Nikki Murder Case: ਨਿੱਕੀ ਯਾਦਵ ਕਤਲ ਕੇਸ ਵਿੱਚ ਗ੍ਰਿਫ਼ਤਾਰ ਸਾਹਿਲ ਗਹਿਲੋਤ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਦੀ ਦਵਾਰਕਾ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ ਦੋ ਦਿਨ ਹੋਰ ਰਿਮਾਂਡ ਵਧਾ ਦਿੱਤਾ ਗਿਆ ਹੈ। ਅਪਰਾਧ ਸ਼ਾਖਾ ਦੇ ਰਿਮਾਂਡ ਦੌਰਾਨ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁੱਛਗਿੱਛ ਦੌਰਾਨ ਸਾਹਿਲ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਜਦੋਂ ਉਹ ਅਤੇ ਨਿੱਕੀ ਕਾਰ 'ਚ ਸਵਾਰ ਹੋ ਕੇ ਨਿਕਲੇ ਸਨ ਤਾਂ ਉਸ ਨੇ ਅਜਿਹੀ ਯੋਜਨਾ ਬਣਾਈ ਕਿ ਇਹ ਕਤਲ ਨਹੀਂ ਸਗੋਂ ਸੜਕ ਹਾਦਸਾ ਲੱਗੇ।


ਸਾਹਿਲ ਨੇ ਇਹ ਪਲਾਨ ਸੀ ਕਿ ਉਹ ਨਿੱਕੀ ਨੂੰ ਕਾਰ 'ਚੋਂ ਧੱਕਾ ਦੇਵੇਗਾ ਤੇ ਇਦਾਂ ਲੱਗੇਗਾ ਕਿ ਨਿੱਕੀ ਦੀ ਸੜਕ ਹਾਦਸੇ 'ਚ ਮੌਤ ਹੋਈ ਹੈ, ਪਰ ਜਦੋਂ ਅਜਿਹਾ ਨਾ ਹੋ ਸਕਿਆ ਤਾਂ ਉਸ ਨੇ ਨਿਗਮਬੋਧ ਘਾਟ 'ਤੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਸਾਹਿਲ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਹਿਲ ਦੇ ਪਿਤਾ, ਚਚੇਰੇ ਭਰਾ ਅਤੇ ਦੋਸਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ।Imran Khan Gets Bail: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲੀ ਰਾਹਤ, ਹਾਈ ਕੋਰਟ ਨੇ ਦਿੱਤੀ ਜ਼ਮਾਨਤ


ਇਹ ਵੀ ਪੜ੍ਹੋ: OP Kohli Dies: ਗੁਜਰਾਤ ਦੇ ਸਾਬਕਾ ਰਾਜਪਾਲ ਓਪੀ ਕੋਹਲੀ ਦਾ ਦਿਹਾਂਤ, ਪੀਐਮ ਮੋਦੀ ਨੇ ਜਤਾਇਆ ਦੁੱਖ


ਸਾਹਿਲ ਦੇ ਪਿਤਾ ਨੂੰ ਕੋਈ ਪਛਤਾਵਾ ਨਹੀਂ


ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ ਸਾਹਿਲ ਦੇ ਪਿਤਾ ਵਰਿੰਦਰ ਨੂੰ ਕੋਈ ਪਛਤਾਵਾ ਨਹੀਂ ਹੈ। ਵਰਿੰਦਰ ਨੂੰ ਇਸ ਕਤਲ ਦਾ ਕੋਈ ਪਛਤਾਵਾ ਨਹੀਂ ਹੈ। ਸੂਤਰਾਂ ਦੀ ਮੰਨੀਏ ਤਾਂ ਸਾਹਿਲ ਦੇ ਪਿਤਾ ਵਰਿੰਦਰ ਖਿਲਾਫ ਪਹਿਲਾਂ ਹੀ ਦੋ ਕੇਸ ਦਰਜ ਹਨ। ਜਿਨ੍ਹਾਂ ਵਿੱਚੋਂ ਇੱਕ ਕਤਲ ਦਾ ਮਾਮਲਾ ਵੀ ਹੈ।


ਦਿੱਲੀ ਪੁਲਿਸ ਮੁਤਾਬਕ ਨਿੱਕੀ ਯਾਦਵ ਨੂੰ ਮਾਰਨ ਤੋਂ ਪਹਿਲਾਂ ਪਿਤਾ ਨੂੰ ਸਭ ਕੁਝ ਪਤਾ ਸੀ ਅਤੇ ਉਨ੍ਹਾਂ ਨੇ ਸਾਹਿਲ ਦਾ ਸਾਥ ਦਿੱਤਾ। ਜਦੋਂ ਸਾਹਿਲ ਦੇ ਪਿਤਾ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਨਿੱਕੀ ਨੂੰ ਕਿਸੇ ਵੀ ਤਰੀਕੇ ਨਾਲ ਰਸਤੇ ਤੋਂ ਹਟਾਉਣਾ ਸੀ। ਦੂਜੇ ਪਾਸੇ ਪੁਲਿਸ ਮੁਲਾਜ਼ਮ ਨਵੀਨ ਜੋ ਸਾਹਿਲ ਦੀ ਮਾਸੀ ਦਾ ਪੁੱਤਰ ਹੈ। ਉਸ ਖ਼ਿਲਾਫ਼ ਥਾਣਾ ਕਾਂਝਵਾਲਾ ਵਿੱਚ ਧਾਰਾ 354 ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ।


ਸਾਹਿਲ ਦਾ ਕਜ਼ਨ ਵੀ ਸ਼ਾਮਲ


ਜਦੋਂ ਸਾਹਿਲ ਨੇ ਨਿੱਕੀ ਦਾ ਕਤਲ ਕੀਤਾ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੇ ਚਚੇਰੇ ਭਰਾ ਨਵੀਨ ਨੂੰ ਦੱਸਿਆ ਅਤੇ ਸਿੱਧਾ ਆਪਣੇ ਢਾਬੇ 'ਤੇ ਗਿਆ, ਜਿਸ ਤੋਂ ਬਾਅਦ ਸਾਰਿਆਂ ਨੇ ਮਿਲ ਕੇ ਲਾਸ਼ ਨੂੰ ਫਰਿੱਜ 'ਚ ਰੱਖ ਦਿੱਤਾ। ਯੋਜਨਾ ਮੁਤਾਬਕ ਸਾਹਿਲ ਦੇ ਵਿਆਹ ਤੋਂ ਬਾਅਦ ਨਿੱਕੀ ਯਾਦਵ ਦੀ ਮ੍ਰਿਤਕ ਦੇਹ ਨੂੰ ਡਿਸਪੋਜ਼ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ ਪਰ ਇਹ ਲੋਕ ਆਪਣੀ ਯੋਜਨਾ 'ਚ ਕਾਮਯਾਬ ਨਹੀਂ ਹੋ ਸਕੇ ਅਤੇ ਰਾਜ਼ ਖੁਲ੍ਹ ਗਿਆ।


ਇਹ ਵੀ ਪੜ੍ਹੋ: