੀ ਸ਼ੁਰੂਆਤ ਹੋਈ।
5. ਮੌਜੂਦਾ ਸਮੇਂ ‘ਚ ਦੇਸ਼ ਚ ਕੂਲ੍ਹੇ 551 ਨਵੋਦਿਆ ਸਕੂਲਾਂ ‘ਚ 1.80 ਲੱਖ ਤੋਂ ਜ਼ਿਆਦਾ ਵਿਿਦਆਰਥੀ ਪੜ੍ਹ ਰਹੇ ਹਨ। ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿਖੀਆ ਮਿਲ ਸਕੇ ਇਸ ਦੇ ਲਈ ਰਾਜੀਵ ਗਾਂਧੀ ਨੇ ਜਵਾਹਰ ਨਵੋਦਿਆ ਸਕੂਲਾਂ ਦੀ ਨੀਂਹ ਰੱਖੀ ਸੀ।
Election Results 2024
(Source: ECI/ABP News/ABP Majha)
ਭਾਰਤ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਸੀ ਰਾਜੀਵ ਗਾਂਧੀ, ਕਈ ਗੱਲਾਂ ਲਈ ਕੀਤਾ ਜਾਂਦਾ ਹੈ ਯਾਦ
ਏਬੀਪੀ ਸਾਂਝਾ
Updated at:
20 Aug 2019 09:51 AM (IST)
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 75ਵੀਂ ਜਯੰਤੀ ਹੈ। 40 ਸਾਲ ਦੀ ਉਮਰ ‘ਚ ਭਾਰਤ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਬਣਨ ਵਾਲੇ ਰਾਜੀਵ ਗਾਂਧੀ ਨੇ ਆਪਣੀ ਮਾਂ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਗੱਦੀ ਸੰਭਾਲੀ ਸੀ।
- - - - - - - - - Advertisement - - - - - - - - -