Monkeypox Cases in Delhi
ਸੂਤਰਾਂ ਨੇ ਦੱਸਿਆ ਕਿ ਮੌਂਕੀਪੌਕਸ ਨਾਲ ਸੰਕਰਮਿਤ ਪਾਏ ਗਏ ਨਾਈਜੀਰੀਅਨ ਵਿਅਕਤੀ ਨੂੰ ਸਰਕਾਰੀ ਐਲਐਨਜੇਪੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। LNJP ਇਸ ਲਾਗ ਦੇ ਇਲਾਜ ਲਈ ਨੋਡਲ ਹਸਪਤਾਲ ਹੈ।
ਸੰਕਰਮਿਤ ਦੀ ਸਥਿਤੀ ਕਿਵੇਂ ਹੈ ?
ਸੂਤਰਾਂ ਮੁਤਾਬਕ ਨਾਈਜੀਰੀਅਨ ਵਿਅਕਤੀ ਪਿਛਲੇ ਪੰਜ ਦਿਨਾਂ ਤੋਂ ਬੁਖਾਰ ਨਾਲ ਜੂਝ ਰਿਹਾ ਹੈ ਅਤੇ ਉਸ ਦੇ ਸਰੀਰ 'ਤੇ ਧੱਫੜ ਹਨ। ਉਨ੍ਹਾਂ ਦੱਸਿਆ ਕਿ ਅਫ਼ਰੀਕੀ ਮੂਲ ਦੇ ਦੋ ਹੋਰ ਸ਼ੱਕੀ ਮਰੀਜ਼ਾਂ ਨੂੰ ਵੀ ਐਲਐਨਜੇਪੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਅੱਜ ਰਾਜਸਥਾਨ ਵਿੱਚ ਮੌਂਕੀਪੌਕਸ ਦੀ ਬਿਮਾਰੀ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਇਆ ਹੈ। ਰਾਜਸਥਾਨ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਸੁਪਰਡੈਂਟ ਡਾ: ਅਜੀਤ ਸਿੰਘ ਨੇ ਦੱਸਿਆ ਕਿ ਮੌਂਕੀਪੌਕਸ ਦੇ ਸ਼ੱਕੀ ਲੱਛਣਾਂ ਵਾਲੇ ਨੌਜਵਾਨ ਨੂੰ ਜੈਪੁਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਉਸ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਮੌਂਕੀਪੌਕਸ ਦੇ ਸ਼ੱਕੀ ਲੱਛਣਾਂ ਵਾਲੇ 20 ਸਾਲਾ ਨੌਜਵਾਨ ਨੂੰ ਐਤਵਾਰ ਰਾਤ ਕਿਸ਼ਨਗੜ੍ਹ ਤੋਂ ਇੱਥੇ ਭੇਜਿਆ ਗਿਆ ਸੀ। ਉਨ੍ਹਾਂ ਦੇ ਅਨੁਸਾਰ ਉਨ੍ਹਾਂ ਨੂੰ ਸੰਸਥਾ ਦੇ ਮੌਂਕੀਪੌਕਸ ਦੇ ਇਲਾਜ ਲਈ ਬਣਾਏ ਗਏ ਵਿਸ਼ੇਸ਼ ਵਾਰਡ ਵਿੱਚ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਸਦੇ ਨਮੂਨੇ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਅਤੇ ਪੁਣੇ ਦੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ ਵਿੱਚ ਭੇਜੇ ਗਏ ਹਨ।
ਮੌਂਕੀਪੌਕਸ ਕਾਰਨ ਦੇਸ਼ ਵਿੱਚ ਪਹਿਲੀ ਮੌਤ
ਕੇਰਲ ਸਰਕਾਰ ਨੇ ਅੱਜ ਐਲਾਨ ਕੀਤਾ ਕਿ 30 ਜੁਲਾਈ ਨੂੰ ਮਰਨ ਵਾਲੇ 22 ਸਾਲਾ ਵਿਅਕਤੀ ਨੂੰ ਮੌਂਕੀਪੌਕਸ ਨਾਲ ਸੰਕਰਮਿਤ ਸੀ। ਮੁੱਖ ਮੰਤਰੀ ਪਿਨਾਰਈ ਵਿਜਯਨ ਨੇ ਕਿਹਾ ਕਿ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ (ਐਨਆਈਵੀ), ਪੁਣੇ ਨੂੰ ਭੇਜੇ ਗਏ ਨਮੂਨਿਆਂ ਵਿੱਚ ਲਾਗ ਪਾਈ ਗਈ ਸੀ ਅਤੇ ਇਹ ਪੱਛਮੀ ਅਫ਼ਰੀਕੀ ਰੂਪ ਸੀ।
ਵਿਜਯਨ ਨੇ ਕਿਹਾ ਕਿ 22 ਜੁਲਾਈ ਨੂੰ ਕੇਰਲ ਪਹੁੰਚਿਆ ਇਹ ਵਿਅਕਤੀ ਇਸ ਤੋਂ ਪਹਿਲਾਂ 19 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਮੌਂਕੀਪੌਕਸ ਨਾਲ ਸੰਕਰਮਿਤ ਪਾਇਆ ਗਿਆ ਸੀ। ਉਸ ਦੀ ਸਿਹਤ ਵਿਗੜਨ ਤੋਂ ਬਾਅਦ ਉਸ ਨੂੰ 27 ਜੁਲਾਈ ਨੂੰ ਤ੍ਰਿਸ਼ੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੇ ਰਿਸ਼ਤੇਦਾਰਾਂ ਨੇ 30 ਜੁਲਾਈ ਨੂੰ ਯੂਏਈ ਤੋਂ ਪ੍ਰਾਪਤ ਟੈਸਟ ਰਿਪੋਰਟ ਬਾਰੇ ਹਸਪਤਾਲ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਵਿਸਥਾਰਤ ਜਾਂਚ ਕਰਵਾਈ ਜਾਵੇਗੀ।