Delhi news: ਵੈਸੇ ਤਾਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ, ਪਰ ਜਦੋਂ ਇਹ ਭਗਵਾਨ ਆਪਣਾ ਫਰਜ਼ ਸਹੀ ਢੰਗ ਨਾਲ ਨਿਭਾਉਣ ਵਿੱਚ ਅਸਫਲ ਰਹਿੰਦੇ ਹਨ, ਫਿਰ ਇਨ੍ਹਾਂ ਤੋਂ ਆਮ ਲੋਕਾਂ ਦਾ ਭਰੋਸਾ ਵੀ ਉੱਠ ਜਾਂਦਾ ਹੈ। ਦੇਸ਼ ਦੀ ਸਿਹਤ ਪ੍ਰਣਾਲੀ 'ਤੇ ਭਰੋਸਾ ਉੱਠਣ ਵਾਲੀ ਅਜਿਹੀ ਹੀ ਸ਼ਰਮਨਾਕ ਵੀਡੀਓ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਈ ਹੈ, ਜਿੱਥੇ ਦਿੱਲੀ ਦੇ ਨਾਮਵਰ ਹਸਪਤਾਲ ਨੇ ਨਵਜੰਮੀ ਬੱਚੀ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ। ਆਓ ਦੱਸਦੇ ਹਾਂ, ਆਖਿਰ ਕੀ ਹੈ ਪੂਰਾ ਮਾਮਲਾ, ਡਾਕਟਰਾਂ ਨੇ ਅਜਿਹਾ ਕਿਉਂ ਕੀਤਾ।
ਕੀ ਹੈ ਪੂਰਾ ਮਾਮਲਾ
ਰਾਜਧਾਨੀ ਦਿੱਲੀ ਦੇ ਇੱਕ ਵੱਡੇ ਹਸਪਤਾਲ LNJP ਦਾ ਇੱਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੁਪਹਿਰ 2 ਵਜੇ ਜੰਮੀ ਇੱਕ ਬੱਚੀ ਨੂੰ ਹਸਪਤਾਲ ਨੇ ਪਹਿਲਾਂ ਮ੍ਰਿਤਕ ਐਲਾਨ ਦਿੱਤਾ। ਪਰ ਜਦੋਂ ਰਿਸ਼ਤੇਦਾਰਾਂ ਨੇ ਘਰ ਜਾ ਕੇ ਦੇਖਿਆ ਕਿ ਬੱਚੀ ਤਾਂ ਜ਼ਿੰਦਾ ਹੈ, ਜਿਸ ਤੋਂ ਬਾਅਦ ਬੱਚੀ ਦੇ ਰਿਸ਼ਤੇਦਾਰ ਉਸ ਨੂੰ ਵਾਪਸ ਹਸਪਤਾਲ ਲੈ ਕੇ ਆ ਗਏ। ਇਸ ਦੌਰਾਨ ਡਾਕਟਰਾਂ ਨੇ ਉਸ ਨੂੰ ਦੇਖਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਸ ਤੋਂ ਬਾਅਦ ਜਦੋਂ ਸੈਂਟਰਲ ਡੀ.ਸੀ.ਪੀ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਸਮਾਂ ਬਰਬਾਦ ਕੀਤਿਆਂ ਬਿਨਾ, ਸੈਂਟਰਲ ਡੀਸੀਪੀ ਨੇ ਇਸ ਬੱਚੀ ਦੀ ਜਾਨ ਬਚਾਉਣ ਲਈ ਹਸਪਤਾਲ ਦੇ ਡਾਕਟਰਾਂ ਨਾਲ ਸੰਪਰਕ ਕੀਤਾ। ਇਸ ਦੇ ਨਤੀਜੇ ਵਜੋਂ ਬੱਚੀ ਦੀ ਜਾਨ ਬਚ ਗਈ। ਹੁਣ ਪੁਲਿਸ ਦੀ ਮਦਦ ਨਾਲ ਜ਼ੇਰੇ ਇਲਾਜ ਹੈ।
ਇਹ ਵੀ ਪੜ੍ਹੋ: Prithvi Shaw Case: ਸਪਨਾ ਗਿੱਲ ਸਮੇਤ 4 ਦੋਸ਼ੀਆਂ ਨੂੰ ਮਿਲੀ ਜ਼ਮਾਨਤ, ਪ੍ਰਿਥਵੀ ਸ਼ਾਅ ਨਾਲ ਹੱਥੋਂਪਾਈ ਦਾ ਹੈ ਦੋਸ਼