ਕੋਝੀਕੋਡ: ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਇਸ ਸਾਲ 3 ਸਤੰਬਰ ਨੂੰ ਨਿਪਾਹ ਵਾਇਰਸ ਦਾ ਇੱਕ ਮਾਮਲਾ ਸਾਹਮਣੇ ਆਇਆ ਸੀ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਅੱਜ ਦੱਸਿਆ ਕਿ ਨਿਪਾਹ ਵਾਇਰਸ ਨਾਲ ਸੰਕਰਮਿਤ 12 ਸਾਲਾ ਬੱਚੇ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪੀੜਤ ਦੇ ਸਰੀਰ ਤੋਂ ਨਮੂਨੇ ਲਏ ਗਏ ਸੀ ਜਿਨ੍ਹਾਂ ਨੂੰ ਪੁਣੇ ਦੇ ਨੈਸ਼ਨਲ ਇੰਸਟੀਚਿਟ ਆਫ਼ ਵਾਇਰੋਲੋਜੀ ਵਿੱਚ ਭੇਜਿਆ ਗਿਆ ਸੀ ਜਿੱਥੇ ਉਨ੍ਹਾਂ ਵਿੱਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ ਸੀ।


ਸਿਹਤ ਮੰਤਰੀ ਨੇ ਕਿਹਾ, 'ਬਦਕਿਸਮਤੀ ਨਾਲ ਲੜਕੇ ਦੀ ਸਵੇਰੇ 5 ਵਜੇ ਮੌਤ ਹੋ ਗਈ। ਬੀਤੀ ਰਾਤ ਬੱਚੇ ਦੀ ਹਾਲਤ ਬਹੁਤ ਨਾਜ਼ੁਕ ਸੀ। ਅਸੀਂ ਬੀਤੀ ਰਾਤ ਕਈ ਟੀਮਾਂ ਬਣਾਈਆਂ ਸੀ ਤੇ ਉਨ੍ਹਾਂ ਨੇ ਉਨ੍ਹਾਂ ਲੋਕਾਂ ਦਾ ਪਤਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਜੋ ਬੱਚੇ ਦੇ ਸੰਪਰਕ ਵਿੱਚ ਆਏ ਸੀ। ਬੱਚੇ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੱਖ ਕਰਨ ਲਈ ਕਦਮ ਚੁੱਕੇ ਗਏ ਹਨ।


ਪਹਿਲਾ ਮਾਮਲਾ 2018 ਵਿੱਚ ਕੋਝੀਕੋਡ ਵਿੱਚ ਸਾਹਮਣੇ ਆਇਆ ਸੀ


ਦੱਖਣੀ ਭਾਰਤ ਵਿੱਚ ਨਿਪਾਹ ਵਾਇਰਸ ਦਾ ਪਹਿਲਾ ਕੇਸ 19 ਮਈ 2018 ਨੂੰ ਕੇਰਲਾ ਦੇ ਕੋਝੀਕੋਡ ਵਿੱਚ ਸਾਹਮਣੇ ਆਇਆ ਸੀ। 1 ਜੂਨ, 2018 ਤੱਕ ਇਸ ਲਾਗ ਦੇ 18 ਮਾਮਲੇ ਸਾਹਮਣੇ ਆਏ ਤੇ 17 ਲੋਕਾਂ ਦੀ ਮੌਤ ਹੋ ਚੁੱਕੀ ਸੀ। ਫਿਰ ਕੋਝੀਕੋਡ ਤੇ ਮਲੱਪਪੁਰਮ ਜ਼ਿਲ੍ਹਿਆਂ ਵਿੱਚ ਨਿਪਾਹ ਕਾਰਨ 12 ਲੋਕਾਂ ਦੀ ਮੌਤ ਤੋਂ ਬਾਅਦ ਮਾਹਰਾਂ ਨੇ ਚਮਗਿੱਦੜਾਂ ਤੋਂ ਨਮੂਨੇ ਇਕੱਠੇ ਕੀਤੇ। ਇਸ ਤੋਂ ਬਾਅਦ ਫਰੂਟ ਚਮਗਿੱਦੜ ਪ੍ਰਜਾਤੀਆਂ ਦੇ ਚਮਗਿੱਦੜਾਂ ਦੀ ਪਛਾਣ ਘਾਤਕ ਵਾਇਰਸ ਦੇ ਵਾਹਕ ਵਜੋਂ ਕੀਤੀ।


ਇਸ ਦੇ ਨਾਲ ਹੀ ਕੇਰਲ ਵੀ ਕੋਰੋਨਾ ਮਹਾਂਮਾਰੀ ਨਾਲ ਲੜ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 1,69,237 ਨਮੂਨਿਆਂ ਦੀ ਜਾਂਚ ਕਰਨ ਤੋਂ ਬਾਅਦ ਸ਼ਨੀਵਾਰ ਨੂੰ 29,682 ਲੋਕ ਕੋਰੋਨਾ ਪੌਜ਼ੇਟਿਵ ਨਿਕਲੇ ਅਤੇ ਸਕਾਰਾਤਮਕਤਾ ਦੀ ਦਰ 17.54 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਸੂਬੇ ਵਿੱਚ ਕੁੱਲ ਐਕਟਿਵ ਮਾਮਲੇ 2 ਲੱਖ 50 ਹਜ਼ਾਰ 65 ਹਨ। ਇਸ ਸਮੇਂ ਕੇਰਲ ਵਿੱਚ ਕੋਵਿਡ ਕਾਰਨ 142 ਲੋਕਾਂ ਦੀ ਮੌਤ ਹੋ ਗਈ ਤੇ ਕੁੱਲ ਮੌਤ ਦਰ ਵਧ ਕੇ 21,422 ਹੋ ਗਈ ਹੈ।


ਇਹ ਵੀ ਪੜ੍ਹੋ: ਅਮਰੀਕੀ ਬਾਜ਼ਾਰ 'ਚ ਜੈਵਿਕ ਟੁੱਥਬ੍ਰਸ਼ ਵਜੋਂ ਵਿਕ ਰਹੀ ਨਿੰਮ ਦੀ ਦਾਤਣ, ਕੀਮਤ ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904