Nitin Gadkari Threat Call : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਸ ਮਾਮਲੇ 'ਤੇ ਸ਼ਨੀਵਾਰ (14 ਜਨਵਰੀ) ਨੂੰ ਨਾਗਪੁਰ ਪੁਲਸ ਨੇ ਦੱਸਿਆ ਕਿ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫਤਰ 'ਚ ਧਮਕੀ ਭਰਿਆ ਕਾਲ ਆਇਆ ਸੀ। ਅਣਪਛਾਤੇ ਵਿਅਕਤੀ ਨੇ ਤਿੰਨ ਵਾਰ ਫੋਨ ਕਰਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ।
ਡੀਸੀਪੀ ਨਾਗਪੁਰ ਰਾਹੁਲ ਮਦਨੇ ਨੇ ਦੱਸਿਆ ਕਿ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਦਫ਼ਤਰ ਦੀ ਲੈਂਡਲਾਈਨ 'ਤੇ ਸਵੇਰੇ 11.25, 11.32 ਅਤੇ ਦੁਪਹਿਰ 12.32 'ਤੇ ਤਿੰਨ ਕਾਲਾਂ ਆਈਆਂ। ਕਾਲ ਡਿਟੇਲ ਰਿਕਾਰਡ ਦੀ ਖੋਜ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਅਪਰਾਧ ਸ਼ਾਖਾ ਸੀਡੀਆਰ 'ਤੇ ਕੰਮ ਕਰੇਗੀ। ਇੱਕ ਵਿਸ਼ਲੇਸ਼ਣ ਜਾਰੀ ਹੈ। ਮੌਜੂਦਾ ਸੁਰੱਖਿਆ ਵਧਾ ਦਿੱਤੀ ਗਈ ਹੈ। ਮੰਤਰੀ ਨਿਤਿਨ ਗਡਕਰੀ ਦੇ ਪ੍ਰੋਗਰਾਮ ਵਾਲੀ ਥਾਂ 'ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨਹੀਂ ਰਹੇ ਸੰਤੋਖ ਚੌਧਰੀ, ਪੰਜਾਬ ਦੇ ਫਿਲੌਰ 'ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ 'ਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ, CM ਨੇ ਪ੍ਰਗਟਾਇਆ ਦੁੱਖ
ਮੰਤਰੀ ਦੇ ਦਫ਼ਤਰ ਅਤੇ ਘਰ 'ਤੇ ਵਧਾ ਦਿੱਤੀ ਸੁਰੱਖਿਆ
ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕਿਹਾ ਕਿ ਧਮਕੀ ਕਾਲ ਤੋਂ ਬਾਅਦ ਕੇਂਦਰੀ ਮੰਤਰੀ ਦੇ ਦਫਤਰ ਅਤੇ ਘਰ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਕੇਂਦਰੀ ਮੰਤਰੀ ਇਸ ਸਮੇਂ ਮਕਰ ਸੰਕ੍ਰਾਂਤੀ ਤਿਉਹਾਰ ਲਈ ਮਹਾਰਾਸ਼ਟਰ ਵਿੱਚ ਹਨ। 'ਏਬੀਪੀ ਨਿਊਜ਼' ਦੇ ਸੂਤਰਾਂ ਮੁਤਾਬਕ ਫ਼ੋਨ ਕਰਨ ਵਾਲੇ ਨੇ ਫਿਰੌਤੀ ਨਾ ਦੇਣ 'ਤੇ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਫਿਰੌਤੀ ਦੀ ਮੰਗ ਦੇ ਨਾਲ ਹੀ ਕਾਲ ਦੌਰਾਨ ਦਾਊਦ ਦਾ ਨਾਂ ਵੀ ਲਿਆ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਾਂ ਇੱਕ ਹੋਰ ਵੱਡੀ ਉਪਲਬਧੀ, ਡਰੇਕ ਨੂੰ ਪਛਾੜ ਹਾਸਲ ਕੀਤਾ ਇਹ ਮੁਕਾਮ
ਪਹਿਲਾਂ ਆਰ.ਐਸ.ਐਸ ਨੂੰ ਦਿੱਤੀ ਸੀ ਇਹ ਧਮਕੀ
ਧਮਕੀ ਕਾਲ ਮਿਲਣ ਤੋਂ ਬਾਅਦ ਨਿਤਿਨ ਗਡਕਰੀ ਦੇ ਜਨ ਸੰਪਰਕ ਦਫ਼ਤਰ ਨੇ ਤੁਰੰਤ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ। ਨਾਗਪੁਰ ਪਹਿਲਾਂ ਵੀ ਧਮਕੀ ਭਰੀਆਂ ਕਾਲਾਂ ਲਈ ਖ਼ਬਰਾਂ ਵਿੱਚ ਰਿਹਾ ਸੀ, ਜਦੋਂ ਸ਼ਹਿਰ ਵਿੱਚ ਸਥਿਤ ਆਰਐਸਐਸ ਹੈੱਡਕੁਆਰਟਰ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ।