ਭਗੌੜੇ ਹੀਰਾ ਵਪਾਰੀ ਨੀਰਵ ਮੋਦੀ ਦਾ ਨਾਂ ਕੌਣ ਨਹੀਂ ਜਾਣਦਾ... ਨੀਰਵ ਮੋਦੀ ਕਿਸੇ ਸਮੇਂ ਭਾਰਤ ਦੇ ਸਭ ਤੋਂ ਅਮੀਰ ਕਾਰੋਬਾਰੀਆਂ 'ਚ ਗਿਣਿਆ ਜਾਂਦਾ ਸੀ ਅਤੇ ਬਾਲੀਵੁੱਡ ਦੇ ਸਾਰੇ ਮਸ਼ਹੂਰ ਕਲਾਕਾਰ ਉਸ ਦੇ ਗਹਿਣਿਆਂ ਦੇ ਬ੍ਰਾਂਡ ਨਾਲ ਜੁੜੇ ਹੋਏ ਸਨ। ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ ਜ਼ਿਆਦਾ ਠੀਕ ਨਹੀਂ ਹੈ। ਇੱਕ ਪਾਸੇ ਉਸ ਨੂੰ ਜੇਲ੍ਹ ਵਿੱਚ ਜ਼ਿੰਦਗੀ ਕੱਟਣੀ ਪੈ ਰਹੀ ਹੈ, ਦੂਜੇ ਪਾਸੇ ਉਸ ਦੇ ਬੈਂਕ ਖਾਤੇ ਖ਼ਾਲੀ ਹੋ ਰਹੇ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਅਸਾਮ ਲੈ ਕੇ ਪਹੁੰਚੀ ਪੰਜਾਬ ਪੁਲਿਸ , ਅੰਮ੍ਰਿਤਪਾਲ ਭਗੌੜਾ ਕਰਾਰ


ਇੱਥੇ ਟਰਾਂਸਫਰ ਹੋਏ ਕਰੋੜਾਂ ਰੁਪਏ  



ਰਿਪੋਰਟਾਂ ਮੁਤਾਬਕ ਕਦੇ ਅਰਬਾਂ ਦੀ ਜਾਇਦਾਦ ਦੇ ਮਾਲਕ ਨੀਰਵ ਮੋਦੀ ਦੇ ਬੈਂਕ ਖਾਤੇ 'ਚ ਹੁਣ ਸਿਰਫ 236 ਰੁਪਏ ਬਚੇ ਹਨ। ਰਿਪੋਰਟਾਂ ਮੁਤਾਬਕ ਇਹ ਰਕਮ ਨੀਰਵ ਮੋਦੀ ਦੀ ਕੰਪਨੀ ਫਾਇਰਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਦੇ ਬੈਂਕ ਖਾਤੇ ਵਿੱਚ ਹੈ। ਇਹ ਰਕਮ ਕੋਟਕ ਮਹਿੰਦਰਾ ਬੈਂਕ ਦੁਆਰਾ ਆਮਦਨ ਕਰ ਦੇ ਬਕਾਏ ਦੇ ਸਬੰਧ ਵਿੱਚ ਐਸਬੀਆਈ ਦੇ ਬੈਂਕ ਖਾਤੇ ਵਿੱਚ 2.46 ਕਰੋੜ ਰੁਪਏ ਟ੍ਰਾਂਸਫਰ ਕਰਨ ਤੋਂ ਬਾਅਦ ਬਚੀ ਹੈ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਮਹਾਰਾਸ਼ਟਰ ਨੇ ਕੁੱਲ ਬਕਾਏ ਦਾ ਸਿਰਫ਼ ਇੱਕ ਹਿੱਸਾ ਟ੍ਰਾਂਸਫਰ ਕੀਤਾ ਹੈ।

 


 

ਨੀਰਵ ਮੋਦੀ ਦੁਆਰਾ ਕੀਤੀ ਗਈ ਧੋਖਾਧੜੀ ਦੇ ਮਾਮਲੇ ਵਿੱਚ ਅਦਾਲਤ ਨੇ ਭਗੌੜਾ ਆਰਥਿਕ ਅਪਰਾਧੀ ਕਾਨੂੰਨ ਦੇ ਤਹਿਤ ਫਾਇਰਸਟਾਰ ਡਾਇਮੰਡ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਲਈ ਲਿਕਵੀਡੇਟਰ ਨਿਯੁਕਤ ਕੀਤਾ ਹੈ। ਪੰਜਾਬ ਨੈਸ਼ਨਲ ਬੈਂਕ ਨੇ ਕੰਪਨੀ ਦੇ ਬੈਂਕ ਖਾਤੇ ਵਿੱਚ ਪਈ ਰਕਮ ਨੂੰ ਟਰਾਂਸਫਰ ਕਰਨ ਦਾ ਰਿਕਵੇਸਟ ਲਿਕਵਿਡੇਟਰ ਦੇ ਮਾਧਿਅਮ ਨਾਲ ਕੀਤਾ ਸੀ। ਅਦਾਲਤ ਨੇ ਯੂਨੀਅਨ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਮਹਾਰਾਸ਼ਟਰ ਨੂੰ ਪੈਸੇ ਟਰਾਂਸਫਰ ਕਰਨ ਲਈ ਕਿਹਾ ਸੀ। ਹਾਲਾਂਕਿ ਦੋਵਾਂ ਬੈਂਕਾਂ ਨੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਸੀ।

 

ਉਧਾਰ 'ਤੇ ਚੱਲ ਰਿਹਾ ਹੈ ਕੰਮ 


ਦੂਜੇ ਪਾਸੇ ਹਾਲ ਹੀ ਵਿੱਚ ਕੁਝ ਹੋਰ ਖਬਰਾਂ ਵਿੱਚ ਦੱਸਿਆ ਗਿਆ ਸੀ ਕਿ ਨੀਰਵ ਮੋਦੀ ਕਰਜ਼ਾ ਲੈਣ ਲਈ ਮਜਬੂਰ ਹੈ। ਅਦਾਲਤ 'ਚ ਚੱਲ ਰਹੀ ਸੁਣਵਾਈ ਦੌਰਾਨ ਨੀਰਵ ਮੋਦੀ ਤੋਂ ਪੁੱਛਿਆ ਗਿਆ ਕਿ ਉਹ ਅਦਾਲਤੀ ਕਾਰਵਾਈ ਦਾ ਖਰਚਾ ਕਿਵੇਂ ਪੂਰਾ ਕਰੇਗਾ, ਜਿਸ ਦੇ ਜਵਾਬ 'ਚ ਉਸ ਨੇ ਕਿਹਾ ਸੀ ਕਿ ਉਹ ਲੋਕਾਂ ਤੋਂ ਲਏ ਕਰਜ਼ੇ 'ਤੇ ਚੱਲ ਰਿਹਾ ਹੈ, ਕਿਉਂਕਿ ਹਵਾਲਗੀ ਦੀ ਕਾਰਵਾਈ ਤਹਿਤ ਉਸ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ ਹਨ। ਇਸ ਕਾਰਨ ਉਸ ਕੋਲ ਸੀਮਤ ਸਾਧਨ ਬਚੇ ਹਨ।

ਨੀਰਵ ਮੋਦੀ 'ਤੇ ਇਹ ਤਿੰਨ ਕੇਸ


ਨੀਰਵ ਮੋਦੀ ਭਾਰਤ ਵਿੱਚ ਤਿੰਨ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਪਹਿਲਾ ਮਾਮਲਾ ਪੰਜਾਬ ਨੇਸ਼ਨ ਬੈਂਕ ਨਾਲ ਧੋਖਾਧੜੀ ਨਾਲ ਸਬੰਧਤ ਹੈ। ਇਸ 'ਚ ਸਰਕਾਰੀ ਬੈਂਕ ਨੂੰ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਦੂਜਾ ਮਾਮਲਾ ਪੰਜਾਬ ਨੈਸ਼ਨਲ ਬੈਂਕ ਨਾਲ ਧੋਖਾਧੜੀ ਕਰਕੇ ਹਾਸਲ ਕੀਤੀ ਰਕਮ ਦੇ ਮਨੀ ਲਾਂਡਰਿੰਗ ਦਾ ਹੈ। ਇੱਕ ਹੋਰ ਤੀਜਾ ਕੇਸ ਸਬੂਤਾਂ ਨਾਲ ਛੇੜਛਾੜ ਅਤੇ ਸੀਬੀਆਈ ਦੀ ਕਾਰਵਾਈ ਨਾਲ ਸਬੰਧਤ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਹੈ।